ਗਾਂਜੇ ਦੇ ਸੇਵਨ ਨਾਲ ਘਟਦੈ ਭਾਰ : ਅਧਿਐਨ

04/20/2019 8:55:49 PM

ਵਾਸ਼ਿੰਗਟਨ— ਇਕ ਨਵੀਂ ਖੋਜ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜੋ ਲੋਕ ਗਾਂਜੇ (ਵੀਡ) ਦਾ ਸੇਵਨ ਕਰਦੇ ਹਨ, ਉਨ੍ਹਾਂ ਦਾ ਭਾਰ ਉਨ੍ਹਾਂ ਲੋਕਾਂ ਦੀ ਤੁਲਨਾ 'ਚ ਹੌਲੀ-ਹੌਲੀ ਵੱਧਦਾ ਹੈ ਜੋ ਇਸ ਦੀ ਵਰਤੋਂ ਨਹੀਂ ਕਰਦੇ ਹਨ। ਇਸ ਖੋਜ ਲਈ 33 ਹਜ਼ਾਰ ਲੋਕਾਂ 'ਤੇ ਪ੍ਰੀਖਣ ਕੀਤਾ ਗਿਆ, ਜਿਨ੍ਹਾਂ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਸੀ। 

ਖੋਜਕਾਰਾਂ ਨੇ ਇਸ ਲਈ ਖੋਜ 'ਚ ਸ਼ਾਮਲ ਹੋਏ ਲੋਕਾਂ ਦੇ ਬਾਡੀ ਮਾਸ ਇੰਡੈਕਸ 'ਤੇ ਬਾਰੀਕੀ ਨਾਲ ਨਜ਼ਰ ਰੱਖੀ। ਤਿੰਨ ਸਾਲ ਦੀ ਮਿਆਦ 'ਚ ਸਾਰੇ ਮੁਕਾਬਲੇਬਾਜ਼ਾਂ ਦੇ ਭਾਰ 'ਚ ਵਾਧਾ ਹੋਇਆ। ਹੈਰਾਨ ਕਰ ਦੇਣ ਵਾਲੀ ਗੱਲ ਤਾਂ ਇਹ ਸੀ ਕਿ ਇਨ੍ਹਾਂ 'ਚੋਂ ਜਿਨ੍ਹਾਂ ਲੋਕਾਂ ਨੇ ਗਾਂਜੇ ਦਾ ਸੇਵਨ ਕੀਤਾ, ਉਨ੍ਹਾਂ ਦੇ ਭਾਰ 'ਚ ਹੋਰ ਲੋਕਾਂ ਦੀ ਤੁਲਨਾ 'ਚ ਵਾਧਾ ਘੱਟ ਹੋਇਆ। ਹਾਲਾਂਕਿ ਇਨ੍ਹਾਂ 'ਚ ਕੁਝ ਜ਼ਿਆਦਾ ਫਰਕ ਨਹੀਂ ਸੀ।

ਖੋਜ ਦੀ ਜਦੋਂ ਸ਼ੁਰੂਆਤ ਕੀਤੀ ਗਈ ਤਾਂ 200 ਪੌਂਡ ਭਾਰ ਵਾਲੇ ਇਕ 5 ਫੁੱਟ 7 ਇੰਚ ਦੇ ਮੁਕਾਬਲੇਬਾਜ਼ 'ਚ ਸਿਰਫ 2 ਪੌਂਡ ਦਾ ਹੀ ਫਰਕ ਨਜ਼ਰ ਆਇਆ। ਅਲਸ਼ਾਰਾਵੇ ਨਾਂ ਦੇ ਇਕ ਖੋਜਕਾਰ ਦਾ ਇਸ ਬਾਰੇ ਕਹਿਣਾ ਹੈ ''2 ਪੌਂਡ ਬਹੁਤ ਘੱਟ ਹੈ, ਪਰ ਜਦੋਂ 30 ਹਜ਼ਾਰ ਲੋਕਾਂ 'ਚ ਅਜਿਹਾ ਹੁੰਦਾ ਨਜ਼ਰ ਆਇਆ ਤਾਂ ਇਸ ਨਾਲ ਅਸੀਂ ਇਕ ਨਤੀਜੇ 'ਤੇ ਪਹੁੰਚੇ। ਖੋਜਕਾਰ ਨੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਭਾਰ ਘਟਾਉਣ ਜਾਂ ਉਸ ਨੂੰ ਸੰਤੁਲਿਤ ਰੱਖਣ ਲਈ ਗਾਂਜੇ ਨੂੰ ਡਾਈਟ 'ਚ ਸ਼ਾਮਲ ਨਹੀਂ ਕਰਨਾ ਚਾਹੀਦਾ।


Baljit Singh

Content Editor

Related News