ਗੂਗਲ ਸਮੇਤ ਵੱਡੀਆਂ ਕੰਪਨੀਆਂ ਨੇ ਰੂਸ ਦੀ ਸਰਕਾਰੀ ਮੀਡੀਆ 'ਤੇ ਕੱਸਿਆ ਸ਼ਿਕੰਜਾ

Wednesday, Mar 02, 2022 - 02:21 AM (IST)

ਗੂਗਲ ਸਮੇਤ ਵੱਡੀਆਂ ਕੰਪਨੀਆਂ ਨੇ ਰੂਸ ਦੀ ਸਰਕਾਰੀ ਮੀਡੀਆ 'ਤੇ ਕੱਸਿਆ ਸ਼ਿਕੰਜਾ

ਵਾਸ਼ਿੰਗਟਨ-ਯੂਕ੍ਰੇਨ 'ਤੇ ਰੂਸੀ ਹਮਲਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਸਮਗੱਰੀ 'ਤੇ ਸ਼ਿਕੰਜਾ ਕੱਸਦੇ ਹੋਏ ਗੂਗਲ ਸਮੇਤ ਵੱਡੀਆਂ ਤਕਨੀਕੀ ਕੰਪਨੀਆਂ ਰੂਸ ਦੀਆਂ ਸਰਕਾਰੀ ਮੀਡੀਆ ਨੂੰ ਆਪਣੇ ਪਲੇਟਫਾਰਮਾਂ ਦੀ ਵਰਤੋਂ ਕਰਨ ਤੋਂ ਰੋਕਣ ਵੱਲ ਕਦਮ ਵਧਾ ਰਹੀਆਂ ਹਨ ਤਾਂ ਕਿ ਉਹ ਜੋ ਪ੍ਰਚਾਰ ਅਤੇ ਗਲਤ ਸੂਚਨਾਵਾਂ ਦਾ ਪ੍ਰਸਾਰ ਨਾ ਕਰ ਸਕਣ। ਗੂਗਲ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਯੂਰਪ 'ਚ ਅਜਿਹੇ ਯੂਟਿਊਬ ਚੈਨਲ ਨੂੰ ਤੁਰੰਤ ਪ੍ਰਭਾਵ ਨਾਲ 'ਬਲਾਕ' ਕਰ ਰਿਹਾ ਹੈ। ਹਾਲਾਂਕਿ, ਸਾਫ਼ ਕੀਤਾ ਕਿ ਇਸ ਨੂੰ ਪੂਰੀ ਤਰ੍ਹਾਂ ਪ੍ਰਭਾਵੀ ਹੋਣ ਨਾਲ ਥੋੜਾ ਸਮਾਂ ਲੱਗੇਗਾ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਜੰਗ ਦਰਮਿਆਨ ਤਾਈਵਾਨ 'ਤੇ ਚੜ੍ਹਿਆ ਪਾਰਾ, ਚੀਨ ਨੇ ਅਮਰੀਕਾ ਨੂੰ ਦਿੱਤੀ ਵੱਡੀ ਧਮਕੀ

ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਸੰਚਾਲਨ ਕਰਨ ਵਾਲੀਆਂ ਅਮਰੀਕਾ ਦੀਆਂ ਵੱਡੀਆਂ ਕੰਪਨੀਆਂ ਨੇ ਵੀ ਕ੍ਰੈਮਲਿਨ (ਰੂਸੀ ਰਾਸ਼ਟਰਪਤੀ ਦਫ਼ਤਰ) ਦੀ ਪਹੁੰਚ ਨੂੰ ਸੀਮਤ ਕਰਨ ਨੂੰ ਲੈ ਕੇ ਜ਼ਬਰਦਸਤ ਬਦਲਾਅ ਕੀਤੇ ਹਨ। ਇਸ ਦੇ ਤਹਿਤ ਟਵਿਟਰ ਨੇ ਇਨ੍ਹਾਂ ਦੁਆਰਾ ਸਾਂਝੀ ਕੀਤੀ ਗਈ ਸਮਗੱਰੀ 'ਤੇ ਇਕ 'ਲੇਬਲ' ਲਾਇਆ ਹੈ ਤਾਂ ਕਿ ਲੋਕਾਂ ਨੂੰ ਪਤਾ ਚਲ ਸਕੇ ਕਿ ਇਹ ਸਮੱਗਰੀ ਰੂਸੀ ਸਰਕਾਰੀ ਦੁਆਰਾ ਪ੍ਰਸਾਰਿਤ ਹੈ। ਇਸ ਤੋਂ ਇਲਾਵਾ ਆਰਥਿਕ ਝਟਕਾ ਦਿੰਦੇ ਹੋਏ ਰੂਸੀ ਮੀਡੀਆ ਦੇ ਚੈਲਨ ਦੀ ਵਿਗਿਆਪਨ ਨਾਲ ਹੋਣ ਵਾਲੀ ਆਮਦਨ 'ਚ ਵੀ ਕਟੌਤੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਯੂਕ੍ਰੇਨ ਸੰਕਟ ਦਰਮਿਆਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ PM ਮੋਦੀ ਨਾਲ ਕੀਤੀ ਗੱਲਬਾਤ

ਫੇਸਬੁੱਕ ਦੀ ਪਬਲਿਕ ਪਾਲਿਸੀ ਦੀ ਸਾਬਕਾ ਡਾਇਰੈਕਟਰ ਕੇਟੀ ਹਾਰਬਥ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਵੱਲੋਂ ਚੁੱਕੇ ਗਏ ਇਹ ਕਦਮ ਕ੍ਰੈਮਲਿਨ ਦੁਆਰਾ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਸਹਾਰਾ ਲੈ ਕੇ ਪ੍ਰਚਾਰ ਫੈਲਾਉਣ ਤੋਂ ਰੋਕਣਾ ਹੈ। ਫੇਸਬੁੱਕ ਅਤੇ ਇੰਸਟਾਗ੍ਰਾਮ ਦਾ ਸੰਚਾਲਨ ਕਰਨ ਵਾਲੀ ਕੰਪਨੀ ਮੇਟਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਯੂਰਪ 'ਚ ਰੂਸ ਦੀ ਰਸ਼ੀਆ ਟੂਡੇ (ਆਰਟੀ) ਅਤੇ ਸਪੂਤਨਿਕ ਸੇਵਾਵਾਂ ਦੀ ਪਹੁੰਚ ਨੂੰ ਸੀਮਤ ਕਰੇਗੀ।

ਇਹ ਵੀ ਪੜ੍ਹੋ : EU ਦਾ ਹਿੱਸਾ ਬਣਿਆ ਯੂਕ੍ਰੇਨ, ਯੂਰਪੀਅਨ ਯੂਨੀਅਨ ਨੇ ਸਰਬਸੰਮਤੀ ਨਾਲ ਅਰਜ਼ੀ ਨੂੰ ਦਿੱਤੀ ਮਨਜ਼ੂਰੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News