ਹੱਥੀਂ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, ਪਤਨੀ ਤੇ ਬੱਚਿਆਂ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

03/14/2018 9:21:50 PM

ਸਪਾਨਾਵੇਅ (ਵਾਸ਼ਿੰਗਟਨ)— ਅਮਰੀਕਾ ਦੀ ਹਵਾਈ ਫੌਜ ਦੇ ਇਕ ਕਰਮਚਾਰੀ ਵਲੋਂ ਵਾਸ਼ਿੰਗਟਨ 'ਚ ਆਪਣੇ ਬੱਚਿਆਂ ਤੇ ਪਤਨੀ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਪੇਅਰਸ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਕਿਹਾ ਕਿ ਉਨ੍ਹਾਂ ਨੇ ਸੀਏਟਲ ਤੋਂ ਕਰੀਬ 45 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸਪਾਨਾਵੇਅ ਦੇ ਇਕ ਘਰ 'ਚੋਂ ਲਾਸ਼ਾਂ ਬਰਾਮਦ ਕੀਤੀਆਂ ਹਨ। ਪੁਲਸ ਨੂੰ ਮੌਕੇ 'ਤੇ 911 'ਤੇ ਕਾਲ ਕਰਕੇ ਬੁਲਾਇਆ ਗਿਆ ਸੀ। ਕਾਊਂਟੀ ਮੈਡੀਕਲ ਦਫਤਰ ਨੇ ਪੀੜਤਾਂ ਦੀ ਪਛਾਣ ਸਮਾਂਥਾ ਫੀਲਡ (33), ਦੋ ਬੱਚਿਆਂ, ਆਵਾ (4) ਤੇ ਅਸ਼ੀਨ (2) ਵਜੋਂ ਕੀਤੀ ਹੈ। ਸ਼ੂਟਰ ਦੀ ਪਛਾਣ ਕਲਿੰਟ ਫੀਲਡ (29) ਵਜੋਂ ਹੋਈ ਹੈ। ਉਹ ਫਲੋਰਿਡਾ ਦਾ ਰਹਿਣ ਵਾਲਾ ਸੀ ਤੇ ਉਸ ਦੀ ਪਤਨੀ ਨਿਊ ਹੈਮਸ਼ਾਇਰ ਦੀ ਰਹਿਣ ਵਾਲੀ ਸੀ ਤੇ ਲੀਵਿਸ-ਮੈਕਕੋਰਡ ਦੇ ਜੁਆਇੰਟ ਬੇਸ 'ਤੇ ਸੇਵਾ ਦੇ ਰਿਹਾ ਸੀ। ਸ਼ੈਰਿਫ ਨੇ ਦੱਸਿਆ ਕਿ ਦੋਸ਼ੀ ਨੇ ਬੱਚਿਆਂ ਨੂੰ ਉਦੋਂ ਗੋਲੀ ਮਾਰੀ ਜਦੋਂ ਉਹ ਗਹਿਰੀ ਨੀਂਦ 'ਚ ਸਨ ਤੇ ਉਸ ਨੇ ਪਤਨੀ ਨੂੰ ਵੀ ਬੈਡ 'ਤੇ ਹੀ ਗੋਲੀ ਮਾਰੀ।
ਸ਼ੈਰਿਫ ਦਫਤਰ ਦੇ ਬੁਲਾਰੇ ਐਡ ਟ੍ਰੋਇਰ ਨੇ ਦੱਸਿਆ ਕਿ ਦੋਸ਼ੀ ਦਾ ਪਤਨੀ ਨਾਲ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਤੀ ਪਤਨੀ ਵਿਚਾਲੇ ਤਲਾਕ ਦੀ ਪ੍ਰਕਿਰਿਆ ਚੱਲ ਰਹੀ ਸੀ। ਬੁਲਾਰੇ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਝਗੜਾ ਹੋਣ ਦੇ ਕੋਈ ਸਬੂਤ ਨਹੀਂ ਮਿਲੇ। ਪਰਿਵਾਰ ਨੂੰ ਕਰੀਬ ਇਕ ਸਾਲ ਪਹਿਲਾਂ ਘਰ ਵੇਚਣ ਵਾਲੇ ਡੈਨੀ ਪੈਟਨ ਨੇ ਕਿਹਾ ਕਿ ਇਹ ਬਹੁਤ ਹੀ ਦੁਖਦ ਘਟਨਾ ਹੈ। ਇਕ ਪਿਤਾ ਵਲੋਂ ਬੱਚਿਆਂ ਦੇ ਮਾਰੇ ਜਾਣ ਦੀ ਘਟਨਾ ਨਾਲ ਉਹ ਬਹੁਤ ਦੁਖੀ ਹਨ।


Related News