ਦੱਖਣੀ ਕੋਰੀਆ ''ਚ ਵਿਅਕਤੀ ਨੇ ਫੁੱਟਪਾਥ ''ਤੇ ਚੜ੍ਹਾਈ ਕਾਰ, ਫਿਰ ਪੈਦਲ ਯਾਤਰੀਆਂ ''ਤੇ ਕੀਤਾ ਚਾਕੂ ਨਾਲ ਹਮਲਾ

Friday, Aug 04, 2023 - 12:23 PM (IST)

ਸਿਓਲ (ਭਾਸ਼ਾ)- ਦੱਖਣੀ ਕੋਰੀਆ ਦੇ ਸੀਓਂਗਨਾਮ ਸ਼ਹਿਰ ਵਿੱਚ ਵੀਰਵਾਰ ਨੂੰ ਇੱਕ ਵਿਅਕਤੀ ਨੇ ਸਬਵੇਅ ਸਟੇਸ਼ਨ ਦੇ ਨੇੜੇ ਫੁੱਟਪਾਥ ਉੱਤੇ ਕਾਰ ਚੜ੍ਹਾ ਦਿੱਤੀ ਅਤੇ ਫਿਰ ਗੱਡੀ ਵਿੱਚੋਂ ਬਾਹਰ ਨਿਕਲ ਕੇ ਰਾਹਗੀਰਾਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ 'ਚ ਘੱਟੋ-ਘੱਟ 13 ਲੋਕ ਜ਼ਖ਼ਮੀ ਹੋ ਗਏ। ਦੱਖਣੀ ਗਯੋਂਗਗੀ ਸੂਬਾਈ ਪੁਲਸ ਵਿਭਾਗ ਦੇ ਇੱਕ ਅਧਿਕਾਰੀ ਯੂਨ ਸੁੰਗ-ਹਿਊਨ ਨੇ ਕਿਹਾ ਕਿ ਘੱਟੋ-ਘੱਟ 9 ਲੋਕਾਂ ਨੂੰ ਚਾਕੂ ਮਾਰਿਆ ਗਿਆ ਹੈ ਅਤੇ ਚਾਰ 4 ਹੋਰ ਵਾਹਨ ਦੀ ਟੱਕਰ ਕਾਰਨ ਜ਼ਖ਼ਮੀ ਹੋ ਗਏ। ਪੁਲਸ ਨੇ ਪੁਸ਼ਟੀ ਨਹੀਂ ਕੀਤੀ ਕਿ ਕਿਸੇ ਦੀ ਹਾਲਤ ਗੰਭੀਰ ਹੈ ਜਾਂ ਨਹੀਂ।

ਪੁਲਸ ਵੱਲੋਂ ਮੌਕੇ 'ਤੇ ਕਾਬੂ ਕੀਤੇ ਅਣਪਛਾਤੇ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਪਿਛਲੇ ਮਹੀਨੇ ਰਾਜਧਾਨੀ ਸਿਓਲ ਦੀ ਇਕ ਸੜਕ 'ਤੇ ਵਿਅਕਤੀ ਨੇ ਚਾਕੂ ਨਾਲ ਘੱਟੋ-ਘੱਟ 4 ਪੈਦਲ ਯਾਤਰੀਆਂ 'ਤੇ ਹਮਲਾ ਕੀਤੀ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।


cherry

Content Editor

Related News