ਹੈਰਾਨੀਜਨਕ! ਸ਼ਖਸ ਨੇ ''ਦਾੜ੍ਹੀ'' ਨਾਲ ਚੁੱਕੀ 64 ਕਿਲੋ ਵਜ਼ਨੀ ਔਰਤ, ਵੀਡੀਓ ਵਾਇਰਲ
Sunday, Nov 21, 2021 - 02:42 PM (IST)
ਇਸਤਾਂਬੁਲ (ਬਿਊਰੋ): ਦੁਨੀਆ ਵਿਚ ਰੋਜ਼ਾਨਾ ਕੋਈ ਨਾ ਕੋਈ ਰਿਕਾਰਡ ਬਣਦਾ ਰਹਿੰਦਾ ਹੈ। ਵਰਲਡ ਰਿਕਾਰਡ ਬਣਾਉਣ ਖਾਤਰ ਲੋਕ ਕੁਝ ਵੀ ਕਰ ਗੁਜਰਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਇਸਤਾਂਬੁਲ ਦਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਨੇ ਆਪਣੀ ਦਾੜ੍ਹੀ ਨਾਲ ਇਕ ਔਰਤ ਨੂੰ ਚੁੱਕ ਕੇ ਵਿਸ਼ਵ ਰਿਕਾਰਡ ਸਥਾਪਿਤ ਕੀਤਾ ਹੈ। ਇਸ ਲਈ ਐਂਟਾਨਾਸ ਕੋਂਟ੍ਰੀਮਾਸ ਨਾਮ ਦੇ ਸ਼ਖਸ ਦੀ 'ਦਾੜੀ' ਕੰਮ ਆਈ।
ਪੜ੍ਹੋ ਇਹ ਅਹਿਮ ਖਬਰ - World Record Day : ਸ਼ਖਸ ਨੇ ਹੱਥਾਂ 'ਤੇ ਤੁਰਦੇ ਹੋਏ ਕਾਰ ਨੂੰ 50 ਮੀਟਰ ਤੱਕ ਖਿੱਚਿਆ (ਵੀਡੀਓ)
ਐਂਟਾਨਾਸ ਨੇ ਆਪਣੀ 'ਦਾੜ੍ਹੀ ਨਾਲ ਸਭ ਤੋਂ ਭਾਰੀ ਸਾਮਾਨ' ਚੁੱਕਣ ਦਾ ਵਰਲਡ ਰਿਕਾਰਡ ਬਣਾਇਆ। ਇਸ ਲਈ ਉਹਨਾਂ ਨੇ ਜਿਹੜੀ ਔਰਤ ਨੂੰ ਚੁੱਕਿਆ, ਉਸ ਦਾ ਵਜ਼ਨ 63.80 ਕਿਲੋਗ੍ਰਾਮ ਸੀ। ਗਿਨੀਜ਼ ਵਰਲਡ ਰਿਕਾਰਡ ਨੇ ਉਹਨਾਂ ਦਾ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਔਰਤ ਹਾਰਨੇਸ ਦੀ ਮਦਦ ਨਾਲ ਐਂਟਾਨਾਸ ਦੀ ਦਾੜ੍ਹੀ ਨਾਲ ਬੰਨ੍ਹੀ ਹੋਈ ਹੈ। ਸ਼ੁਰੂਆਤ ਵਿਚ ਇਹ ਕੰਮ ਦੇਖਣ ਵਿਚ ਬਹੁਤ ਮੁਸ਼ਕਲ ਲੱਗਦਾ ਹੈ ਪਰ ਐਂਟਾਨਾਸ ਆਸਾਨੀ ਨਾਲ ਇਸ ਵਿਚ ਸਫਲ ਹੋ ਜਾਂਦੇ ਹਨ।
ਪੜ੍ਹੋ ਇਹ ਅਹਿਮ ਖਬਰ- ਵੈਨੇਜ਼ੁਏਲਾ ਦੇ ਸੰਗੀਤਕਾਰਾਂ ਨੇ ਬਣਾਇਆ 'ਆਰਕੈਸਟਰਾ' ਦਾ ਵਿਸ਼ਵ ਰਿਕਾਰਡ
ਲੋਕਾਂ ਨੇ ਪੁੱਛੀ ਇਹ ਗੱਲ
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੇ ਜਾਣ ਦੇ ਬਾਅਦ ਹੁਣ ਤੱਕ ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 92 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਸੋਸ਼ਲ ਮੀਡੀਆ ਯੂਜ਼ਰਸ ਉਹਨਾਂ ਦੀ ਦਾੜ੍ਹੀ ਦੀ ਮਜ਼ਬੂਤੀ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ। ਲੋਕਾਂ ਨੇ ਐਂਟਾਨਾਸ ਤੋਂ ਪੁੱਛਿਆ ਕਿ ਉਹ ਕਿਹੜਾ ਤੇਲ ਵਰਤਦੇ ਹਨ। ਇਹ ਕਾਰਨਾਮਾ ਅਸਲ ਵਿਚ ਹੈਰਾਨ ਕਰ ਦੇਣ ਵਾਲਾ ਹੈ। ਐਂਟਾਨਾਸ ਨੇ ਇਹ ਕਾਰਨਾਮਾ 26 ਜੂਨ, 2013 ਵਿਚ ਤੁਰਕੀ ਵਿਚ ਕੀਤਾ ਸੀ। ਉਦੋਂ ਤੋਂ ਲੈਕੇ 8 ਸਾਲ ਬਾਅਦ ਵੀ ਇਹ ਰਿਕਾਰਡ ਉਹਨਾਂ ਦੇ ਨਾਮ ਹੈ।