ਸ਼ਾਪਿੰਗ ਸੈਂਟਰ ''ਚ ਸ਼ਾਹੀ ਠਾਠ ਨਾਲ ਕਾਰ ''ਚ ਸਵਾਰ ਹੋ ਕੇ ਆਇਆ ਸ਼ੱਕੀ ਨਕਾਬਪੋਸ਼ ਵਿਅਕਤੀ ਤੇ ਫਿਰ...

05/28/2017 1:26:31 PM

ਮੈਲਬੌਰਨ— ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ ਅਤੇ ਉਨ੍ਹਾਂ ਵਲੋਂ ਚੋਰੀ ਕਰਨ ਦੇ ਅੰਦਾਜ਼ ਵੀ। ਚੋਰ ਦੁਕਾਨ ਜਾਂ ਘਰਾਂ 'ਚ ਸੰਨ੍ਹ ਲਾ ਕੇ ਚੋਰੀ ਕਰਦੇ ਤਾਂ ਸੁਣਿਆ ਸੀ ਪਰ ਮੈਲਬੌਰਨ ਸਥਿਤ ਇਕ ਸ਼ਾਪਿੰਗ ਸੈਂਟਰ 'ਚ ਨਕਾਬਪੋਸ਼ ਸ਼ੱਕੀ ਵਿਅਕਤੀ ਨੇ ਆਪਣੇ ਸਾਥੀਆਂ ਸ਼ਾਹੀ ਠਾਠ ਲੁੱਟ-ਖੋਹ ਕਰਨ ਲਈ ਕਾਰ 'ਚ ਸਵਾਰ ਹੋ ਕੇ ਆਇਆ। ਸ਼ੱਕੀ ਵਿਅਕਤੀ ਵਲੋਂ ਕੀਤੀਆਂ ਗਈਆਂ ਹਰਕਤਾਂ ਕੈਮਰੇ 'ਚ ਕੈਦ ਹੋ ਗਈਆਂ ਹਨ। ਸੀ. ਸੀ. ਟੀ. ਵੀ. ਫੁਟੇਜ 'ਚ ਸਾਫ ਨਜ਼ਰ ਆਉਂਦਾ ਹੈ ਕਿ ਤੜਕਸਾਰ 4 ਵਜੇ ਨੀਲੇ ਰੰਗ ਦੀ ਕਾਰ ਸ਼ਾਪਿੰਗ ਸੈਂਟਰ ਦਾ ਦਰਵਾਜ਼ਾ ਤੋੜਦੀ ਹੋਈ ਨਜ਼ਰ ਆ ਰਹੀ ਹੈ। ਕੁਝ ਪਲਾਂ ਬਾਅਦ ਕਾਰ ਉਲਟ ਦਿਸ਼ਾ 'ਚ ਜਾਂਦੀ ਹੋਈ ਵਾਪਸ ਚਲੀ ਜਾਂਦੀ ਹੈ। 
ਨਕਾਬਪੋਸ਼ ਸ਼ੱਕੀ ਵਿਅਕਤੀ ਅੰਦਰ ਲੱਗੇ ਏ. ਟੀ. ਐੱਮ. ਦੀ ਭੰਨ-ਤੋੜ ਕੀਤੀ। ਪੁਲਸ ਨੇ ਲਗਭਗ 4.30 ਵਜੇ ਦੱਖਿਆ ਕਿ ਸ਼ਾਪਿੰਗ ਸੈਂਟਰ ਦੇ ਸਾਹਮਣੇ ਇਕ ਕਾਰ ਖੜ੍ਹੀ ਦੇਖੀ। ਜਾਂਚਕਰਤਾਵਾਂ ਨੇ ਕਿਹਾ ਕਿ ਜਦੋਂ ਉਹ ਉੱਥੇ ਪਹੁੰਚੇ ਤਾਂ ਅੰਦਰ ਕੋਈ ਮੌਜੂਦ ਨਹੀਂ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਸ਼ਾਪਿੰਗ ਸੈਂਟਰ 'ਚ ਲੁੱਟ-ਖੋਹ ਕਰਨ ਆਏ ਨਕਾਬਪੋਸ਼ ਵਿਅਕਤੀ ਨੇ ਨਕਦੀ ਵੀ ਚੋਰੀ ਕੀਤੀ ਹੈ ਜਾਂ ਨਹੀਂ। ਪੁਲਸ ਦਾ ਮੰਨਣਾ ਹੈ ਕਿ ਨਕਾਬਪੋਸ਼ ਵਿਅਕਤੀ ਆਪਣੇ ਸਾਥੀਆਂ ਨਾਲ ਆਇਆ ਤਾਂ ਚੋਰੀ ਕਰਨ ਸੀ ਪਰ ਉਸ ਦੇ ਹੱਥ ਸ਼ਾਇਦ ਕੁਝ ਨਹੀਂ ਲੱਗਾ, ਜਿਸ ਕਾਰਨ ਉਹ ਡਰਦੇ ਹੋਏ ਆਪਣੀ ਕਾਰ ਵੀ ਉੱਥੇ ਛੱਡ ਕੇ ਫਰਾਰ ਹੋ ਗਏ।


Related News