ਪਾਕਿਸਤਾਨ ਜਮਾਤ-ਏ-ਇਸਲਾਮੀ ਮੁਖੀ ਦੀ ਚਿਤਾਵਨੀ- ਪਾਕਿ 'ਚ ਵਿਗੜੇ ਹਾਲਾਤ, ਮਾਰਸ਼ਨ ਲਾਅ ਲੱਗਣ ਦੇ ਆਸਾਰ
03/29/2023 5:47:15 PM

ਲਾਹੌਰ—ਪਾਕਿਸਤਾਨ ਜਮਾਤ-ਏ-ਇਸਲਾਮੀ (ਜੇ.ਆਈ.) ਦੇ ਮੁਖੀ ਸਿਰਾਜੁਲ ਹੱਕ ਨੇ ਕਿਹਾ ਹੈ ਕਿ ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਅਤੇ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਵਿਚਾਲੇ ਤਣਾਅ ਕਾਰਨ ਦੇਸ਼ 'ਚ ਮਾਰਸ਼ਲ ਲਾਅ ਲਾਗੂ ਹੋ ਸਕਦਾ ਹੈ। ਜੇਆਈ ਮੁਖੀ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਪੀ.ਡੀ.ਐੱਮ ਸਰਕਾਰ ਦੇਸ਼ ’ਤੇ ਬੋਝ ਬਣ ਗਈ ਹੈ। ਸਿਰਾਜੁਲ ਹੱਕ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਕਰਦੇ ਹੋਏ ਕਿਹਾ: ਸ਼ਾਂਤਮਈ ਪ੍ਰਦਰਸ਼ਨ ਹਰ ਸਿਆਸੀ ਪਾਰਟੀ ਦਾ ਸੰਵਿਧਾਨਕ ਅਧਿਕਾਰ ਹੈ।
ਇਹ ਵੀ ਪੜ੍ਹੋ- ਅਡਾਨੀ ਇੰਟਰਪ੍ਰਾਈਜੇਜ਼ ਦਾ ਸ਼ੇਅਰ 5 ਫ਼ੀਸਦੀ ਚੜ੍ਹਿਆ, ਗਰੁੱਪ ਦੀਆਂ ਹੋਰ ਕੰਪਨੀਆਂ ਦੇ ਸ਼ੇਅਰ ਵੀ ਲਾਭ 'ਚ
ਦਿ ਐਕਸਪ੍ਰੈਸ ਟ੍ਰਿਬਿਊਨ ਨੇ ਸਿਰਾਜੁਲ ਹੱਕ ਦੇ ਹਵਾਲੇ ਨਾਲ ਕਿਹਾ, "ਸਰਕਾਰ ਅਤੇ ਪਾਕਿਸਤਾਨ ਦਾ ਚੋਣ ਕਮਿਸ਼ਨ (ਈ.ਸੀ.ਪੀ) ਚੋਣਾਂ ਤੋਂ ਭੱਜ ਕੇ ਸੰਵਿਧਾਨ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ।" ਸਿਰਾਜੁਲ ਹੱਕ ਨੇ ਕਿਹਾ ਕਿ ਕਾਰਜਵਾਹਕ ਪੰਜਾਬ ਪ੍ਰਾਂਤੀ ਸਰਕਾਰ ਪੀ.ਡੀ.ਐਮ. ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਕਾਰਜਵਾਹਕ ਸਰਕਾਰ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਲੰਬੇ ਸਮੇਂ ਤੱਕ ਰਹੇਗੀ। ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹ ਦੇਸ਼ ਲੋਕਤੰਤਰੀ ਪ੍ਰਕਿਰਿਆ ਰਾਹੀਂ ਹੋਂਦ 'ਚ ਆਇਆ ਹੈ ਅਤੇ ਲੋਕਤੰਤਰੀ ਤਰੀਕੇ ਨਾਲ ਹੀ ਟਿਕਿਆ ਰਹਿ ਸਕਦਾ ਹੈ। ਦਿ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਗੰਭੀਰ ਨਤੀਜਿਆਂ ਦੀ ਚਿਤਾਵਨੀ ਦਿੰਦੇ ਹੋਏ, ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਸੰਵਿਧਾਨ ਨੂੰ ਕਮਜ਼ੋਰ ਕਰਨ ਵਾਲਿਆਂ ਦਾ ਵਿਰੋਧ ਕਰਨਗੇ।
ਇਹ ਵੀ ਪੜ੍ਹੋ- UPI ਪੇਮੈਂਟ ਕਰਨ ਵਾਲਿਆਂ ਨੂੰ ਵੱਡਾ ਝਟਕਾ, 2000 ਤੋਂ ਜ਼ਿਆਦਾ ਦੀ ਪੇਮੈਂਟ 'ਤੇ ਲੱਗੇਗਾ ਵਾਧੂ ਚਾਰਜ!
ਸੱਤਾਧਾਰੀ ਗੱਠਜੋੜ ਦੇ ਦੋਹਰੇਪਣ ਵੱਲ ਇਸ਼ਾਰਾ ਕਰਦੇ ਹੋਏ ਜੇਆਈ ਮੁਖੀ ਨੇ ਕਿਹਾ ਕਿ ਪੀਪੀਪੀ ਅਤੇ ਪੀਐੱਮਐੱਲ-ਐੱਨ ਸੱਤਾ 'ਚ ਆਉਣ ਤੋਂ ਪਹਿਲਾਂ ਮਹਿੰਗਾਈ ਦਾ ਵਿਰੋਧ ਕਰ ਰਹੇ ਸਨ। ਸਿਰਾਜੁਲ ਹੱਕ ਨੇ ਕਿਹਾ, ਮੁਫ਼ਤ ਕਣਕ ਦੇ ਆਟੇ ਦੀਆਂ ਲਾਈਨਾਂ ਮੌਤ ਵੇਚ ਰਹੀਆਂ ਹਨ। ਮੁੱਢਲੀਆਂ ਲੋੜਾਂ ਦੀ ਦੌੜ 'ਚ ਪੰਜ ਗਰੀਬ ਲੋਕ ਪਹਿਲਾਂ ਹੀ ਮਰ ਚੁੱਕੇ ਹਨ। ਸਿਰਾਜੁਲ ਹੱਕ ਨੇ ਦੋਸ਼ ਲਾਇਆ ਕਿ ਪੀਪੀਪੀ, ਪੀਐੱਮਐੱਲ-ਐੱਨ. ਅਤੇ ਪੀ.ਟੀ.ਆਈ. ਸਮੇਤ ਇਹ ਪਾਰਟੀਆਂ ਆਪਣਾ ਪ੍ਰੋਟੋਕੋਲ, ਭੱਤੇ, ਲਗਜ਼ਰੀ ਕਾਰਾਂ ਅਤੇ ਮਕਾਨਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ- ਭਾਰਤ ਦਾ ਵਸਤੂ ਅਤੇ ਸੇਵਾ ਨਿਰਯਾਤ 2022-23 'ਚ 760 ਅਰਬ ਡਾਲਰ ਨੂੰ ਪਾਰ ਕਰੇਗਾ : ਪੀਊਸ਼ ਗੋਇਲ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।