ਜੇ ਚੰਗਾ ਹੈ ਵਿਆਹੁਤਾ ਜੀਵਨ ਤਾਂ ਨਹੀਂ ਹੋਵੇਗੀ ਕੋਈ ਬੀਮਾਰੀ

Tuesday, Oct 10, 2017 - 11:20 AM (IST)

ਲੰਡਨ (ਬਿਊਰੋ)— ਬ੍ਰਿਟੇਨ ਦੇ ਸ਼ੋਧਕਰਤਾਵਾਂ ਮੁਤਾਬਕ ਜਿਹੜੇ ਮਰਦਾਂ ਦਾ ਰਿਸ਼ਤਾ ਵਿਆਹ ਮਗਰੋਂ ਹਰ ਬੀਤਦੇ ਸਾਲ ਨਾਲ ਜ਼ਿਆਦਾ ਮਜ਼ਬੂਤ ਹੁੰਦਾ ਹੈ, ਉਨ੍ਹਾਂ ਦੀ ਸਿਹਤ ਠੀਕ ਰਹਿੰਦੀ ਹੈ। ਸਿਹਤਮੰਦ ਕੋਲੇਸਟਰੋਲ, ਬੀ. ਪੀ. ਦੀ ਬਿਹਤਰੀ ਦੇ ਮਾਮਲੇ ਵਿਚ ਉਹ ਉਨ੍ਹਾਂ ਲੋਕਾਂ ਨਾਲੋਂ ਬਿਹਤਰ ਸਾਬਤ ਹੁੰਦੇ ਹਨ, ਜਿਨ੍ਹਾਂ ਦਾ ਵਿਆਹੁਤਾ ਜੀਵਨ ਚੰਗਾ ਨਹੀਂ ਚੱਲ ਰਿਹਾ ਹੁੰਦਾ ਹੈ।
ਬ੍ਰਿਟੇਨ ਵਿਚ ਸ਼ੋਧਕਰਤਾਵਾਂ ਨੇ 600 ਤੋਂ ਜ਼ਿਆਦਾ ਮਰਦਾਂ ਨੂੰ ਇਸ ਅਧਿਐਨ ਵਿਚ ਸ਼ਾਮਿਲ ਕੀਤਾ। ਇਸ ਵਿਚ ਉਨ੍ਹਾਂ ਨੇ ਮਰਦਾਂ ਦੀ ਵਿਆਹੁਤਾ ਜ਼ਿੰਦਗੀ ਦੀ ''ਗੁਣਵੱਤਾ'' ਨੂੰ ਰੇਟ ਕਰਨ ਲਈ ਦੋ ਵਾਰੀ ਚੁਣਿਆ। ਪਹਿਲਾ ਜਦੋਂ ਉਨ੍ਹਾਂ ਦਾ ਬੱਚਾ ਤਿੰਨ ਸਾਲ ਦਾ ਸੀ ਅਤੇ ਦੂਜਾ ਜਦੋਂ ਉਨ੍ਹਾਂ ਦਾ ਬੱਚਾ 9 ਸਾਲ ਦਾ ਸੀ। 
ਮਰਦਾਂ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲਗਾਤਾਰ ਚੰਗੇ, ਲਗਾਤਰ ਖਰਾਬ, ਸੁਧਾਰ ਜਾਂ ਵਿਗੜਦੇ ਹੋਏ ਸੰਬੰਧਾਂ ਦੇ ਆਧਾਰ 'ਤੇ ਵੰਡਣ ਨੂੰ ਕਿਹਾ ਗਿਆ। ਇਸ ਸ਼ੋਧ ਦੇ 12 ਸਾਲ ਬਾਅਦ ਟੀਮ ਨੇ ਭਾਗੀਦਾਰਾਂ ਦੀ ਸਿਹਤ ਨੂੰ ਮਾਪਿਆ। ਉਨ੍ਹਾਂ ਦੇ ਦਿਲ ਸੰਬੰਧੀ ਰੋਗਾਂ ਦੇ ਸੰਭਾਵਿਤ ਖਤਰੇ ਵਾਲੇ ਕਾਰਕ ਜਿਵੇਂ ਬੀ. ਪੀ. , ਦਿਲ ਦੀ ਧੜਕਨ, ਵਜ਼ਨ, ਕੋਲੇਸਟਰੋਲ ਅਤੇ ਬਲੱਡ ਸ਼ੂਗਰ ਦਾ ਵਿਸ਼ਲੇਸ਼ਣ ਕੀਤਾ।
ਟੀਮ ਨੇ ਪਾਇਆ ਕਿ ਜਿਹੜੇ ਮਰਦਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਸੁਧਾਰ ਦੀ ਗੱਲ ਕਹੀ, ਉਨ੍ਹਾਂ ਦਾ ਕੋਲੇਸਟਰੋਲ ਬਿਹਤਰ ਸੀ ਅਤੇ ਵਜ਼ਨ ਵੀ ਠੀਕ ਸੀ। ਉੱਥੇ ਦੂਜੇ ਪਾਸੇ ਜਿਹੜੇ ਲੋਕਾਂ ਦੀ ਵਿਆਹੁਤਾ ਜ਼ਿੰਦਗੀ ਦੀ ਹਾਲਤ ਖਰਾਬ ਹੋ ਰਹੀ ਸੀ ਉਹ ਡਾਇਸਟਾਲਿਕ ਬਲੱਡ ਪ੍ਰੈਸ਼ਰ (ਘੱਟ ਬੀ. ਪੀ.) ਦੇ ਸ਼ਿਕਾਰ ਹੋ ਰਹੇ ਸਨ।
ਟੀਮ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਇਹ ਦੱਸਿਆ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਲਗਾਤਾਰ ਚੰਗੇ ਜਾਂ ਲਗਾਤਾਰ ਬੁਰੇ ਹਾਲਾਤ ਵਿਚੋਂ ਲੰਘ ਰਹੀ ਸੀ ਉਨ੍ਹਾਂ ਵਿਚ ਬਹੁਤ ਥੋੜਾ ਬਦਲਾਅ ਦੇਖਣ ਨੂੰ ਮਿਲ ਰਿਹਾ ਸੀ। ਟੀਮ ਨੇ ਅਨੁਮਾਨ ਲਗਾਇਆ ਕਿ ਸ਼ਾਇਦ ਅਜਿਹਾ ਇਸ ਲਈ ਹੋ ਰਿਹਾ ਸੀ ਕਿਉਂਕਿ ਉਹ ਹਾਲਾਤਾਂ ਮੁਤਾਬਕ ਢੱਲ ਗਏ ਸਨ। ਇਸ ਤੋਂ ਪਹਿਲਾਂ ਕੀਤੀ ਗਈ ਸ਼ੋਧ ਵਿਚ ਇਹ ਨਤੀਜਾ ਸਾਹਮਣੇ ਆਇਆ ਸੀ ਕਿ ਵਿਆਹੁਤਾ ਮਰਦਾਂ ਨੂੰ ਦਿਲ ਸੰਬੰਧੀ ਖਤਰੇ ਜਿਵੇਂ ਸਟਰੋਕ ਜਾਂ ਹਾਰਟ ਅਟੈਕ ਦੀ ਸੰਭਾਵਨਾ ਘੱਟ ਹੁੰਦੀ ਹੈ।


Related News