6 ਪਤਨੀਆਂ ਨਾਲ ਸੌਣ ਲਈ ਸ਼ਖ਼ਸ ਨੇ ਬਣਵਾਇਆ 20 ਫੁੱਟ ਚੌੜਾ ਬੈੱਡ, ਖ਼ਰਚ ਕਰ ਦਿੱਤੇ 81 ਲੱਖ ਰੁਪਏ

Saturday, Apr 29, 2023 - 03:29 PM (IST)

6 ਪਤਨੀਆਂ ਨਾਲ ਸੌਣ ਲਈ ਸ਼ਖ਼ਸ ਨੇ ਬਣਵਾਇਆ 20 ਫੁੱਟ ਚੌੜਾ ਬੈੱਡ, ਖ਼ਰਚ ਕਰ ਦਿੱਤੇ 81 ਲੱਖ ਰੁਪਏ

ਬ੍ਰਾਜ਼ੀਲ (ਇੰਟ.)- ਆਪਣੇ ਕੰਫਰਟ ਲਈ ਲੋਕ ਪਤਾ ਨਹੀਂ ਕੀ-ਕੀ ਕਰਦੇ ਹਨ। ਕਈ ਵਾਰ ਤਾਂ ਲੋਕ ਪੈਸਾ ਲਗਾਉਣ ਤੋਂ ਵੀ ਪਿੱਛੇ ਨਹੀਂ ਹਟਦੇ। ਅਜਿਹਾ ਹੀ ਕੁਝ ਇਕ ਸ਼ਖ਼ਸ ਨੇ ਕੀਤਾ। ਜਦੋਂ ਸਿਰਫ ਇਕ ਬੈੱਡ ਲਈ ਉਸਨੇ ਇਕ ਜਾਂ ਦੋ ਨਹੀਂ ਸਗੋਂ ਪੂਰੇ 81 ਲੱਖ ਰੁਪਏ ਖ਼ਰਚ ਕਰ ਦਿੱਤੇ। ਪਰ ਇਹ ਬੈੱਡ ਵਿਅਕਤੀ ਦੇ ਇਕੱਲੇ ਲਈ ਨਹੀਂ ਸਗੋਂ 6 ਹੋਰ ਲੋਕਾਂ ਲਈ ਸੀ। ਇਹ ਲੋਕ ਕੋਈ ਹੋਰ ਨਹੀਂ ਸਗੋਂ ਉਸਦੀਆਂ ਪਤਨੀਆਂ ਹਨ। 

ਇਹ ਵੀ ਪੜ੍ਹੋ: ਅਮਰੀਕਾ: ਦੋਸ਼ੀ ਵਿਅਕਤੀ ਨੂੰ ਅਦਾਲਤ ਨੇ ਸੁਣਾਈ 240 ਸਾਲ ਦੀ ਜੇਲ੍ਹ ਦੀ ਸਜ਼ਾ, ਜਾਣੋ ਕੀ ਹੈ ਗੁਨਾਹ

ਇਹ ਮਾਮਲਾ ਬ੍ਰਾਜ਼ੀਲ ਦਾ ਹੈ ਜਿਥੇ ਆਰਥਰ ਓ ਉਰਸੋ ਨਾਂ ਦੇ ਇਕ ਵਿਅਕਤੀ ਦਾ ਆਪਣੀਆਂ ਪਤਨੀਆਂ ਨਾਲ ਰਹਿਣਾ ਥੋੜ੍ਹਾ ਮੁਸ਼ਕਲ ਹੋ ਗਿਆ ਸੀ। ਮੁਸ਼ਕਲ ਇਸ ਲਈ ਨਹੀਂ ਕਿ ਪਤਨੀਆਂ ਵਿਚਾਲੇ ਝਗੜੇ ਜਾਂ ਕੋਈ ਹੋਰ ਪ੍ਰੇਸ਼ਾਨੀ ਸੀ ਸਗੋਂ ਇਸ ਲਈ ਕਿਉਂਕਿ ਸਾਰੇ ਇਕੱਠੇ ਸੌਂ ਨਹੀਂ ਸਕਦੇ ਸਨ। ਅਜਿਹੇ ਵਿਚ ਵਿਅਕਤੀ ਨੇ ਇਸ ਪ੍ਰੇਸ਼ਾਨੀ ਦਾ ਹੱਲ ਲੱਭਣ ਲਈ 81 ਲੱਖ ਰੁਪਏ ਖ਼ਰਚ ਕਰ ਕੇ ਇਕ ਬੈੱਡ ਬਣਵਾਇਆ ਤਾਂ ਜੋ ਉਹ ਆਪਣੀਆਂ 6 ਪਤਨੀਆਂ ਨਾਲ ਆਰਾਮ ਨਾਲ ਸੌਂ ਸਕੇ। ਉਸ ਨੇ 20 ਫੁੱਟ ਚੌੜਾ ਅਤੇ 7 ਫੁੱਟ ਲੱਗਾ ਬੈੱਡ ਬਣਵਾਇਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਨੂੰ ਬਣਾਉਣ ਵਿਚ ਕਰੀਬ 15 ਮਹੀਨੇ ਅਤੇ 12 ਲੋਕਾਂ ਦੀ ਇਕ ਟੀਮ ਨੇ ਇਸ ਨੂੰ ਬਣਾਇਆ ਹੈ।

ਇਹ ਵੀ ਪੜ੍ਹੋ: ਸਫ਼ਲਤਾ ਦੀ ਕਹਾਣੀ ਪਿੱਛੇ 'ਔਰਤ', ਰਿਸ਼ੀ ਸੁਨਕ ਦੀ ਸੱਸ ਨੇ ਕਿਹਾ- ‘ਮੇਰੀ ਧੀ ਨੇ ਪਤੀ ਨੂੰ ਬਣਾਇਆ PM’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News