ਮਸਾਜ ਪਾਰਲਰ ''ਚ ਸਿਰਫ ''ਮਸਾਜ'' ਕਰਵਾਉਣਾ ਚਾਹੁੰਦਾ ਸੀ ਨੌਜਵਾਨ, ਤੋੜੀਆਂ ਹੱਡੀਆਂ

Friday, Feb 07, 2020 - 04:00 PM (IST)

ਮਸਾਜ ਪਾਰਲਰ ''ਚ ਸਿਰਫ ''ਮਸਾਜ'' ਕਰਵਾਉਣਾ ਚਾਹੁੰਦਾ ਸੀ ਨੌਜਵਾਨ, ਤੋੜੀਆਂ ਹੱਡੀਆਂ

ਦੁਬਈ- ਦੁਬਈ ਦੇ ਇਕ ਮਸਾਜ ਪਾਰਲਰ ਵਿਚ ਇਕ ਵਿਅਕਤੀ ਨੂੰ ਸੈਕਸ ਕਰਨ ਤੋਂ ਇਨਕਾਰ ਕਰਨਾ ਮਹਿੰਗਾ ਪੈ ਗਿਆ। ਨੌਜਵਾਨ ਨੂੰ ਚਾਰ ਲੋਕਾਂ ਨੇ ਇਸ ਤਰ੍ਹਾਂ ਕੁੱਟਿਆ ਕਿ ਉਸ ਦੀਆਂ ਕਈ ਹੱਡੀਆਂ ਟੁੱਟ ਗਈਆਂ। ਇਸ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦਿਆਂ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।

ਅਸਲ ਵਿਚ ਵਿਅਤਨਾਮ ਦੇ ਰਹਿਣ ਵਾਲੇ ਇਹਨਾਂ ਦੋਸ਼ੀਆਂ ਵਿਚ ਦੋ ਲੜਕੇ ਤੇ ਦੋ ਲੜਕੀਆਂ ਸ਼ਾਮਲ ਹਨ। ਦੁਬਈ ਦੇ ਜਿਸ ਫਲੈਟ ਵਿਚ ਉਹ ਲੋਕ ਰਹਿੰਦੇ ਸਨ ਉਥੇ ਉਹ ਮਸਾਜ ਪਾਰਲਰ ਦੀ ਆੜ ਵਿਚ ਜਿਸਮਫਰੋਸ਼ੀ ਕਰਦੇ ਸਨ। ਬੀਤੇ ਦਿਨੀਂ ਇਕ ਵਿਅਕਤੀ ਮਸਾਜ ਕਰਵਾਉਣ ਲਈ ਪਾਰਲਰ ਵਿਚ ਪਹੁੰਚਿਆ। ਉਸ ਨੇ ਮਸਾਜ ਦੇ ਲਈ 400 ਦਿਰਹਮ ਦੀ ਰਕਮ ਜਮ੍ਹਾ ਕਰਵਾ ਦਿੱਤੀ। ਪੀੜਤ ਮੁਤਾਬਕ ਜਿਵੇਂ ਹੀ ਉਹ ਅੰਦਰ ਗਿਆ ਤੇ ਕੱਪੜੇ ਲਾਹੇ ਤਾਂ ਉਸ ਨੂੰ ਤੋਲੀਆ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਮਸਾਜ ਦੀ ਥਾਂ ਇਕ ਔਰਤ ਆਈ ਤੇ ਉਸ ਨਾਲ ਸੈਕਸ ਕਰਨ ਦੀਆਂ ਗੱਲਾਂ ਕਰਨ ਲੱਗੀ।

ਪੀੜਤ ਨੇ ਦੱਸਿਆ ਕਿ ਉਸ ਨੇ ਔਰਤ ਨੂੰ ਸਾਫ ਕਹਿ ਦਿੱਤਾ ਕਿ ਉਹ ਸੈਕਸ ਨਹੀਂ ਕਰਨਾ ਚਾਹੁੰਦਾ ਬਲਕਿ ਸਿਰਫ ਮਸਾਜ ਕਰਵਾਉਣਾ ਹੈ। ਇਸ ਤੋਂ ਬਾਅਦ ਦੋਵਾਂ ਵਿਚਾਲੇ ਵਿਵਾਦ ਹੋ ਗਿਆ ਤੇ ਪੀੜਤ ਨੇ ਆਪਣੇ 400 ਦਿਰਹਮ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ। ਪੀੜਤ ਨੇ ਪੁਲਸ ਨੂੰ ਦੱਸਿਆ ਕਿ ਉਥੇ ਹੋਰ ਵੀ ਤਿੰਨ ਲੋਕ ਸਨ, ਜਿਹਨਾਂ ਵਿਚ ਇਕ ਲੜਕੀ ਵੀ ਸੀ। ਸਾਰਿਆਂ ਨੇ ਮਿਲ ਕੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਸਟੀਲ ਦੀ ਰਾਡ ਨਾਲ ਉਸ ਨੂੰ ਮਾਰਿਆ। ਇਸ ਮਾਮਲੇ ਵਿਚ ਦੁਬਈ ਪੁਲਸ ਦੇ ਅਲਰਫਾ ਪੁਲਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਤੇ ਮਸਾਜ ਪਾਰਲਰ ਦੀ ਆੜ ਵਿਚ ਦੇਹ ਵਪਾਰ ਕਰਨ ਦਾ ਦੋਸ਼ ਵੀ ਲਾਇਆ ਗਿਆ। ਇਸ ਮਾਮਲੇ ਵਿਚ ਗ੍ਰਿਫਤਾਰ ਲੋਕਾਂ ਵਿਚੋਂ ਦੋਵਾਂ ਪੁਰਸ਼ਾਂ ਦੀ ਉਮਰ 18 ਤੇ 39 ਸਾਲ ਤੇ ਔਰਤਾਂ ਦੀ ਉਮਰ 33 ਤੇ 35 ਸਾਲ ਦੱਸੀ ਗਈ ਹੈ।


author

Baljit Singh

Content Editor

Related News