ਕੀ ਤੁਸੀਂ ਜਾਣਦੇ ਹੋ ਮੋਬਾਈਲ ਦੀ ਵਰਤੋਂ ਨਾਲ ਹੋ ਸਕਦੀ ਹੈ ਇਹ ਗੰਭੀਰ ਬੀਮਾਰੀ
Sunday, May 05, 2019 - 05:52 PM (IST)

ਸਿਡਨੀ— ਅੱਜ ਦੇ ਵੇਲੇ ਲੋਕ ਜ਼ਿਆਦਾ ਸਮਾਂ ਕੰਪਿਊਟਰ ਤੇ ਮੋਬਾਈਲ 'ਤੇ ਵਿਅਸਤ ਰਹਿੰਦੇ ਹਨ। ਲੋਕ ਘੰਟਿਆਂ ਤੱਕ ਕਿਸੇ ਨਾ ਕਿਸੇ ਤਰ੍ਹਾਂ ਨਾਲ ਇਸ ਦੀ ਵਰਤੋਂ ਕਰਕੇ ਹਨ। ਪਰ ਉਹ ਇਸ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਅਣਜਾਣ ਹਨ। ਕੰਪਿਊਟਰ ਤੇ ਮੋਬਾਈਲ ਦਾ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੋਣ ਦਾ ਖਤਰਾ ਰਹਿੰਦਾ ਹੈ। ਇਨ੍ਹਾਂ ਬੀਮਾਰੀਆਂ 'ਚ ਟੈਕਸਟ ਨੇਕ ਨਾਂ ਦੀ ਬੀਮਾਰੀ ਗਰਦਨ ਨੂੰ ਝੁਕਾ ਕੇ ਲਗਾਤਾਰ ਇਲੈਕਟ੍ਰਾਨਿਕ ਗੈਜੇਟ ਦੀ ਵਰਤੋਂ ਕਰਨ ਨਾਲ ਹੁੰਦੀ ਹੈ।
ਜੇਕਰ ਗਰਦਨ ਦੀ ਮੂਵਮੈਂਟ ਨਾ ਹੋਵੇ ਤਾਂ ਕਾਫੀ ਪਰੇਸ਼ਾਨੀ ਹੋ ਸਕਦੀ ਹੈ। ਆਸਟ੍ਰੇਲੀਅਨ ਸਪਾਈਨਲ ਰਿਸਰਚ ਫਾਊਂਡੇਸ਼ਨ ਦੇ ਸਾਬਕਾ ਗਵਰਨਰ ਡਾ. ਜੇਮਸ ਕਾਰਟਰ ਦੀ ਰਿਪੋਰਟ ਮੁਤਾਬਕ ਟੈਕਸਟ ਨੇਕ ਬੀਮਾਰੀ ਨਾਲ ਸਪਾਈਨ 4 ਸੈਮੀ ਤੱਕ ਝੁਕ ਸਕਦੀ ਹੈ। ਨਾਲ ਹੀ ਇਸ ਨਾਲ ਸਰਵਾਈਕਲ ਸਪਾਈਨ ਮਤਲਬ ਗਰਦਨ ਦੀ ਹੱਡੀ ਨੂੰ ਸਥਾਈ ਤੌਰ 'ਤੇ ਨੁਕਸਾਨ ਹੋ ਸਕਦਾ ਹੈ, ਜਿਸ ਕਾਰਨ ਸਾਰੀ ਜ਼ਿੰਦਗੀ ਗਰਦਨ ਦੇ ਦਰਦ ਦੇ ਨਾਲ ਬਿਤਾਉਣੀ ਪੈ ਸਕਦੀ ਹੈ।
ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ 14 ਤੋਂ 44 ਸਾਲ ਦੀ ਉਮਰ ਦੇ ਲਗਭਗ 79 ਫੀਸਦੀ ਲੋਕ ਜਾਗਦੇ ਵੇਲੇ ਸਿਰਫ 2 ਘੰਟੇ ਛੱਡ ਦੇ ਹਰ ਵੇਲੇ ਮੇਬਾਈਲ ਦਾ ਕਿਸੇ ਨਾ ਕਿਸੇ ਰੂਪ 'ਚ ਇਸਤੇਮਾਲ ਕਰਦੇ ਰਹਿੰਦੇ ਹਨ। ਟੈਕਸਟ ਨੇਕ ਇਕ ਅਜਿਹੀ ਬੀਮਾਰੀ ਹੈ, ਜਿਸ 'ਚ ਗਰਦਨ ਦਾ ਝੁਕਾਅ ਅੱਗੇ ਵੱਲ ਹੋ ਜਾਂਦਾ ਹੈ। ਇਸ 'ਚ ਗਰਦਨ ਦੀਆਂ ਹੱਡੀਆਂ 'ਚ ਬਦਲਾਅ ਆਉਣ ਨਾਲ ਉਸ ਦੇ ਡੈਮੇਜ ਹੋਣ ਦੀ ਡਰ ਬਣਿਆ ਰਹਿੰਦਾ ਹੈ।
ਇਸ ਬੀਮਾਰੀ ਨਾਲ ਹੱਡੀਆਂ ਘਿੱਸ ਜਾਂਦੀਆਂ ਹਨ, ਜਿਸ ਕਾਰਨ ਰੋਗੀ ਨੂੰ ਸਿਰ, ਗਰਦਨ, ਮੋਢੇ ਤੇ ਪਿੱਠ 'ਚ ਦਰਦ ਬਣਿਆ ਰਹਿੰਦਾ ਹੈ। ਇਨ੍ਹਾਂ ਅੰਗਾਂ ਦੇ ਮਸਲਸ ਵੀ ਅਕੜ ਜਾਂਦੇ ਹਨ। ਇਸ ਬੀਮਾਰੀ ਦੇ ਹੋਣ ਨਾਲ ਰੋਗੀ ਦੀ ਪਿੱਠ ਦੇ ਉੱਪਰ ਦੇ ਹਿੱਸੇ 'ਚ ਤੇਜ਼ ਦਰਦ ਹੋਣ ਲੱਗਦਾ ਹੈ ਤੇ ਉਥੇ ਦੇ ਮਸਲਸ 'ਚ ਸਟ੍ਰੈਸ ਆ ਜਾਂਦਾ ਹੈ। ਰੋਗੀ ਨੂੰ ਪਤਾ ਹੀ ਨਹੀਂ ਲੱਗਦਾ ਕਿ ਚੈੱਟ ਕਰਨ ਜਾਂ ਲੈਪਟਾਪ 'ਤੇ ਮੂਵੀ ਦੇਖਦੇ ਸਮੇਂ ਗਰਦਨ ਨੂੰ ਝੁਕਾ ਕੇ ਰੱਖਣ ਨਾਲ ਉਸ ਦੀ ਗਰਦਨ ਦੇ ਮਸਲਸ ਨੂੰ ਨੁਕਸਾਨ ਹੋ ਸਕਦਾ ਹੈ।
ਇਹ ਹੈ ਉਪਾਅ
* ਜਿਨਾਂ ਹੋ ਸਕੇ ਮੋਬਾਈਲ ਫੋਨ, ਲੈਪਟਾਪ ਤੇ ਟੈਬ ਨੂੰ ਆਪਣੀਆਂ ਅੱਖਾਂ ਦੇ ਸਾਮਹਣੇ ਹੀ ਰੱਖੋ। ਵਰਤੋਂ ਕਰਦੇ ਵੇਲੇ ਸਰੀਰ 'ਚ ਦਰਦ ਹੋਣ 'ਤੇ ਪੋਜ਼ੀਸ਼ਨ ਬਦਲ ਲੈਣੀ ਚਾਹੀਦੀ ਹੈ।
* ਕੰਪਿਊਟਰ ਤੇ ਲੈਪਟਾਪ ਦੀ ਵਰਤੋਂ ਕਰਦੇ ਵੇਲੇ ਬ੍ਰੇਕ ਲੈਂਦੇ ਰਹਿਣੀ ਚਾਹੀਦੀ ਹੈ।
* ਕੰਪਿਊਟਰ ਜਾਂ ਲੈਪਟਾਪ 'ਤੇ ਕੰਮ ਕਰਦੇ ਵੇਲੇ ਟੇਬਲ ਤੇ ਕੁਰਸੀ ਦੀ ਉਚਾਈ ਠੀਕ ਰੱਖੋ ਤਾਂ ਕਿ ਪਿੱਠ ਸਿੱਧੀ ਰਹੇ।
ਕੀ ਕਹਿੰਦੇ ਹਨ ਅੰਕੜੇ
* ਭਾਰਤ 'ਚ ਔਸਤਨ ਹਰ ਵਿਅਕਤੀ ਮੋਬਾਈਲ 'ਤੇ ਤਿੰਨ ਘੰਟੇ ਬਿਤਾ ਰਿਹਾ ਹੈ।
* ਚੀਨ ਦੇ ਯੂਜ਼ਰਸ ਔਸਤਨ ਮੋਬਾਈਲ 'ਤੇ ਔਸਤਨ ਚਾਰ ਘੰਟੇ ਸਮਾਂ ਬਿਤਾ ਰਹੇ ਹਨ।
* ਅਮਰੀਕਾ 'ਚ ਔਸਤਨ ਹਰ ਵਿਅਕਤੀ ਮੋਬਾਈਲ 'ਤੇ ਪੰਜ ਘੰਟੇ ਸਮਾਂ ਬਿਤਾ ਰਿਹਾ ਹੈ।
* ਦੁਨੀਆ ਭਰ 'ਚ ਤਕਰੀਬਨ 50 ਫੀਸਦੀ ਲੋਕ ਇਸ ਬੀਮਾਰੀ ਦੀ ਲਪੇਟ 'ਚ ਆ ਚੁੱਕੇ ਹਨ। ਜ਼ਿਆਦਾਤਰ ਲੋਕ ਇਸ ਨੂੰ ਗਰਦਨ ਤੇ ਮੋਢੇ ਦਾ ਦਰਦ ਸਮਝਦੇ ਹਨ ਪਰ ਅਸਲ 'ਚ ਇਹ ਇਕ ਬੀਮਾਰੀ ਹੈ।