70 ਅਰਬ ਡਾਲਰ ਦੇ ਮਾਲਕ ਜ਼ੁਕਰਬਰਗ ਨੇ ਆਪਣੀ ਸੰਪਤੀ ਨੂੰ ਲੈ ਕੇ ਕਹੀ ਹੈਰਾਨ ਕਰਨ ਵਾਲੀ ਗੱਲ

10/05/2019 11:57:11 AM

ਗੈਜੇਟ ਡੈਸਕ– ਫੇਸਬੁੱਕ ਦੇ ਕੋ-ਫਾਊਂਡਰ, ਚੇਅਰਮੈਨ, ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਆਪਣੇ ਕਰਮਚਾਰੀਆਂ ਦੇ ਨਾਲ ਇਕ ਟਾਈਨਹਾਲ ਮੀਟਿੰਗ ਕੀਤੀ ਸੀ। ਇਸ ਮੀਟਿੰਗ ’ਚ ਦੁਨੀਆ ਦੇ ਪੰਜਵੇਂ ਸਭ ਤੋਂ ਅਮੀਰ ਸ਼ਖਸ ਜ਼ੁਕਰਬਰਗ ਨੇ ਆਪਣੀ ਜਾਇਦਾਦ ਨੂੰ ਲੈ ਕੇ ਇਕ ਹੈਰਾਨ ਕਰ ਦੇਣ ਵਾਲੀ ਗੱਲ ਕਹੀ। 70 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਜ਼ੁਕਰਬਰਗ ਨੇ ਕਿਹਾ ਕਿ ਕਿਸੇ ਦੇ ਕੋਲ ਵੀ ਇੰਨੀ ਜਾਇਦਾਦ ਰੱਖਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ 'ਮੇਰੇ ਕੋਲ ਕੋਈ ਪੈਮਾਨਾ ਨਹੀਂ ਹੈ ਕਿ ਕਿਸੇ ਕੋਲ ਕਿੰਨੀ ਜਾਇਦਾਦ ਹੋਣੀ ਚਾਹੀਦੀ ਹੈ ਪਰ ਇਕ ਮੁਕਾਮ ’ਤੇ ਪਹੁੰਚਣ ਤੋਂ ਬਾਅਦ ਕਿਸੇ ਕੋਲ ਵੀ ਇੰਨਾ ਪੈਸਾ ਰੱਖਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। 

ਫੇਸਬੁੱਕ ਨੇ ਜ਼ੁਕਰਬਰਗ ਅਤੇ ਕੰਪਨੀ ਨੇ ਕਰਮਚਾਰੀਆਂ ਵਿਚਾਲੇ ਹੋਈ ਗੱਲਬਾਤ ਨੂੰ ਜਨਤਕ ਕਰਨ ਦਾ ਫੈਸਲਾ ਲਿਆ। ਕੰਪਨੀ ਨੇ ਆਮਤੌਰ ’ਤੇ ਇਸ ਨਿੱਜੀ ਹਫਤੇਵਾਰ ਸਵਾਲ-ਜਵਾਬ ਸੈਸ਼ਨ ਨੂੰ ਜਨਤਕ ਕਰਨ ਦਾ ਫੈਸਲਾ ਉਦੋਂ ਕੀਤਾ ਜਦੋਂ ‘ਦਿ ਵਰਜ’ ਨੇ ਇਕ ਟਾਈਨ ਹਾਲ ਹੀ ਇਕ ਪੁਰਾਣੀ ਗੱਲਬਾਤ ਨੂੰ ਲੀਕ ਕਰ ਦਿੱਤਾ। ਇਸ ਲੀਕ ਕੀਤੀ ਗਈ ਗੱਲਬਾਤ ’ਚ ਜ਼ੁਕਰਬਰਗ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਲੀਜ਼ਾਬੇਥ ਵਾਰੇਨ ਦੇ ਵੱਡੀਆਂ ਟੈੱਕ ਕੰਪਨੀਆਂ ਨੂੰ ਤੋੜਨ ਦੇ ਬਿਆਨ ਦਾ ਵਿਰੋਧ ਕੀਤਾ ਸੀ। 

ਕਮਾਈ ਦਾ ਜ਼ਿਆਦਾਤਰ ਹਿੱਸਾ ਦੇਣਗੇ ਦਾਨ
ਜ਼ੁਕਰਬਰਗ ਨੇ ਕਿਹਾ ਕਿ ਮੈਂ ਅਤੇ ਮੇਰੀ ਪਤਨੀ ਪ੍ਰੇਸੀਲੀਆ ਚਾਨ ਨੇ ਇਹ ਤੈਅ ਕੀਤਾ ਹੈ ਕਿ ਅਸੀਂ ਆਪਣੀ ਕਮਾਈ ਦਾ ਜ਼ਿਆਦਾਤਰ ਹਿੱਸਾ ਆਪਣੇ ਜੀਵਨ ’ਚ ਦਾਨ ਕਰ ਦੇਵੇਗਾ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਕਾਫੀ ਨਹੀਂ ਲੱਗਦਾ।

ਟਿਕਟਾਕ ਨੂੰ ਇੰਸਟਾਗ੍ਰਾਮ ਤੋਂ ਵੱਡਾ ਮੰਨਦੇ ਹਨ ਜ਼ੁਕਰਬਰਗ
ਇਸ ਤੋਂ ਇਲਾਵਾ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਦਾ ਇਕ ਆਡੀਓ ਕਲਿੱਪ ਲੀਕ ਹੋਇਆ ਹੈ। ਇਸ ਆਡੀਓ ਤੋਂ ਪਤਾ ਲੱਗਾ ਹੈ ਕਿ ਉਹ ਚੀਨੀ ਵੀਡੀਓ ਸ਼ੇਅਰਿੰਗ ਪਲੇਟਫਾਰਮ ਟਿਕਟਾਕ ਨੂੰ ਇੰਸਟਾਗ੍ਰਾਮ ਤੋਂ ਬਿਹਤਰ ਮੰਨਦੇ ਹਨ। ਐਕਸਪ੍ਰੈੱਸ ਟੈੱਕ ਦੀ ਖਬਰ ਮੁਤਾਬਕ, ਸਭ ਤੋਂ ਪਹਿਲਾਂ ‘ਦਿ ਵਰਜ’ ਨੇ ਆਡੀਓ ਫਾਇਲ ਦੇ ਨਾਲ ਟੈਕਸਟ ਨੂੰ ਪੋਸਟ ਕੀਤਾ। ਇੰਟਰਨਲ ਮੀਟਿੰਗ ਦੌਰਾਨ ਜ਼ੁਕਰਬਰਗ ਨੇ ਕਿਹਾ ਕਿ ਟਿਕਟਾਕ ਕਾਫੀ ਬਿਹਤਰ ਕਰ ਰਿਹਾ ਹੈ, ਖਾਸ ਕਰਕੇ ਭਾਰਤ ’ਚ, ਜਿਥੇ ਅਜਿਹਾ ਲੱਗਾ ਹੈ ਕਿ ਇਹ ਇੰਸਟਾਗ੍ਰਾਮ ਤੋਂ ਵੀ ਅੱਗੇ ਨਿਕਲ ਗਿਆ ਹੈ। 


Related News