ਫਰਿਜ਼ਨੋ ''ਚ ਗੋਲੀ ਮਾਰ ਕੇ ਕੀਤਾ ਵਿਅਕਤੀ ਦਾ ਕਤਲ

Sunday, Sep 26, 2021 - 12:53 AM (IST)

ਫਰਿਜ਼ਨੋ ''ਚ ਗੋਲੀ ਮਾਰ ਕੇ ਕੀਤਾ ਵਿਅਕਤੀ ਦਾ ਕਤਲ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜ਼ਨੋ ਸ਼ਹਿਰ 'ਚ ਹੁੰਦੇ ਕਤਲਾਂ ਦੀ ਸੂਚੀ 'ਚ ਸ਼ੁੱਕਰਵਾਰ ਨੂੰ ਇੱਕ ਹੋਰ ਕਤਲ ਜੁੜ ਗਿਆ ਹੈ। ਇਸ ਕਤਲ ਬਾਰੇ ਜਾਣਕਾਰੀ ਦਿੰਦਿਆਂ ਫਰਿਜ਼ਨੋ ਪੁਲਸ ਅਧਿਕਾਰੀਆਂ ਦੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਦੱਖਣ-ਪੂਰਬੀ ਫਰਿਜ਼ਨੋ 'ਚ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਹ ਵੀ ਪੜ੍ਹੋ : ਸਕਾਟਲੈਂਡ 'ਚ ਸਿਗਨਲ ਬੂਸਟਰਾਂ ਦੀ ਵਰਤੋਂ ਨਾਲ ਹੋ ਰਹੀ ਹੈ ਕਾਰਾਂ ਦੀ ਚੋਰੀ

ਪੁਲਸ ਅਨੁਸਾਰ ਅਧਿਕਾਰੀਆਂ ਨੇ ਸ਼ਾਮ 6:00 ਵਜੇ ਤੋਂ ਪਹਿਲਾਂ ਗਰੋਵ ਅਤੇ ਰੋਵੇਲ ਐਵੇਨਿਊਜ਼ ਖੇਤਰ 'ਚ ਹੋਈ ਗੋਲੀਬਾਰੀ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਕੀਤੀ ਅਤੇ ਪੁਲਸ ਦੁਆਰਾ ਘਟਨਾ ਸਥਾਨ 'ਤੇ ਪਹੁੰਚਣ ਉਪਰੰਤ ਆਪਣੀ ਉਮਰ ਦੇ 30 ਵੇਂ ਦਹਾਕੇ  'ਚ ਇੱਕ ਆਦਮੀ ਨੂੰ ਗੋਲੀਆਂ ਦੇ ਜ਼ਖਮਾਂ ਨਾਲ ਪੀੜਤ ਪਾਇਆ। ਜਿਸ ਉਪਰੰਤ ਪੁਲਸ ਨੇ ਪੀੜਤ ਨੂੰ ਸਥਾਨਕ ਹਸਪਤਾਲ  ਪਹੁੰਚਾਇਆ, ਜਿੱਥੇ ਬਾਅਦ 'ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ : ਅਮਰੀਕਾ ਤੋਂ ਹਜ਼ਾਰਾਂ ਸਾਲ ਪੁਰਾਣੀਆਂ 157 ਭਾਰਤੀ ਕਲਾਕ੍ਰਿਤੀਆਂ ਲਿਆਉਣਗੇ PM ਮੋਦੀ

ਫਰਿਜ਼ਨੋ ਪੁਲਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਕਤਲ ਸਬੰਧੀ ਕਿਸੇ ਸ਼ੱਕੀ ਦਾ ਵੇਰਵਾ ਨਹੀਂ ਹੈ ਅਤੇ ਇਹ ਗੋਲੀਬਾਰੀ ਗੈਂਗ ਨਾਲ ਜੁੜੀ ਹੋ ਸਕਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਰਿਜ਼ਨੋ ਪੁਲਸ ਵਿਭਾਗ ਦੁਆਰਾ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਜਿੱਠਣ ਲਈ ਖਾਸ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਦਰਜਨਾਂ ਅਪਰਾਧਿਕ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News