ਬੇਹੱਦ ਸ਼ਰਮੀਲੇ ''ਮੇਰਮੋਟ'' ਦੀ ਇਸ ਬੱਚੇ ਨਾਲ ਹੈ ਖਾਸ ਦੋਸਤੀ (ਤਸਵੀਰਾਂ)
Sunday, Jan 12, 2020 - 10:40 AM (IST)

ਵਿਆਨਾ— ਯੂਰਪੀ ਪਰਬਤੀ ਖੇਤਰ 'ਚ ਪਾਏ ਜਾਣ ਵਾਲੇ ਮੇਰਮੋਟ (ਕਾਟੋ ਭਾਵ ਗਲਿਹਰੀ ਦੀ ਨਸਲ ਵਾਲੇ ਜੀਵ) ਬੇਹੱਦ ਸ਼ਰਮੀਲੇ ਹੁੰਦੇ ਹਨ ਅਤੇ ਇਨਸਾਨਾਂ ਨੂੰ ਕਦੇ ਆਪਣੇ ਕੋਲ ਨਹੀਂ ਆਉਣ ਦਿੰਦੇ ਪਰ ਆਸਟਰੀਆ ਦੇ ਮੇਟਿਆ ਵਾਲਚ ਪਿਛਲੇ 11 ਸਾਲ ਤੋਂ ਇਨ੍ਹਾਂ ਦਾ ਪੱਕਾ ਦੋਸਤ ਹੈ। ਉਹ ਹਰ ਸਾਲ ਇਸ ਨੂੰ ਮਿਲਣ ਆਉਂਦਾ। 14 ਸਾਲਾ ਮੇਟਿਆ 2012 'ਚ ਪਹਿਲੀ ਵਾਰ ਆਪਣੀ ਇਸ ਦੋਸਤੀ ਕਾਰਨ ਚਰਚਾ 'ਚ ਆਇਆ ਸੀ।
ਆਸਟਰੀਅਨ ਐਲਪਸ ਦੇ ਗ੍ਰਾਸਲਾਕਰ 'ਚ ਰਹਿਣ ਵਾਲੇ ਇਨ੍ਹਾਂ ਮੇਰਮੋਟ ਨੂੰ ਮਿਲਣ ਮੇਟਿਆ ਹਰ ਸਾਲ ਆਉਂਦਾ ਹੈ। ਇਹ ਗੱਲ ਕੋਈ ਵੀ ਸਮਝ ਨਹੀਂ ਸਕਿਆ ਕਿ ਆਖਰ ਇਨ੍ਹਾਂ ਦਾ ਮੇਟਿਆ ਨਾਲ ਇੰਨਾ ਲਗਾਅ ਕਿਵੇਂ ਹੋ ਗਿਆ। ਮੇਟਿਓ ਦੀ ਮਾਂ ਲਈ ਵੀ ਇਹ ਇਕ ਅਜੀਬ ਪਹੇਲੀ ਹੈ ਪਰ ਉਸ ਨੂੰ ਇਹ ਪਿਆਰ ਭਰਿਆ ਰਿਸ਼ਤਾ ਕਾਫੀ ਪਸੰਦ ਹੈ।
ਉਸ ਦੀ ਮਾਂ ਆਪਣੇ ਬੱਚੇ ਦੇ ਇਨ੍ਹਾਂ ਜੀਵਾਂ ਨਾਲ ਖੇਡਣ ਦੀਆਂ ਤਸਵੀਰਾਂ ਖਿੱਚਦੀ ਹੈ। ਉਸ ਨੇ ਦੱਸਿਆ ਕਿ ਪਹਿਲੀ ਵਾਰ ਮੇਟਿਆ ਜਦ ਇਨ੍ਹਾਂ ਮੇਰਮੋਟ ਮਿਲਿਆ ਸੀ ਤਾਂ ਉਸ ਦੀ ਉਮਰ ਤਿੰਨ ਸਾਲ ਸੀ ਤੇ ਇਸ ਤੋਂ ਬਾਅਦ ਉਹ ਹਰ ਸਾਲ ਇਨ੍ਹਾਂ ਨੂੰ ਮਿਲਣ ਆਉਂਦੇ ਹਨ। ਮੇਟਿਆ ਕਾਫੀ ਸ਼ਾਂਤ ਸੁਭਾਅ ਨਾਲ ਮੇਰਮੋਟ ਨਾਲ ਖੇਡਦਾ ਹੈ, ਸ਼ਾਇਦ ਇਸੇ ਲਈ ਇਹ ਜੀਵ ਉਸ ਤੋਂ ਡਰਦੇ ਨਹੀਂ ਹਨ।
ਜ਼ਿਕਰਯੋਗ ਹੈ ਕਿ ਗ੍ਰਾਸਲੈਂਡ ਦੇ ਇਹ ਮੇਮੋਰਟ ਸੈਲਾਨੀਆਂ ਨੂੰ ਬਹੁਤ ਪਸੰਦ ਆਉਂਦੇ ਹਨ ਪਰ ਇਹ ਕਿਸੇ ਵੀ ਇਨਸਾਨ ਨੂੰ ਆਪਣੇ ਕੋਲ ਨਹੀਂ ਆਉਣ ਦਿੰਦੇ। ਮੇਟਿਆ ਦੀ ਮਾਂ ਨੂੰ ਹੈਰਾਨੀ ਹੁੰਦੀ ਹੈ ਕਿ ਕਈ ਮੇਰਮੋਟ ਉਸ ਨੂੰ ਦੇਖਦੇ ਹੀ ਪਛਾਣ ਲੈਂਦੇ ਹਨ ਤੇ ਉਸ ਦੇ ਦੁਆਲੇ ਇਕੱਠੇ ਹੋ ਜਾਂਦੇ ਹਨ।