ਓਟਾਵਾ : ਕਾਰ ਪਲਟਣ ਕਾਰਨ ਡਰਾਈਵਰ ਦੀਆਂ ਟੁੱਟੀਆਂ ਕਈ ਹੱਡੀਆਂ, ਹਸਪਤਾਲ ਦਾਖਲ

Tuesday, May 08, 2018 - 09:39 PM (IST)

ਓਟਾਵਾ : ਕਾਰ ਪਲਟਣ ਕਾਰਨ ਡਰਾਈਵਰ ਦੀਆਂ ਟੁੱਟੀਆਂ ਕਈ ਹੱਡੀਆਂ, ਹਸਪਤਾਲ ਦਾਖਲ

ਓਟਾਵਾ— ਫੋਰਥ ਲਾਈਨ ਰੋਡ ਤੇ ਪੋਲਕ ਰੋਡ 'ਤੇ ਮੰਗਲਵਾਰ ਸਵੇਰੇ ਇਕ ਕਾਰ ਹਾਦਸਾ ਹੋ ਗਿਆ, ਜਿਸ ਕਾਰਨ ਇਕ ਵਿਅਕਤੀ ਨੂੰ ਗੰਭੀਰ ਹਾਲਤ 'ਚ ਟਰੋਮਾ ਸੈਂਟਰ ਦਾਖਲ ਕਰਵਾਇਆ ਗਿਆ। ਫਾਇਰ ਬ੍ਰਿਗੇਡ ਵਿਭਾਗ ਨੇ ਦੱਸਿਆ ਕਿ ਸਥਾਨਕ ਪੁਲਸ ਵਲੋਂ ਉਨ੍ਹਾਂ ਨੂੰ ਸਵੇਰੇ ਪੰਜ ਵਜੇ ਦੇ ਨੇੜੇ ਫੋਨ ਕਰਕੇ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਗਈ।
ਫਾਇਰ ਵਿਭਾਗ ਨੇ ਦੱਸਿਆ ਕਿ ਮੌਕੇ 'ਤੇ ਪਹੁੰਚੇ ਕਰਮਚਾਰੀਆਂ ਨੇ ਦੇਖਿਆ ਕਿ ਇਕ ਕਾਰ ਰੋਡ 'ਤੇ ਸਲਿਪ ਹੋ ਕੇ ਕਈ ਪਲਟੀਆਂ ਮਾਰਕੇ ਇਕ ਦਰੱਖਤ ਨਾਲ ਟਕਰਾ ਗਈ, ਜਿਸ ਨਾਲ ਕਾਰ 'ਚ ਸਵਾਰ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਤੇ ਉਸ ਦੀਆਂ ਕਈ ਹੱਡੀਆਂ ਟੁੱਟ ਗਈਆਂ। ਕਰਮਚਾਰੀਆਂ ਨੇ ਸਖਤ ਮਿਹਨਤ ਕਰਕੇ ਜ਼ਖਮੀ ਨੂੰ ਕਾਰ 'ਚੋਂ ਕੱਢਿਆ। ਪੈਰਾਮੈਡਿਕਸ, ਜਿਹੜੇ ਕਿ ਜ਼ਖਮੀ ਦਾ ਇਲਾਜ ਕਰ ਰਹੇ ਸਨ, ਨੇ ਵੀ ਫਾਇਰ ਫਾਇਟਰਜ਼ ਦੇ ਕੰਮ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਵਿਅਕਤੀ ਨੂੰ ਇੰਨੇ ਭਿਆਨਕ ਹਾਦਸੇ 'ਚੋਂ ਜ਼ਿੰਦਾ ਕੱਢ ਲਿਆਂਦਾ। ਵਿਅਕਤੀ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ।


Related News