ਅਮਰੀਕਾ 'ਚ ਮਰੀਜ਼ਾਂ ਨਾਲ ਧੋਖਾਧੜੀ ਤਹਿਤ ਭਾਰਤੀ ਮੂਲ ਦਾ ਵਿਅਕਤੀ ਦੋਸ਼ੀ ਕਰਾਰ

07/10/2022 10:37:09 AM

ਨਿਊਯਾਰਕ (ਰਾਜ ਗੋਗਨਾ )- ਅਮਰੀਕਾ ਵਿੱਚ ਮਰੀਜ਼ਾਂ ਨਾਲ ਧੋਖਾਧੜੀ ਦੇ ਦੋਸ਼ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਅਦਾਲਤ ਨੇ ਦੋਸ਼ੀ ਪਾਇਆ ਹੈ। ਸਸਤੀ ਅਤੇ ਸਟੀਕ ਖ਼ੂਨ ਜਾਂਚ ਦਾ ਦਾਅਵਾ ਕਰਨ ਵਾਲੀ ਹੈਲਥਕੇਅਰ ਕੰਪਨੀ ਥੇਰਾਨੋਸ ਦੀ ਸੰਸਥਾਪਕ ਅਤੇ ਸੀ ਈ ਓ ਐਲਿਜ਼ਾਬੈਥ ਹੋਲਮੇਸ ਦੇ ਸਾਬਕਾ ਕਾਰੋਬਾਰੀ ਸਾਂਝੀਦਾਰ ਅਤੇ ਉਨ੍ਹਾਂ ਦੇ ਬੁਆਏਫਰੈਂਡ ਰਮੇਸ਼ ਬਾਲਵਾਨੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਜਿਊਰੀ ਨੇ ਕੰਪਨੀ ਦੇ ਸਾਬਕਾ ਸੀ.ਈ.ੳ ਰਮੇਸ਼ ਬਾਲਵਾਨੀ ਨੂੰ ਤਕਰੀਬਨ 12 ਕੇਸਾਂ ਵਿੱਚ ਦੋਸ਼ੀ ਪਾਇਆ ਅਤੇ ਹਰ ਦੋਸ਼ ਲਈ ਉਸ ਨੂੰ 20 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਐਲਿਜ਼ਾਬੈਥ ਹੋਲਮੇਸ ਨੂੰ ਨਿਵੇਸ਼ਕਾਂ ਨਾਲ ਧੋਖਾਧੜੀ ਦਾ ਪਹਿਲਾਂ ਹੀ ਦੋਸ਼ੀ ਪਾਇਆ ਜਾ ਚੁੱਕਾ ਹੈ। ਐਲਿਜ਼ਾਬੈਥ ਨੇ ਸੰਨ 2003 ਵਿੱਚ ਥੇਰਾਨੋਸ ਦੀ ਸਥਾਪਨਾ ਕੀਤੀ ਸੀ। 2015 ਵਿੱਚ ਵਾਲ ਸਟ੍ਰੀਟ ਜਨਰਲ ਨੇ ਥੇਰਾਨੋਸ ਤਕਨੀਕ ਦੀਆਂ ਵੱਡੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਡਾਕਟਰਾਂ ਦਾ ਕਮਾਲ, ਕੁੜੀ ਨੂੰ ਲਗਾਈ 'ਰੱਸੀ' ਨਾਲ ਬਣੀ ਰੀੜ੍ਹ ਦੀ ਹੱਡੀ

ਅਮਰੀਕੀ ਨਿਆਂ ਵਿਭਾਗ ਮੁਤਾਬਕ ਐਲਿਜ਼ਾਬੈਥ ਅਤੇ ਬਾਲਵਾਨੀ ਨੇ ਇਸ਼ਤਿਹਾਰ ਅਤੇ ਲਾਲਚ ਦੇ ਕੇ ਡਾਟਕਰਾਂ ਤੇ ਰੋਗੀਆਂ ਨੂੰ ਥੇਰਾਨੋਸ ਖ਼ੂਨ ਜਾਂਚ ਲੈਬਾਰਟਰੀਜ਼ ਦੀਆਂ ਸੇਵਾਵਾਂ ਨੂੰ ਵਰਤਣ ਲਈ ਉਤਸ਼ਾਹਤ ਕੀਤਾ ਸੀ, ਇਹ ਜਾਣਦੇ ਹੋਏ ਵੀ ਕਿ ਥੇਰਾਨੋਸ ਤਕਨੀਕ ਕੁਝ ਖ਼ੂਨ ਜਾਂਚ ਲਈ ਭਰੋਸੇਮੰਦ ਅਤੇ ਸਟੀਕ ਨਤੀਜੇ ਨਹੀਂ ਦਿੰਦੀ। ਦੋਵਾਂ ਨੇ ਸਟੀਕ ਜਾਂਚ ਅਤੇ ਸਸਤੇ ਨਤੀਜੇ ਦੇਣ ਦਾ ਦਾਅਵਾ ਕਰ ਕੇ ਡਾਕਟਰਾਂ ਤੇ ਮਰੀਜ਼ਾਂ ਨਾਲ ਧੋਖਾ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News