ਇਜ਼ਰਾਈਲ-ਹਮਾਸ ਜੰਗ ਦਾ ਖ਼ੌਫ਼ਨਾਕ ਬਦਲਾ: 71 ਸਾਲਾ ਬਜ਼ੁਰਗ ਨੇ 6 ਸਾਲਾ ਮਾਸੂਮ ਨੂੰ ਦਿੱਤੀ ਦਰਦਨਾਕ ਮੌਤ
Monday, Oct 16, 2023 - 09:37 AM (IST)
ਸਿਕਾਗੋ (ਏਜੰਸੀ)- ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ ਦੌਰਾਨ ਇਕ ਘਿਣਾਉਣੀ ਘਟਨਾ ਦੇਖਣ ਨੂੰ ਮਿਲੀ। ਦਰਅਸਲ ਅਮਰੀਕਾ ਦੇ ਇਲੀਨੋਇਸ ਵਿੱਚ ਇੱਕ 71 ਸਾਲਾ ਵਿਅਕਤੀ ਨੇ 6 ਸਾਲਾ ਬੱਚੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਇਲਾਵਾ ਉਸ ਨੇ ਇੱਕ 32 ਸਾਲਾ ਔਰਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਦੋਸ਼ੀ 'ਤੇ ਨਫ਼ਰਤ ਅਪਰਾਧ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਦਾ ਦੋਸ਼ ਹੈ ਕਿ ਉਸਨੇ ਪੀੜਤਾਂ ਦਾ ਇਜ਼ਰਾਈਲ ਅਤੇ ਹਮਾਸ ਦਰਮਿਆਨ ਚੱਲ ਰਹੀ ਜੰਗ ਦਾ ਬਦਲਾ ਲੈਣ ਲਈ ਹਮਲਾ ਕੀਤਾ ਹੈ।
ਇਹ ਵੀ ਪੜ੍ਹੋ: ਰਾਜ ਸਭਾ ਤੋਂ ਮੁਅੱਤਲੀ ਵਿਰੁੱਧ ਰਾਘਵ ਚੱਢਾ ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
ਵਿਲ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਸੋਸ਼ਲ ਮੀਡੀਆ 'ਤੇ ਇਕ ਬਿਆਨ ਵਿਚ ਕਿਹਾ ਕਿ ਸ਼ਿਕਾਗੋ ਮਾਮਲੇ ਵਿਚ, ਅਧਿਕਾਰੀਆਂ ਨੂੰ ਸ਼ਨੀਵਾਰ ਸਵੇਰੇ ਔਰਤ ਅਤੇ ਬੱਚਾ ਸ਼ਹਿਰ ਦੇ ਦੱਖਣ-ਪੱਛਮ ਵਿਚ ਪਲੇਨਫੀਲਡ ਟਾਊਨਸ਼ਿਪ ਦੇ ਇਕ ਗੈਰ-ਸੰਗਠਿਤ ਖੇਤਰ ਵਿਚ ਇਕ ਘਰ ਵਿਚ ਮਿਲੇ। ਬੱਚੇ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ। ਬੱਚੇ ਦੇ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਦਰਜਨਾਂ ਵਾਰ ਚਾਕੂ ਮਾਰਿਆ ਗਿਆ ਸੀ। ਉਥੇ ਹੀ ਔਰਤ 'ਤੇ ਵੀ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ।
ਇਹ ਵੀ ਪੜ੍ਹੋ: ਨੇਤਨਯਾਹੂ ਦੀ ਚਿਤਾਵਨੀ, ਹਮਾਸ ਨੂੰ ਕਰ ਦੇਵਾਂਗੇ ਤਬਾਹ, ਇਹ ਤਾਂ ਸਿਰਫ਼ ਸ਼ੁਰੂਆਤ ਹੈ
ਸ਼ੈਰਿਫ ਦੇ ਬਿਆਨ ਵਿੱਚ ਕਿਹਾ ਗਿਆ ਹੈ, "ਡੀਟੈਕਟਿਵਸ ਇਹ ਪਤਾ ਲਗਾਉਣ ਵਿੱਚ ਸਮਰੱਥ ਸਨ ਕਿ ਇਸ ਬੇਰਹਿਮ ਹਮਲੇ ਵਿੱਚ ਦੋਵਾਂ ਪੀੜਤਾਂ ਨੂੰ ਮੁਸਲਿਮ ਹੋਣ ਅਤੇ ਹਮਾਸ ਅਤੇ ਇਜ਼ਰਾਈਲੀਆਂ ਵਿਚਾਲੇ ਚੱਲ ਰਹੇ ਸੰਘਰਸ਼ ਕਾਰਨ ਸ਼ੱਕੀ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ।" ਵਿਲ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੇ ਅਨੁਸਾਰ, ਔਰਤ ਨੇ 911 'ਤੇ ਫੋਨ ਕਰਕੇ ਦੱਸਿਆ ਕਿ ਉਸਦੇ ਮਕਾਨ ਮਾਲਕ ਨੇ ਉਸ 'ਤੇ ਚਾਕੂ ਨਾਲ ਹਮਲਾ ਕੀਤਾ ਹੈ ਅਤੇ ਬਾਅਦ ਵਿਚ ਉਹ ਬਾਥਰੂਮ ਵਿੱਚ ਭੱਜ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿਚ ਸ਼ੱਕੀ ਵਿਅਕਤੀ ਨੂੰ ਸ਼ਨੀਵਾਰ ਨੂੰ ਘਰ ਦੇ ਬਾਹਰ ਪਾਇਆ ਗਿਆ ਅਤੇ ਉਸ ਦੇ ਮੱਥੇ 'ਤੇ ਸੱਟ ਦੇ ਨਿਸ਼ਾਨ ਸਨ।
ਸ਼ੈਰਿਫ ਦੇ ਦਫਤਰ ਅਨੁਸਾਰ, ਪਲੇਨਫੀਲਡ ਦੇ ਜੋਸੇਫ ਐਮ. ਕਜ਼ੂਬਾ 'ਤੇ ਪਹਿਲੀ-ਡਿਗਰੀ ਕਤਲ, ਪਹਿਲੀ-ਡਿਗਰੀ ਕਤਲ ਦੀ ਕੋਸ਼ਿਸ਼, ਨਫ਼ਰਤੀ ਅਪਰਾਧ ਦੇ 2 ਮਾਮਲੇ ਅਤੇ ਘਾਤਕ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ ਲਗਾਇਆ ਗਿਆ। ਉਸ ਨੂੰ ਐਤਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਅਧਿਕਾਰੀਆਂ ਨੇ ਦੋਵਾਂ ਪੀੜਤਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ ਪਰ ਖ਼ੁਦ ਨੂੰ ਬੱਚੇ ਦਾ ਚਾਚਾ ਯੂਸਫ਼ ਹੈਨਨ ਦੱਸਣ ਵਾਲੇ ਇੱਕ ਵਿਅਕਤੀ ਨੇ ਐਤਵਾਰ ਨੂੰ ਸ਼ਿਕਾਗੋ ਚੈਪਟਰ ਕੌਂਸਲ ਆਨ ਅਮਰੀਕਨ-ਇਸਲਾਮਿਕ ਰਿਲੇਸ਼ਨਜ਼ ਵੱਲੋਂ ਆਯੋਜਿਤ ਇਕ ਪੱਤਰਕਾਰ ਸੰਮੇਲਨ ਵਿਚ ਗੱਲਬਾਤ ਦੌਰਾਨ ਬੱਚੇ ਦੀ ਪਛਾਣ ਵਡੀਆ ਅਵ ਫਿਊਮ ਦੱਸੀ ਅਤੇ ਜੋ ਇਕ ਫਲਸਤੀਨੀ-ਅਮਰੀਕੀ ਬੱਚਾ ਸੀ ਅਤੇ ਹਾਲ ਹੀ ਵਿਚ 6 ਸਾਲ ਦਾ ਹੋਇਆ ਸੀ। ਉਥੇ ਦੀ ਪੀੜਤ ਔਰਤ ਦੀ ਪਛਾਣ ਬੱਚੇ ਦੀ ਮਾਂ ਦੇ ਰੂਪ ਵਿਚ ਕੀਤੀ।
ਇਹ ਵੀ ਪੜ੍ਹੋ: ਅਲਕਾਇਦਾ ਤੋਂ ਵੀ ਬਦਤਰ ਹੈ ਹਮਾਸ, ਮਨੁੱਖੀ ਸੰਕਟ ਨਾਲ ਨਜਿੱਠਣਾ ਸਾਡੀ ਤਰਜ਼ੀਹ: ਬਾਈਡੇਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।