ਕੈਨੇਡਾ 'ਚ ਖੜ੍ਹੇ ਟਰੱਕ ਨਾਲ ਟਕਰਾਈ ਗੱਡੀ, ਇਕ ਦੀ ਮੌਤ ਤੇ ਇਕ ਜ਼ਖਮੀ

10/10/2017 1:11:00 PM

ਓਸ਼ਾਵਾ— ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਓਸ਼ਾਵਾ 'ਚ ਇਕ ਪਿੱਕਅਪ ਟਰੱਕ ਅਤੇ ਇਕ ਗੱਡੀ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਔਰਤ ਜ਼ਖਮੀ ਹੋ ਗਈ। ਪੁਲਸ ਮੁਤਾਬਕ ਸੋਮਵਾਰ ਰਾਤ 9 ਵਜੇ ਹਾਰਮੋਨੀ ਰੋਡ ਅਤੇ ਬਾਇਟਰਾਈਸ ਸਟਰੀਟ 'ਚ ਇਕ ਪਾਰਕ ਕੀਤੇ ਹੋਏ ਟਰੱਕ 'ਚ ਵਾਹਨ ਵੱਜਣ ਨਾਲ ਦੂਜੀ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ। 
ਲੋਕਾਂ ਨੇ ਦੱਸਿਆ ਕਿ ਡਰਾਈਵਰ ਦਾ ਆਪਣੀ ਗੱਡੀ 'ਤੇ ਕੰਟਰੋਲ ਨਹੀਂ ਰਿਹਾ। ਇਹ ਗੱਡੀ ਕਈ ਵਾਰ ਉਲਟ ਬਾਜ਼ੀਆਂ ਖਾ ਕੇ ਡਿੱਗੀ ਅਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਡਰਾਈਵਰ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਜਲਦੀ ਹੀ ਉਸ ਦੀ ਮੌਤ ਹੋ ਗਈ। ਇਕ ਔਰਤ ਜੋ ਇਸ ਗੱਡੀ 'ਚ ਸਵਾਰ ਸੀ, ਉਹ ਵੀ ਜ਼ਖਮੀ ਹੈ ਅਤੇ ਇਲਾਜ ਦੇ ਜ਼ੇਰੇ 'ਚ ਹੈ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ।


Related News