ਨਿਊਜ਼ੀਲੈਂਡ ਦੀ ਮਸਜਿਦ 'ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਸਜ਼ਾ ਖ਼ਿਲਾਫ਼ ਦਾਇਰ ਕਰੇਗਾ ਅਪੀਲ

Monday, Nov 08, 2021 - 02:01 PM (IST)

ਨਿਊਜ਼ੀਲੈਂਡ ਦੀ ਮਸਜਿਦ 'ਤੇ ਗੋਲੀਬਾਰੀ ਕਰਨ ਵਾਲਾ ਵਿਅਕਤੀ ਸਜ਼ਾ ਖ਼ਿਲਾਫ਼ ਦਾਇਰ ਕਰੇਗਾ ਅਪੀਲ

ਵੈਲਿੰਗਟਨ (ਏਪੀ): ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿੱਚ ਦੋ ਮਸਜਿਦਾਂ ਵਿੱਚ ਨਮਾਜ਼ ਅਦਾ ਕਰ ਰਹੇ 51 ਲੋਕਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਵਿਅਕਤੀ ਖੁਦ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਜੇਲ੍ਹ ਦੀ ਸਜ਼ਾ ਦੇ ਖ਼ਿਲਾਫ਼ ਅਪੀਲ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਉਸ ਦੇ ਵਕੀਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। 

ਵਕੀਲ ਟੋਨੀ ਐਲਿਸ ਨੇ ਚੀਫ਼ ਜੁਡੀਸ਼ੀਅਲ ਅਫ਼ਸਰ ਨੂੰ ਭੇਜੇ ਮੰਗ ਪੱਤਰ ਵਿੱਚ ਕਿਹਾ ਹੈ ਕਿ ਆਸਟ੍ਰੇਲੀਅਨ ਵਿਅਕਤੀ ਬਰੈਂਟਨ ਟੈਰੈਂਟ ਨਾਲ ਜੇਲ੍ਹ ਵਿੱਚ ਅਣਮਨੁੱਖੀ ਅਤੇ ਮਾੜਾ ਵਿਵਹਾਰ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਦਬਾਅ ਹੇਠ ਅਪਰਾਧ ਕਬੂਲ ਕਰ ਲਿਆ। ਵਾਈਟ ਸਰਵਉੱਚਤਾਵਾਦੀ ਟੈਰੈਂਟ ਨੇ ਫੇਸਬੁੱਕ 'ਤੇ 2019 ਦੇ ਹਮਲਿਆਂ ਨੂੰ ਲਾਈਵ-ਸਟ੍ਰੀਮ (ਸਿੱਧਾ ਪ੍ਰਸਾਰਣ) ਕੀਤਾ ਸੀ। ਇਹ ਨਿਊਜ਼ੀਲੈਂਡ ਦੇ ਆਧੁਨਿਕ ਇਤਿਹਾਸ ਵਿੱਚ ਸਭ ਤੋਂ ਘਾਤਕ ਹਮਲਾ ਸੀ। ਹਮਲੇ ਨੇ ਨੀਤੀ ਨਿਰਮਾਤਾਵਾਂ ਨੂੰ ਖਤਰਨਾਕ ਅਰਧ-ਆਟੋਮੈਟਿਕ ਹਥਿਆਰਾਂ ਦੀਆਂ ਕਿਸਮਾਂ 'ਤੇ ਪਾਬੰਦੀ ਲਗਾਉਣ ਲਈ ਕਦਮ ਚੁੱਕਣ ਲਈ ਪ੍ਰੇਰਿਆ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਜਲੰਧਰ ਦੇ ਸਵਰਨਜੀਤ ਸਿੰਘ ਨੇ ਰਚਿਆ ਇਤਿਹਾਸ, ਸਿਟੀ ਕੌਂਸਲ ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ 

ਪਿਛਲੇ ਸਾਲ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ, ਟੈਰੈਂਟ ਨੇ ਸਾਰੇ ਦੋਸ਼ ਸਵੀਕਾਰ ਕਰ ਲਏ ਸਨ, ਜਿਸ ਵਿੱਚ ਕਤਲ ਦੇ 51, ਕਤਲ ਦੀ ਕੋਸ਼ਿਸ਼ ਦੇ 40 ਅਤੇ ਅੱਤਵਾਦ ਦਾ ਇੱਕ ਦੋਸ਼ ਸ਼ਾਮਲ ਹੈ। ਉਸ ਨੂੰ ਪੈਰੋਲ ਦੀ ਸੰਭਾਵਨਾ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜੋ ਕਿ ਨਿਊਜ਼ੀਲੈਂਡ ਵਿੱਚ ਸਭ ਤੋਂ ਸਖ਼ਤ ਸਜ਼ਾ ਹੈ। ਸੋਮਵਾਰ ਨੂੰ ਵਕੀਲ ਦਾ ਮੈਮੋਰੰਡਮ ਜਨਤਾ ਲਈ ਤੁਰੰਤ ਉਪਲਬਧ ਨਹੀਂ ਸੀ। ਐਲਿਸ ਨੇ ਕਿਹਾ ਕਿ ਟੈਰੈਂਟ ਨੇ ਉਸਨੂੰ ਸਿਰਫ ਦੋ ਸਥਾਨਕ ਮੀਡੀਆ ਆਉਟਲੈਟਸ RNZ ਅਤੇ Stuff ਨਾਲ ਗੱਲ ਕਰਨ ਲਈ ਕਿਹਾ ਹੈ। ਨਿਆਂਇਕ ਅਧਿਕਾਰੀ (ਕੋਰੋਨਰ) ਦੇ ਦਫ਼ਤਰ ਨੇ ਤੁਰੰਤ ਮੈਮੋਰੰਡਮ ਦੀ ਕਾਪੀ ਜਾਰੀ ਨਹੀਂ ਕੀਤੀ। ਹਾਲਾਂਕਿ ਉਨ੍ਹਾਂ ਨੇ ਮੰਗ ਪੱਤਰ ਲੈਣ ਤੋਂ ਇਨਕਾਰ ਨਹੀਂ ਕੀਤਾ ਹੈ।


author

Vandana

Content Editor

Related News