ਆਸਟ੍ਰੇਲੀਅਨ ਵਿਅਕਤੀ ਨੂੰ ਘਰ ''ਚ ਰਾਕੇਟ ਬਣਾਉਣਾ ਪਿਆ ਮਹਿੰਗਾ, ਹੋਇਆ ਗੰਭੀਰ ਜ਼ਖਮੀ

12/31/2019 3:03:37 PM

ਕੁਈਨਜ਼ਲੈਂਡ— ਆਸਟ੍ਰੇਲੀਆ ਦੇ ਸ਼ਹਿਰ ਕੁਈਨਜ਼ਲੈਂਡ 'ਚ ਇਕ ਵਿਅਕਤੀ ਨੇ ਘਰ 'ਚ ਹੀ ਰਾਕੇਟ ਬਣਾਉਣ ਦਾ ਪੰਗਾ ਲਿਆ ਤੇ ਇਸ ਕਾਰਨ ਘਰ 'ਚ ਧਮਾਕਾ ਹੋਇਆ। ਇਸ ਕਾਰਨ ਵਿਅਕਤੀ ਆਪਣਾ ਹੱਥ ਗੁਆ ਬੈਠਾ ਤੇ ਉਸ ਦੀ ਲੱਤ ਵੀ ਟੁੱਟ ਗਈ। ਵਿਅਕਤੀ ਨੇ ਜਦ ਇਹ ਐਕਸਪੈਰੀਮੈਂਟ ਕੀਤਾ ਤਾਂ ਉਸ ਸਮੇਂ ਘਰ 'ਚ ਉਸ ਦਾ 74 ਸਾਲਾ ਪਿਤਾ ਤੇ 4 ਸਾਲਾ ਬੱਚਾ ਸਨ। ਖੁਸ਼ਕਿਸਮਤੀ ਨਾਲ ਉਹ ਸੁਰੱਖਿਅਤ ਬਚ ਗਏ। ਜ਼ਖਮੀ ਵਿਅਕਤੀ ਨੂੰ ਰਾਇਲ ਬ੍ਰਿਸਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਮੁਤਾਬਕ ਉਸ ਦੀ ਲੱਤ ਟੁੱਟ ਚੁੱਕੀ ਹੈ ਤੇ ਹੋਰ ਵੀ ਕਈ ਸੱਟਾਂ ਲੱਗੀਆਂ ਹਨ, ਇਸ ਤੋਂ ਇਲਾਵਾ ਉਹ ਆਪਣਾ ਹੱਥ ਵੀ ਗੁਆ ਬੈਠਾ ਹੈ।

PunjabKesari

ਜਿਸ ਸਮੇਂ ਧਮਾਕਾ ਹੋਇਆ ਤਦ ਬੱਚੇ ਦੀ ਮਾਂ ਕੰਮ 'ਤੇ ਗਈ ਸੀ ਜਦਕਿ ਵਿਅਕਤੀ ਦਾ ਪਿਤਾ ਤੇ ਬੱਚਾ ਉਸ ਸਮੇਂ ਘਰ 'ਚ ਹੀ ਮੌਜੂਦ ਸਨ। ਅਧਿਕਾਰੀਆਂ ਮੁਤਾਬਕ ਵਿਅਕਤੀ ਨੇ ਰਸਾਇਣਕ ਪਦਾਰਥ ਇਕੱਠੇ ਕੀਤੇ ਤੇ ਜ਼ੋਰ ਨਾਲ ਧਮਾਕਾ ਹੋਇਆ। ਖੁਸ਼ਕਿਸਮਤੀ ਨਾਲ ਬੱਚਾ ਅਤੇ ਬਜ਼ੁਰਗ ਉਸ ਤੋਂ ਪਿੱਛੇ ਸਨ।

ਸਥਾਨਕ ਪੁਲਸ ਮੁਤਾਬਕ ਧਮਾਕੇ ਕਾਰਨ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਪੁਲਸ ਮੁਤਾਬਕ ਸ਼ਾਇਦ ਵਿਅਕਤੀ ਆਪਣੇ ਬੱਚੇ ਨੂੰ ਖੁਸ਼ ਕਰਨ ਲਈ ਘਰ 'ਚ ਹੀ ਰਾਕੇਟ ਬਣਾ ਰਿਹਾ ਸੀ ਤੇ ਇਹ ਹਾਦਸਾ ਵਾਪਰਿਆ। ਪੁਲਸ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਤਿੰਨਾਂ ਦੀ ਜਾਨ ਬਚ ਗਈ ਨਹੀਂ ਤਾਂ ਅਜਿਹੇ ਹਾਦਸੇ 'ਚ ਵਿਅਕਤੀ ਦਾ ਜਿਊਂਦਾ ਬਚਣਾ ਬਹੁਤ ਮੁਸ਼ਕਲ ਸੀ।


Related News