ਜਾਪਾਨ ''ਚ ਕੁਦਰਤ ਨੇ ਢਾਹਿਆ ਕਹਿਰ ! ਰਿਕਾਰਡਤੋੜ ਬਰਫ਼ਬਾਰੀ ਕਾਰਨ 46 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ

Tuesday, Feb 10, 2026 - 05:24 PM (IST)

ਜਾਪਾਨ ''ਚ ਕੁਦਰਤ ਨੇ ਢਾਹਿਆ ਕਹਿਰ ! ਰਿਕਾਰਡਤੋੜ ਬਰਫ਼ਬਾਰੀ ਕਾਰਨ 46 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਜਾਪਾਨ ਦੇ ਉੱਤਰੀ ਅਤੇ ਉੱਤਰ-ਪੱਛਮੀ ਹਿੱਸਿਆਂ ਵਿੱਚ ਪੈ ਰਹੀ ਰਿਕਾਰਡ ਤੋੜ ਬਰਫ਼ਬਾਰੀ ਨੇ ਭਾਰੀ ਤਬਾਹੀ ਮਚਾਈ ਹੈ। ਹੁਣ ਤੱਕ ਇਸ ਕੁਦਰਤੀ ਆਫ਼ਤ ਕਾਰਨ 46 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 604 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਅੱਗ ਅਤੇ ਆਫ਼ਤ ਪ੍ਰਬੰਧਨ ਏਜੰਸੀ ਵੱਲੋਂ ਜਾਰੀ ਅੰਕੜਿਆਂ ਨੇ ਪੂਰੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਹੁਣ ਤੱਕ ਹੋਈਆਂ 46 ਮੌਤਾਂ ਵਿੱਚੋਂ ਸਭ ਤੋਂ ਵੱਧ ਨੁਕਸਾਨ 'ਨਿਗਾਟਾ' ਸੂਬੇ ਵਿੱਚ ਹੋਇਆ ਹੈ, ਜਿੱਥੇ 17 ਲੋਕਾਂ ਨੇ ਆਪਣੀ ਜਾਨ ਗੁਆਈ ਹੈ, ਜਦਕਿ ਜ਼ਖ਼ਮੀਆਂ ਦੀ ਕੁੱਲ ਗਿਣਤੀ 604 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿੱਚੋਂ ਲਗਭਗ 193 ਲੋਕਾਂ ਦੀ ਹਾਲਤ ਬੇਹੰਦ ਗੰਭੀਰ ਦੱਸੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬਰਫ਼ਬਾਰੀ ਦੀ ਇਹ ਤਾਜ਼ਾ ਲਹਿਰ, ਜੋ 20 ਜਨਵਰੀ ਤੋਂ ਸ਼ੁਰੂ ਹੋਈ ਸੀ, 8 ਫਰਵਰੀ ਨੂੰ ਰਾਜਧਾਨੀ ਟੋਕੀਓ ਤੱਕ ਪਹੁੰਚ ਗਈ। ਕਈ ਸਾਲਾਂ ਬਾਅਦ ਟੋਕੀਓ ਵਿੱਚ ਇੰਨੀ ਭਾਰੀ ਬਰਫ਼ਬਾਰੀ ਹੋਈ ਹੈ ਕਿ ਸ਼ਹਿਰ ਵਿੱਚ 5 ਸੈਂਟੀਮੀਟਰ (ਲਗਭਗ 2 ਇੰਚ) ਤੱਕ ਬਰਫ਼ ਦੀ ਚਾਦਰ ਵਿਛ ਗਈ ਹੈ।

ਆਵਾਜਾਈ ਅਤੇ ਬਿਜਲੀ ਸੇਵਾਵਾਂ ਠੱਪ
ਭਾਰੀ ਬਰਫਬਾਰੀ ਕਾਰਨ ਜਾਪਾਨ ਦੇ ਕਈ ਹਿੱਸਿਆਂ ਵਿੱਚ ਬਿਜਲੀ ਗੁੱਲ ਹੋ ਗਈ ਹੈ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਬਿਨਾਂ ਵਜ੍ਹਾ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਬਰਫ਼ ਹਟਾਉਣ ਦੇ ਕੰਮ ਵਿੱਚ ਲੱਗੇ ਲੋਕਾਂ ਨੂੰ ਵੀ ਖ਼ਾਸ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ, ਕਿਉਂਕਿ ਜ਼ਿਆਦਾਤਰ ਮੌਤਾਂ ਬਰਫ਼ ਹਟਾਉਂਦੇ ਸਮੇਂ ਹੋਏ ਹਾਦਸਿਆਂ ਕਾਰਨ ਹੋਈਆਂ ਹਨ।


author

Harpreet SIngh

Content Editor

Related News