ਲੇਟਰਮੈਨ ਸ਼ੋਅ ''ਚ ਸ਼ਾਮਲ ਹੋਈ ਮਲਾਲਾ ਯੂਸਫਜ਼ਈ
Wednesday, Dec 20, 2017 - 10:51 PM (IST)

ਨਿਊਯਾਰਕ— ਮਸ਼ਹੂਰ ਟਾਕ ਸ਼ੋਅ ਹੋਸਟ ਡੇਵਿਡ ਲੇਟਰਮੈਨ ਨੂੰ ਨੈਟਫਲਿਕਸ 'ਤੇ ਪ੍ਰਸਾਰਿਤ ਹੋਣ ਵਾਲੀ ਆਪਣੀ ਅਗਲੀ ਸੀਰੀਜ਼ ਲਈ ਇਥੇ ਪਾਕਿਸਾਨ ਦੀ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨਾਲ ਸ਼ੂਟਿੰਗ ਕਰਦੇ ਹੋਏ ਦੇਖਿਆ ਗਿਆ। ਉਹ ਦੋ ਸਾਲ ਬਾਅਦ ਵਾਪਸੀ ਕਰ ਰਹੇ ਹਨ ਤੇ ਹਾਲੇ ਉਨ੍ਹਾਂ ਦੀ ਸੀਰੀਜ਼ ਦਾ ਨਾਂ ਤੈਅ ਨਹੀਂ ਹੋਇਆ ਹੈ।
ਟੀ.ਐੱਮ.ਜੀ. ਡਾਟ ਕਾਮ ਮੁਤਾਬਕ, ਮਲਾਲਾ ਨੂੰ ਇਥੇ ਸੋਮਵਾਰ ਦੀ ਰਾਤ ਲੇਟਰਮੈਨ ਦੇ ਸ਼ੋਅ ਲਈ ਸ਼ੂਟਿੰਗ ਕਰਕੇ ਜਾਂਦੇ ਹੋਏ ਦੇਖਿਆ ਗਿਆ। ਮਲਾਲਾ ਨੇ ਕਿਹ ਕਿ ਸ਼ੂਟਿੰਗ ਬਹੁਤ ਵਧੀਆ ਰਹੀ। ਅਦਾਕਾਰ ਜਾਨ ਕੈਰਿਸਿੰਸਕੀ ਤੇ ਐਮਿਲੀ ਬਲੰਟ ਨੂੰ ਵੀ ਸਟੂਡੀਓ ਤੋਂ ਨਿਕਲਦੇ ਹੋਏ ਦੇਖਿਆ ਗਿਆ। ਮਲਾਲਾ 6 ਐਪਿਸੋਡ ਵਾਲੇ ਇਸ ਸੀਰੀਜ 'ਚ ਦੂਜੀ ਮਹਿਮਾਨ ਹੈ। ਕਿਹਾ ਜਾ ਰਿਹਾ ਹੈ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸ਼ੋਅ ਦੇ ਪਹਿਲੇ ਮਹਿਮਾਨ ਹਨ। ਸੀਰੀਜ਼ 'ਚ ਹੋਰ ਕਿੰਨੇ ਮਹਿਮਾਨ ਹੋਣਗੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਹ ਸੀਰੀਜ਼ ਅਗਲੇ ਸਾਲ ਰੀਲੀਜ਼ ਹੋਵੇਗੀ।