ਯਾਤਰੀ ਰੇਲਗੱਡੀ ਪਟੜੀ ਤੋਂ ਉਤਰਨ ਕਾਰਨ 140 ਲੋਕ ਜ਼ਖਮੀ
Tuesday, Jul 30, 2024 - 12:01 AM (IST)

ਮਾਸਕੋ— ਰੂਸ ਦੇ ਵੋਲਗੋਗਰਾਡ ਖੇਤਰ 'ਚ ਸੋਮਵਾਰ ਨੂੰ ਇਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰ ਗਈ, ਜਿਸ ਕਾਰਨ ਕਰੀਬ 140 ਲੋਕ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਰੂਸੀ ਰੇਲਵੇ ਨੇ ਕਿਹਾ ਕਿ ਲਗਭਗ 140 ਲੋਕਾਂ ਨੂੰ ਝਰੀਟਾਂ ਆਈਆਂ ਹਨ। ਰੇਲਵੇ ਆਪਰੇਟਰ ਨੇ ਦੱਸਿਆ ਕਿ 12 ਬੱਚਿਆਂ ਸਮੇਤ 30 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਖੇਤਰੀ ਪ੍ਰਸ਼ਾਸਨ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਦੱਸਿਆ ਕਿ ਦੋ ਲੋਕਾਂ, ਇਕ ਟਰੱਕ ਡਰਾਈਵਰ ਅਤੇ ਇਕ ਰੇਲ ਯਾਤਰੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਰੂਸ ਦੇ ਐਮਰਜੈਂਸੀ ਸਥਿਤੀ ਮੰਤਰਾਲੇ ਮੁਤਾਬਕ ਹਾਦਸਾ ਦੁਪਹਿਰ 12:35 ਵਜੇ ਵਾਪਰਿਆ। 830 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਰੇਲਗੱਡੀ ਇੱਕ ਰੇਲਵੇ ਕ੍ਰਾਸਿੰਗ ਨੂੰ ਪਾਰ ਕਰ ਰਹੇ ਇੱਕ ਟਰੱਕ ਨਾਲ ਟਕਰਾ ਗਈ, ਜਿਸ ਸਮੇਂ ਇਹ ਟ੍ਰੇਨ ਰੂਸ ਦੇ ਕਜ਼ਾਨ ਸ਼ਹਿਰ ਤੋਂ ਐਡਲਰ ਜਾ ਰਹੀ ਸੀ। ਸਥਾਨਕ ਜਾਂਚ ਸੰਸਥਾਵਾਂ ਨੇ ਟ੍ਰੈਫਿਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਅਤੇ ਰੇਲਵੇ ਟ੍ਰਾਂਸਪੋਰਟ ਦੇ ਸੰਚਾਲਨ ਦੇ ਆਧਾਰ 'ਤੇ ਮਾਮਲੇ ਦੀ ਅਪਰਾਧਿਕ ਜਾਂਚ ਸ਼ੁਰੂ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e