ਅਮਰੀਕਾ ''ਚ ਡਾਕ ਸੇਵਾ ''ਤੇ ਆਰਥਿਕ ਸੰਕਟ, ਦੇਰ ਨਾਲ ਪਹੁੰਚੇਗੀ ਡਾਕ

07/16/2020 6:45:51 PM

ਵਾਸ਼ਿੰਗਟਨ- ਨਵੇਂ ਨਿਯੁਕਤ ਹੋਏ ਪੋਸਟ ਮਾਸਟਰ ਜਨਰਲ ਵਲੋਂ ਖਰਚ ਘੱਟ ਕਰਨ ਦੇ ਲਈ ਚੁੱਕੇ ਗਏ ਕਦਮਾਂ ਦੇ ਕਾਰਣ ਅਮਰੀਕਾ ਵਿਚ ਡਾਕ ਨਾਲ ਸਾਮਾਨ ਪਹੁੰਚਣ ਵਿਚ ਇਕ ਤੋਂ ਵਧੇਰੇ ਦਿਨ ਦੀ ਦੇਰੀ ਹੋ ਸਕਦੀ ਹੈ। ਯੋਜਨਾ ਦੇ ਤਹਿਤ ਹਜ਼ਾਰਾਂ ਡਾਕ ਕਰਮਚਾਰੀਆਂ ਦੀ ਨਿਰਧਾਰਿਤ ਸਮੇਂ ਤੋਂ ਜ਼ਿਆਦਾ ਸੇਵਾ ਨਹੀਂ ਲਈ ਜਾਵੇਗੀ।

ਡਾਕ ਵਿਭਾਗ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਡਾਕ ਸੇਵਾ ਨੂੰ ਜਿਊਂਦਾ ਰੱਖਣ ਲਈ ਕਰਮਚਾਰੀਆਂ ਨੂੰ ਵੱਖਰੀ ਮਾਨਸਿਕਤਾ ਨਾਲ ਕੰਮ ਕਰਨਾ ਹੋਵੇਗਾ। ਇਸ ਦੇ ਤਹਿਤ ਹੁਣ ਦੇਰ ਰਾਤ ਤੱਕ ਸਾਮਾਨ ਪਹੁੰਚਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਐਸੋਸੀਏਟਡ ਪ੍ਰੈੱਸ ਨੂੰ ਮਿਲੇ ਇਕ ਦਸਤਾਵੇਜ਼ ਮੁਤਾਬਕ ਡਾਕ ਸੇਵਾ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਡਾਕ ਵੰਡ ਕੇਂਦਰ ਤੋਂ ਦੇਰੀ ਨਾਲ ਹੁੰਦੀ ਹੈ ਤਾਂ ਡਾਕ ਅਗਲੇ ਦਿਨ ਜਾਵੇਗੀ। ਇਕ ਹੋਰ ਦਸਤਾਵੇਜ਼ ਮੁਤਾਬਕ ਇਨ੍ਹਾਂ ਬਦਲਾਵਾਂ ਦਾ ਇਕ ਪੱਖ ਇਹ ਹੈ ਕਿ ਅਸਥਾਈ ਰੂਪ ਨਾਲ ਡਾਕ ਕੰਮ ਕਰਨ ਦੀ ਥਾਂ 'ਤੇ ਜਾਂ ਹੋਰ ਥਾਂ 'ਤੇ ਛੱਡੀ ਜਾ ਸਕਦੀ ਹੈ। ਇਸ ਨਾਲ ਕਰਮਚਾਰੀਆਂ ਨੂੰ ਦਿੱਕਤ ਹੋ ਸਕਦੀ ਹੈ। ਪੋਸਟ ਮਾਸਟਰ ਜਨਰਲ ਲੁਈਡੀ ਜਾਏ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਹ ਬਦਲਾਅ ਕੀਤੇ ਗਏ ਹਨ। ਇਕ ਪੱਤਰ ਵਿਚ ਡਾਕ ਵਿਭਾਗ ਨੇ ਕਿਹਾ ਕਿ ਇਕ ਦਹਾਕੇ ਤੋਂ ਡਾਕ ਸੇਵਾ ਨੂੰ ਘਾਟਾ ਹੋ ਰਿਹਾ ਸੀ, ਜੋ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਹੋਰ ਵਧ ਗਿਆ ਹੈ। ਡਾਕ ਸੇਵਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਅਮਰੀਕੀ ਸੰਸਦ ਤੋਂ ਉਨ੍ਹਾਂ ਨੂੰ ਆਰਥਿਕ ਸਹਾਇਤਾ ਨਹੀਂ ਮਿਲਦੀ ਹੈ ਤਾਂ ਸਤੰਬਰ ਅਖੀਰ ਤੱਕ ਸੇਵਾ ਬੰਦ ਹੇ ਜਾਵੇਗੀ। 


Baljit Singh

Content Editor

Related News