OMG: ਪਤੀ ਨੇ ਪਤਨੀ ਦਾ ਕਤਲ ਕਰ ਸੈਪਟਿਕ ਟੈਂਕ 'ਚ ਲੁਕਾਈ ਲਾਸ਼, 40 ਸਾਲ ਬਾਅਦ ਮਿਲੀਆਂ ਹੱਡੀਆਂ ਅਤੇ ਖੋਪੜੀ

Thursday, Jun 16, 2022 - 02:01 PM (IST)

OMG: ਪਤੀ ਨੇ ਪਤਨੀ ਦਾ ਕਤਲ ਕਰ ਸੈਪਟਿਕ ਟੈਂਕ 'ਚ ਲੁਕਾਈ ਲਾਸ਼, 40 ਸਾਲ ਬਾਅਦ ਮਿਲੀਆਂ ਹੱਡੀਆਂ ਅਤੇ ਖੋਪੜੀ

ਬ੍ਰਿਟੇਨ - ਇੱਕ ਕਹਾਵਤ ਹੈ ਕਿ ਮਾੜੇ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਹੈ ਅਤੇ ਸੱਚ ਇੱਕ ਦਿਨ ਜ਼ਰੂਰ ਸਾਹਮਣੇ ਆਉਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬ੍ਰਿਟਿਸ਼ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਦਰਅਸਲ ਸੂਰ ਪਾਲਣ ਦਾ ਕੰਮ ਕਰਨ ਵਾਲੇ 89 ਸਾਲਾ ਕਿਸਾਨ ਡੇਵਿਡ ਵੇਨੇਬਲਜ਼ 'ਤੇ ਆਪਣੀ ਪਤਨੀ ਦਾ ਕਤਲ ਕਰਨ ਅਤੇ ਲਾਸ਼ ਨੂੰ ਸੈਪਟਿਕ ਟੈਂਕ 'ਚ ਲੁਕਾਉਣ ਦਾ ਦੋਸ਼ ਹੈ। ਡੇਵਿਡ ਯੂਕੇ ਦੇ ਵਰਸੇਸਟਰਸ਼ਾਇਰ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਡੇਵਿਡ 'ਤੇ ਦੋਸ਼ ਹੈ ਕਿ ਉਸ ਨੇ ਕਿਸੇ ਹੋਰ ਔਰਤ ਨਾਲ ਅਫੇਅਰ ਕਾਰਨ ਆਪਣੀ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਸੈਪਟਿਕ ਟੈਂਕ 'ਚ 40 ਸਾਲ ਤੱਕ ਲੁਕਾ ਕੇ ਰੱਖਿਆ। ਹੈਰਾਨੀ ਦੀ ਗੱਲ ਹੈ ਕਿ ਡੇਵਿਡ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਸੈਪਟਿਕ ਟੈਂਕ ਵਿੱਚ ਲੁਕਾ ਕੇ ਖ਼ੁਦ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।

ਇਹ ਵੀ ਪੜ੍ਹੋ: ਏਅਰ ਟ੍ਰੈਫਿਕ ਕੰਟਰੋਲ ਕੋਲੋਂ ਹੋਈ ਗ਼ਲਤੀ! ਪਾਇਲਟਾਂ ਦੀ ਮੂਸਤੈਦੀ ਨਾਲ ਆਸਮਾਨ 'ਚ ਟਕਰਾਉਣ ਤੋਂ ਬਚੇ ਦੋ ਜਹਾਜ਼

ਡੇਵਿਡ ਦਾ ਆਪਣੀ ਮਾਂ ਦੀ ਕੇਅਰਟੇਕਰ ਨਾਲ ਸੀ ਅਫੇਅਰ 
ਡੇਵਿਡ 'ਤੇ ਦੋਸ਼ ਹੈ ਕਿ ਉਸ ਦਾ ਆਪਣੀ ਮਾਂ ਦੀ ਕੇਅਰਟੇਕਰ ਨਾਲ ਸਾਲ 1982 ਦੌਰਾਨ ਅਫੇਅਰ ਹੋ ਗਿਆ ਸੀ ਅਤੇ ਇਸੇ ਕਾਰਨ ਉਸ ਨੇ ਆਪਣੀ ਪਤਨੀ ਨੂੰ ਰਸਤੇ ਤੋਂ ਹਟਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਡੇਵਿਡ ਨੇ ਮੌਕਾ ਮਿਲਦੇ ਹੀ ਆਪਣੀ ਪਤਨੀ ਵੇਨੇਬਲਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸੈਪਟਿਕ ਟੈਂਕ ਵਿੱਚ ਲੁਕਾ ਦਿੱਤਾ।

ਇਹ ਵੀ ਪੜ੍ਹੋ: ਅਮਰੀਕਾ ਛੂਤ ਦੀਆਂ ਬੀਮਾਰੀਆਂ ਨਾਲ ਨਜਿੱਠਣ ਲਈ ਭਾਰਤ ਨੂੰ ਦੇਵੇਗਾ 12.2 ਕਰੋੜ ਡਾਲਰ

ਪੁਲਸ ਨੇ ਕਈ ਸਾਲਾਂ ਤੱਕ ਜਾਂਚ ਕੀਤੀ, ਪਰ ਕਿਤੇ ਵੀ ਬ੍ਰੈਂਡਾ ਵੇਨੇਬਲਜ਼ ਦਾ ਕੋਈ ਸੁਰਾਗ ਨਹੀਂ ਮਿਲਿਆ। ਫਿਰ ਰਾਜ਼ ਉਦੋਂ ਖੁੱਲਿਆ ਜਦੋਂ ਸਾਲ 2019 ਵਿਚ ਡੇਵਿਡ ਵੇਨੇਬਲਜ਼ ਨੇ ਆਪਣੇ ਭਤੀਜੇ ਨੂੰ ਫਾਰਮ ਵੇਚ ਦਿੱਤਾ। ਉਸੇ ਸਾਲ ਜਦੋਂ ਠੇਕੇਦਾਰ ਸੈਪਟਿਕ ਟੈਂਕ ਦੀ ਸਫ਼ਾਈ ਕਰਨ ਆਏ ਤਾਂ ਉਨ੍ਹਾਂ ਨੂੰ ਟੈਂਕੀ ਵਿੱਚ ਮਨੁੱਖੀ ਹੱਡੀਆਂ ਅਤੇ ਖੋਪੜੀ ਮਿਲੀ। ਇਸ ਤੋਂ ਬਾਅਦ ਰਾਜ਼ ਤੋਂ ਪਰਦਾ ਚੁੱਕਣ ਲਈ ਡੀ.ਐਨ.ਏ. ਟੈਸਟ ਕੀਤਾ ਗਿਆ ਤਾਂ ਪਤਾ ਲੱਗਾ ਕਿ ਸਾਰੇ ਅਵਸ਼ੇਸ਼ ਬ੍ਰੈਂਡਾ ਵੇਨੇਬਲਜ਼ ਦੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨੀ ਸਾਲ 'ਚ ਪੀ ਗਏ 40 ਕਰੋੜ ਡਾਲਰ ਦੀ ਚਾਹ, ਹੁਣ ਮੰਤਰੀ ਨੇ ਦਿੱਤੀ ਇਹ ਸਲਾਹ


author

cherry

Content Editor

Related News