ਨਰ ਸਮੁੰਦਰੀ ਘੋੜੇ ਦਿੰਦੇ ਹਨ ਬੱਚੇ ਨੂੰ ਜਨਮ, ਨਵੀਂ ਖੋਜ ਨਾਲ ਖ਼ੁਲਾਸਾ
Saturday, Sep 03, 2022 - 12:23 PM (IST)
 
            
            ਸਿਡਨੀ (ਭਾਸ਼ਾ)- ਸਮੁੰਦਰੀ ਘੋੜਾ ਅਤੇ ਪਾਈਪਫਿਸ਼ 2 ਅਜਿਹੀਆਂ ਨਸਲਾਂ ਹਨ ਜਿਨ੍ਹਾਂ ਵਿਚ ਨਰ ਗਰਭਧਾਰਨ ਕਰਦੇ ਹਨ ਅਤੇ ਬੱਚੇ ਨੂੰ ਜਨਮ ਦਿੰਦੇ ਹਨ। ਨਰ ਘੋੜੇ ਆਪਣੇ ਵਧਦੇ ਭਰੂਣਾਂ ਨੂੰ ਆਪਣੀ ਪੂਛ ਵਿਚ ਲੱਗੀ ਇਕ ਥੈਲੀ ਵਿਚ ਪ੍ਰਫੁੱਲਤ ਕਰਦੇ ਹਨ। ਘੋੜੇ ਦੀ ਇਹ ਥੈਲੀ ਮਾਦਾ ਥਣਧਾਰੀਆਂ ਦੇ ਗਰਭ ਦੇ ਬਰਾਬਰ ਹੁੰਦੀ ਹੈ। ਇਸ ਵਿਚ ਇਕ ਪਲੇਸੈਂਟਾ ਹੁੰਦਾ ਹੈ ਜੋ ਵਿਕਸਤ ਹੁੰਦੇ ਭਰੂਣਾਂ ਨਾਲ ਜੁੜਿਆ ਹੁੰਦਾ ਹੈ।
ਨਰ ਘੋੜੇ ਥਣਧਾਰੀਆਂ ਦੇ ਜੱਦੀ ਗੁਣਾਂ ਮੁਤਾਬਕ ਆਪਣੇ ਬੱਚਿਆਂ ਨੂੰ ਪੋਸ਼ਕ ਤੱਤ ਅਤੇ ਆਕਸੀਜਨ ਪ੍ਰਦਾਨ ਕਰਦੇ ਹਨ। ਹਾਲਾਂਕਿ, ਜਦੋਂ ਜਨਮ ਦੇਣ ਦੀ ਗੱਲ ਆਉਂਦੀ ਹੈ ਤਾਂ ਖੋਜ ਤੋਂ ਪਤਾ ਲੱਗਦਾ ਹੈ ਕਿ ਨਰ ਸਮੁੰਦਰੀ ਘੋੜੇ ਜਣੇਪੇ ਦੇ ਦਰਦ ਤੋਂ ਬਚਣ ਲਈ ਆਪਣੀ ਵਿਲੱਖਣ ਸਰੀਰਕ ਰਚਨਾ ਦੀ ਵਰਤੋਂ ਕਰਦੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            