''ਮੈਨੂੰ ਖੁਸ਼ੀ ਹੈ ਕਿ ਉਹ ਦਿਨ ਆ ਗਿਆ ਹੈ''; ਤਹਵੁਰ ਰਾਣਾ ਦੀ ਭਾਰਤ ਹਵਾਲਗੀ ''ਤੇ ਬੋਲੇ ਅਮਰੀਕੀ ਵਿਦੇਸ਼ ਮੰਤਰੀ ਰੂਬੀਓ

Saturday, Apr 12, 2025 - 01:08 PM (IST)

''ਮੈਨੂੰ ਖੁਸ਼ੀ ਹੈ ਕਿ ਉਹ ਦਿਨ ਆ ਗਿਆ ਹੈ''; ਤਹਵੁਰ ਰਾਣਾ ਦੀ ਭਾਰਤ ਹਵਾਲਗੀ ''ਤੇ ਬੋਲੇ ਅਮਰੀਕੀ ਵਿਦੇਸ਼ ਮੰਤਰੀ ਰੂਬੀਓ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸ਼ੁੱਕਰਵਾਰ ਨੂੰ ਤਹਵੁਰ ਹੁਸੈਨ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਪੁਸ਼ਟੀ ਕੀਤੀ, ਜਿੱਥੇ ਉਸ ਨੂੰ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਉਸਦੀ ਭੂਮਿਕਾ ਲਈ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ: ਹੱਥ 'ਚ 'ਤਲਵਾਰ' ਫੜ ਰੈਂਪ 'ਤੇ ਉਤਰੀ ਇਹ ਮਸ਼ਹੂਰ ਅਦਾਕਾਰਾ, ਰਾਇਲ ਲੁੱਕ 'ਚ ਦਿਖਾਏ ਮਾਰਸ਼ਲ ਆਰਟਸ ਦੇ ਮੂਵਸ

PunjabKesari

X 'ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਰੂਬੀਓ ਨੇ ਲਿਖਿਆ, "ਅਸੀਂ ਤਹਵੁੱਰ ਹੁਸੈਨ ਰਾਣਾ ਨੂੰ 2008 ਦੇ ਭਿਆਨਕ ਮੁੰਬਈ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਵਿੱਚ ਉਸਦੀ ਭੂਮਿਕਾ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਭਾਰਤ ਹਵਾਲੇ ਕਰ ਦਿੱਤਾ ਹੈ। ਭਾਰਤ ਦੇ ਨਾਲ ਮਿਲ ਕੇ, ਅਸੀਂ ਲੰਬੇ ਸਮੇਂ ਤੋਂ ਇਨ੍ਹਾਂ ਹਮਲਿਆਂ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ 166 ਲੋਕਾਂ, ਜਿਨ੍ਹਾਂ ਵਿੱਚ 6 ਅਮਰੀਕੀ ਵੀ ਸ਼ਾਮਲ ਹਨ, ਲਈ ਇਨਸਾਫ਼ ਦੀ ਮੰਗ ਕਰ ਰਹੇ ਹਾਂ। ਮੈਨੂੰ ਖੁਸ਼ੀ ਹੈ ਕਿ ਉਹ ਦਿਨ ਆ ਗਿਆ ਹੈ।"

ਇਹ ਵੀ ਪੜ੍ਹੋ: 'ਮੈਂ ਤੈਨੂੰ ਕੰਮ ਦੇਵਾਂਗਾ, ਪਰ ਤੈਨੂੰ ਮੇਰੇ ਨਾਲ...', 150 Rejection ਝੱਲ ਚੁਕੀ ਇਸ ਅਦਾਕਾਰਾ ਦਾ ਛਲਕਿਆ ਦਰਦ

26/11 ਦੇ ਮੁੰਬਈ ਹਮਲਿਆਂ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਤਹੱਵੁਰ ਰਾਣਾ ਨੂੰ ਵੀਰਵਾਰ ਨੂੰ ਅਮਰੀਕਾ ਤੋਂ ਭਾਰਤ ਹਵਾਲੇ ਕਰ ਦਿੱਤਾ ਗਿਆ। ਸੰਯੁਕਤ ਰਾਜ ਅਮਰੀਕਾ ਦੇ ਨਿਆਂ ਵਿਭਾਗ ਨੇ ਦੋਸ਼ੀ ਠਹਿਰਾਏ ਗਏ ਅੱਤਵਾਦੀ ਤਹਵੁਰ ਹੁਸੈਨ ਰਾਣਾ ਦੀ ਹਵਾਲਗੀ ਨੂੰ 26/11 ਦੇ ਘਿਨਾਉਣੇ ਮੁੰਬਈ ਅੱਤਵਾਦੀ ਹਮਲਿਆਂ ਦੇ ਪੀੜਤਾਂ ਲਈ ਨਿਆਂ ਦੀ ਮੰਗ ਵੱਲ "ਇੱਕ ਮਹੱਤਵਪੂਰਨ ਕਦਮ" ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ: 'ਮਹਾਤਮਾ ਗਾਂਧੀ ਨੇ ਪਾਕਿਸਤਾਨ ਬਣਾਇਆ ਸੀ'; ਇਸ ਮਸ਼ਹੂਰ ਸਿੰਗਰ ਨੇ ਦਿੱਤਾ ਵਿਵਾਦਤ ਬਿਆਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News