ਕਦੇ ਤੇਜ਼ ਦਰਦ ਨਾਲ ਕਰਾਹ ਉੱਠਦੇ ਸੀ ਡੈਨੀਅਲ, ਹੁਣ 3182 ਪੁਸ਼ਅਪਸ ਮਾਰ ਬਣਾਇਆ ਗਿਨੀਜ਼ ਵਰਲਡ ਰਿਕਾਰਡ

06/23/2022 10:50:17 AM

ਸਿਡਨੀ (ਇੰਟ.)- ਕਹਿੰਦੇ ਹਨ ਕਿ ਜੇਕਰ ਜ਼ਿੰਦਗੀ ਵਿਚ ਕੋਈ ਕੁਝ ਕਰਨ ਦਾ ਪੱਕਾ ਮਨ ਬਣਾ ਲਵੇ ਤਾਂ ਕੋਈ ਵੀ ਮੁਸ਼ਕਲ ਉਸਨੂੰ ਰੋਕ ਨਹੀਂ ਸਕਦੀ ਹੈ। ਸਿਰਫ ਇਨਸਾਨ ਦੇ ਦਿਲ ਵਿਚ ਉਸ ਕੰਮ ਨੂੰ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਕੁਝ ਅਜਿਹਾ ਹੀ ਜਜ਼ਬਾ ਆਸਟ੍ਰੇਲੀਆ ਦੇ ਰਹਿਣ ਵਾਲੇ ਐਥਲੀਟ ਡੈਨੀਅਲ ਸਕਾਲੀ ਨੇ ਦਿਖਾਇਆ। ਕਦੇ ਹੱਥਾਂ ਦੇ ਤੇਜ਼ ਦਰਦ ਕਾਰਨ ਕਈ ਮਹੀਨੇ ਹਸਪਤਾਲ ਵਿਚ ਭਰਤੀ ਰਹਿਣ ਵਾਲੇ ਡੈਨੀਅਲ ਨੇ ਆਪਣੇ ਹੱਥਾਂ ਨੂੰ ਇੰਨਾ ਮਜਬੂਤ ਬਣਾਇਆ ਕਿ ਘੰਟੇ ਭਰ ਵਿਚ 3182 ਪੁਸ਼ਅਪਸ ਕਰਕੇ ਅਧਿਕਾਰਤ ਤੌਰ 'ਤੇ ਗਿਨੀਜ਼ ਵਰਲਡ ਰਿਕਾਰਡ ਬਣਾ ਦਿੱਤਾ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ 'ਚ ਵਿਨਾਸ਼ਕਾਰੀ ਭੂਚਾਲ ਕਾਰਨ 1000 ਤੋਂ ਵੱਧ ਮੌਤਾਂ, ਤਾਲਿਬਾਨ ਨੇ ਮੰਗੀ ਅੰਤਰਰਾਸ਼ਟਰੀ ਮਦਦ

ਗਿਨੀਜ਼ ਵਰਲਡ ਰਿਕਾਰਡਸ ਨੇ ਆਪਣੇ ਯੂ-ਟਿਊਬ ਚੈਨਲ 'ਤੇ ਡੈਨੀਅਲ ਦੀ ਪੁਸ਼-ਅਪਸ ਕਰਦੇ ਦੀ ਇਕ ਵੀਡੀਓ ਵੀ ਸਾਂਝੀ ਕੀਤੀ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਘੋਸ਼ਣਾ ਕੀਤੀ ਕਿ ਇੱਕ ਘੰਟੇ ਵਿੱਚ ਸਭ ਤੋਂ ਵੱਧ ਪੁਸ਼-ਅਪਸ (ਪੁਰਸ਼) ਦਾ ਵਿਸ਼ਵ ਰਿਕਾਰਡ ਹਾਸਲ ਕਰਨ ਲਈ ਇਸ ਵਿਅਕਤੀ ਨੇ ਪਿਛਲੇ ਰਿਕਾਰਡ-ਧਾਰਕ ਨਾਲੋਂ 100 ਤੋਂ ਵੱਧ ਪੁਸ਼-ਅੱਪ ਕੀਤੇ। ਸਕਾਲੀ ਨੇ ਨਾ ਸਿਰਫ਼ ਵਿਸ਼ਵ ਰਿਕਾਰਡ ਤੋੜਿਆ ਹੈ, ਸਗੋਂ ਪਿਛਲੇ ਰਿਕਾਰਡ-ਧਾਰਕ ਜੈਰਾਡ ਯੰਗ ਤੋਂ ਖ਼ਿਤਾਬ ਖੋਹ ਲਿਆ ਹੈ, ਜਿਸ ਨੇ 2021 ਵਿੱਚ ਇੱਕ ਘੰਟੇ ਦੇ ਅੰਦਰ 3,054 ਪੁਸ਼-ਅੱਪ ਪੂਰੇ ਕੀਤੇ ਹਨ।

ਇਹ ਵੀ ਪੜ੍ਹੋ: 6 ਬੱਚਿਆਂ ਦੀ ਮਾਂ ਦੀ ਕੁੱਖ 'ਚ ਪਲ ਰਹੇ ਹੋਰ 13 ਬੱਚੇ, 19 ਬੱਚਿਆਂ ਦੇ ਪਾਲਣ-ਪੋਸ਼ਣ ਬਾਰੇ ਸੋਚ ਕੇ ਪਿਤਾ ਪਰੇਸ਼ਾਨ

ਡੇਨੀਅਲ ਸਕਾਲੀ ਲਈ ਇਹ ਸੌਖਾ ਨਹੀਂ ਸੀ, ਕਿਉਂਕਿ ਉਹ ਕਦੇ ਹੱਥਾਂ ਦੇ ਬੇਤਹਾਸ਼ਾ ਦਰਦ ਦਾ ਸ਼ਿਕਾਰ ਸਨ ਅਤੇ ਉਨ੍ਹਾਂ ਲਈ ਕੋਈ ਵੀ ਕੰਮ ਕਰਨਾ ਮੁਸ਼ਕਲ ਹੁੰਦਾ ਸੀ। ਫਿਰ ਉਨ੍ਹਾਂ ਨੇ ਖੁਦ ਨੂੰ ਇੰਨਾ ਮਜਬੂਤ ਬਣਾਉਣ ਦਾ ਟੀਚਾ ਹਾਸਲ ਕੀਤਾ ਕਿ ਹੁਣ ਛੋਟਾ-ਮੋਟਾ ਦਰਦ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ। ਜਿੰਮ ਅਤੇ ਐਕਸਰਸਾਈਜ਼ ਤੋਂ ਬਾਅਦ ਜੇਕਰ ਕੋਈ ਇਕੱਠੇ 100-150 ਪੁਸ਼ਅਪਸ ਮਾਰ ਲੈਂਦਾ ਹੈ ਤਾਂ ਇਹ ਵੱਡੀ ਗੱਲ ਮੰਨੀ ਜਾਂਦੀ ਹੈ ਪਰ ਜੋ ਰਿਕਾਰਡ ਡੇਨੀਅਲ ਨੇ ਬਣਾਇਆ ਹੈ, ਉਹ ਸੌਖਾ ਬਿਲਕੁਲ ਨਹੀਂ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News