ਐਡੀਲੇਡ ''ਚ ਸਥਿਤ ਘਰ ''ਚ ਬਜ਼ੁਰਗ ਵਿਅਕਤੀ ਦਾ ਚਾਕੂ ਮਾਰ ਕੇ ਕਤਲ, ਘਬਰਾਏ ਗੁਆਂਢੀ

07/06/2017 12:17:31 PM

ਐਡੀਲੇਡ— ਦੱਖਣੀ ਆਸਟਰੇਲੀਆ ਦੇ ਸ਼ਹਿਰ ਐਡੀਲੇਡ 'ਚ ਸਥਿਤ ਇਕ ਘਰ 'ਚ ਬੁੱਧਵਾਰ ਦੀ ਰਾਤ ਨੂੰ ਇਕ 63 ਸਾਲਾ ਬਜ਼ੁਰਗ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਉਸ 'ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ ਗਏ, ਜਿਸ ਕਾਰਨ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਪੁਲਸ ਮੁਤਾਬਕ ਉਨ੍ਹਾਂ ਨੂੰ ਰਾਤ ਤਕਰੀਬਨ 10.30 ਵਜੇ ਐਡੀਲੇਡ 'ਚ ਓਕਲੈਂਡਜ਼ ਪਾਰਕ ਹਾਊਸ 'ਚ ਹਿੰਸਕ ਵਾਰਦਾਤ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਉਹ ਤਰੁੰਤ ਮੌਕੇ 'ਤੇ ਪੁੱਜੇ। 
ਉਨ੍ਹਾਂ ਦੇਖਿਆ ਕਿ ਘਰ 'ਚ ਬਜ਼ੁਰਗ ਵਿਅਕਤੀ 'ਤੇ ਚਾਕੂ ਨਾਲ ਵਾਰ ਕੀਤੇ ਗਏ ਅਤੇ ਉਹ ਤੜਫ ਰਿਹਾ ਸੀ। ਪੁਲਸ ਨੇ ਕਿਹਾ ਕਿ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਦੁਖੀ ਦੀ ਗੱਲ ਇਹ ਹੈ ਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਸ ਨੇ ਦੱਸਿਆ ਕਿ 29 ਸਾਲਾ ਇਕ ਵਿਅਕਤੀ ਘਰ 'ਚ ਰਹਿ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਸੁੱਤੇ ਪਏ ਪੀੜਤ ਬਜ਼ੁਰਗ ਵਿਅਕਤੀ 'ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ 'ਤੇ ਕਤਲ ਦਾ ਦੋਸ਼ ਲਾਇਆ ਗਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। 
ਗੁਆਂਢੀ ਵੀ ਇਸ ਵਾਰਦਾਤ ਤੋਂ ਬਾਅਦ ਘਬਰਾਏ ਹੋਏ ਹਨ, ਉਨ੍ਹਾਂ ਦੇਖਿਆ ਕਿ ਵੱਡੀ ਗਿਣਤੀ 'ਚ ਪੁਲਸ ਨੇ ਘਰ ਦੀ ਘੇਰਾਬੰਦੀ ਕੀਤੀ ਹੋਈ ਹੈ ਅਤੇ ਉਨ੍ਹਾਂ ਨੇ ਜ਼ਮੀਨ 'ਤੇ ਖੂਨ ਡੁੱਲਿਆ ਦੇਖਿਆ। ਹਿੰਸਕ ਵਾਰਦਾਤ ਤੋਂ ਬਾਅਦ ਪੁਲਸ ਵਲੋਂ ਅਜੇ ਵੀ ਗਲੀ ਬੰਦ ਹੈ ਅਤੇ ਸਬੂਤ ਇਕੱਠਾ ਕਰਨ ਲਈ ਪੁਲਸ ਅਤੇ ਜਾਂਚਕਰਤਾ ਜਾਂਚ ਕਰ ਰਹੇ ਹਨ। ਪੁਲਸ ਨੇ ਦੋਸ਼ੀ ਵਿਅਕਤੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅੱਜ ਉਸ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।


Related News