UNGA ਦੇ ਨਵੇਂ ਪ੍ਰਧਾਨ ਹੋਣਗੇ ਮਾਲਦੀਵ ਦੇ ਵਿਦੇਸ਼ ਮੰਤਰੀ ਸ਼ਾਹਿਦ ਅਬਦੁੱਲਾ
Tuesday, Jun 08, 2021 - 04:31 AM (IST)
ਮਾਲੇ - ਮਾਲਦੀਵ ਦੇ ਵਿਦੇਸ਼ ਮੰਤਰੀ ਸ਼ਾਹਿਦ ਅਬਦੁੱਲਾ ਨੇ ਯੂਨਾਇਟੇਡ ਨੇਸ਼ਨ ਜਨਰਲ ਅਸੈਂਬਲੀ ਦੇ 76ਵੇਂ ਸੈਸ਼ਨ ਦੇ ਪ੍ਰਧਾਨ ਦੀ ਚੋਣ ਜਿੱਤ ਲਈ ਹੈ। ਮਾਲਦੀਵ ਨੂੰ ਕੁੱਲ 143 ਵੋਟਾਂ ਮਿਲੀਆਂ, ਉਥੇ ਹੀ ਅਫਗਾਨਿਸਤਾਨ ਨੂੰ ਕੁਲ 48 ਵੋਟਾਂ ਪਈਆਂ। ਸ਼ਾਬਿਦ ਅਬਦੁੱਲਾ ਸਤੰਬਰ ਵਿੱਚ ਆਪਣਾ ਅਹੁਦਾ ਸੰਭਾਲਣਗੇ।
ਮਾਲਦੀਵ ਨੇ ਇਹ ਚੋਣਾਂ ਬਹੁਮਤ ਨਾਲ ਜਿੱਤੀ ਹੈ। ਮਾਲਦੀਵ ਖ਼ਿਲਾਫ਼ ਕੁਲ 48 ਦੇਸ਼ਾਂ ਨੇ ਵੋਟ ਕੀਤਾ। 193 ਮੈਂਬਰੀ ਜਨਰਲ ਅਸੈਂਬਲੀ ਵਿੱਚ ਸੋਮਵਾਰ ਨੂੰ ਪ੍ਰਧਾਨ ਅਹੁਦੇ ਲਈ ਵੋਟਾਂ ਪਈਆਂ ਸਨ, ਹੁਣ ਅਬਦੁੱਲਾ ਸ਼ਾਹਿਦ ਜਨਰਲ ਅਸੈਂਬਲੀ ਦੀ ਕਮਾਨ ਸਤੰਬਰ ਤੋਂ ਸੰਭਾਲਣਗੇ।
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਟਵੀਟ ਕਰ ਕਿਹਾ ਹੈ ਕਿ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੂੰ ਯੂ.ਐੱਨ. ਜਨਰਲ ਅਸੈਂਬਲੀ ਦੇ 76ਵੇਂ ਸੈਸ਼ਨ ਦੇ ਪ੍ਰਧਾਨ ਬਣਨ ਲਈ ਸ਼ੁੱਭਕਾਮਨਾਵਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।