ਅਮਰੀਕਾ ਦੇ ਸਿਆਟਲ ਸੈਂਟਰ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ
Thursday, Oct 03, 2024 - 12:28 PM (IST)

ਵਾਸ਼ਿੰਗਟਨ (ਭਾਸ਼ਾ)- ਮਹਾਨ ਭਾਰਤੀ ਸੁਤੰਤਰਤਾ ਸੈਨਾਨੀ ਮਹਾਤਮਾ ਗਾਂਧੀ ਦੀ ਜਯੰਤੀ 'ਤੇ ਅਮਰੀਕਾ ਦੇ ਸਿਆਟਲ ਸੈਂਟਰ ਵਿਚ ਉਨ੍ਹਾਂ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਬੁਧਵਾਰ ਨੂੰ ਸਿਆਟਲ ਦੇ ਮੇਅਰ ਬਰੂਸ ਹੈਰੇਲ, ਕਾਂਗਰਸਮੈਨ ਐਡਮ ਸਮਿਥ ਅਤੇ ਭਾਰਤੀ ਮੂਲ ਦੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਦੀ ਮੌਜੂਦਗੀ ਵਿੱਚ ਇਸ ਮੂਰਤੀ ਦਾ ਉਦਘਾਟਨ ਕੀਤਾ ਗਿਆ। ਸਿਆਟਲ ਵਿੱਚ ਸਥਾਪਤ ਕੀਤੀ ਗਈ ਗਾਂਧੀ ਦੀ ਇਹ ਪਹਿਲੀ ਮੂਰਤੀ ਹੈ।
ਇਹ ਵੀ ਪੜ੍ਹੋ: ਈਰਾਨ-ਇਜ਼ਰਾਈਲ ਜੰਗ ਦੀ ਅੱਗ ’ਚ ਝੁਲਸੇਗਾ ਭਾਰਤ, ਬਾਜ਼ਾਰ ਤੋਂ ਮਹਿੰਗਾਈ ਤੱਕ ਹੋਵੇਗਾ ਅਸਰ
ਮੂਰਤੀ ਨੂੰ ਮਸ਼ਹੂਰ 'ਸਪੇਸ ਨੀਡਲ' ਦੇ ਹੇਠਾਂ ਅਤੇ ਚਿਹੁਲੀ ਗਾਰਡਨ ਐਂਡ ਗਲਾਸ ਅਜਾਇਬ ਘਰ ਦੇ ਨੇੜੇ ਸਥਾਪਤ ਕੀਤਾ ਗਿਆ ਹੈ। ਮੂਰਤੀ ਦੇ ਉਦਘਾਟਨ ਸਮਾਰੋਹ ਦੀ ਅਗਵਾਈ ਸਿਆਟਲ ਵਿੱਚ ਭਾਰਤ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਨੇ ਕੀਤੀ। ਸਮਾਰੋਹ ਵਿੱਚ ਉੱਤਰ-ਪੱਛਮੀ ਪ੍ਰਸ਼ਾਂਤ ਵਿਚ 'ਯੂਐੱਸ ਫਸਟ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਜ਼ੇਵੀਅਰ ਬਰੂਨਸਨ ਅਤੇ 'ਮਾਰਟਿਨ ਲੂਥਰ ਕਿੰਗ ਗਾਂਧੀ ਇਨੀਸ਼ੀਏਟਿਵ' ਦੇ ਪ੍ਰਧਾਨ ਐਡੀ ਰੀ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਵਾਸ਼ਿੰਗਟਨ ਦੇ ਗਵਰਨਰ ਜੇ. ਇੰਸਲੀ ਨੇ ਇੱਕ ਅਧਿਕਾਰਤ ਘੋਸ਼ਣਾ ਜਾਰੀ ਕੀਤੀ। ਉਨ੍ਹਾਂ ਨੇ ਇਸ ਬੁੱਤ ਨੂੰ ਗਾਂਧੀ ਦੇ ਸਿਧਾਂਤਾਂ ਪ੍ਰਤੀ ਸ਼ਰਧਾਂਜਲੀ ਦੱਸਦਿਆਂ ਕਿਹਾ ਕਿ ਇਹ ਸਾਨੂੰ ਅਹਿੰਸਾ ਦੇ ਮਾਰਗ 'ਤੇ ਚੱਲ ਕੇ ਬਦਲਾਅ ਲਿਆਉਣ ਦੇ ਪ੍ਰਭਾਵ ਦੀ ਯਾਦ ਦਿਵਾਏਗਾ। ਕਿੰਗ ਕਾਉਂਟੀ ਨੇ ਵੀ ਗ੍ਰੇਟਰ ਸਿਆਟਲ ਖੇਤਰ ਦੇ ਸਾਰੇ 73 ਸ਼ਹਿਰਾਂ ਵਿੱਚ 2 ਅਕਤੂਬਰ ਨੂੰ 'ਮਹਾਤਮਾ ਗਾਂਧੀ ਦਿਵਸ' ਵਜੋਂ ਮਨਾਏ ਜਾਣ ਦੀ ਘੋਸ਼ਣਾ ਕੀਤੀ। ਕੌਂਸਲੇਟ ਨੇ ਇੱਕ ਬਿਆਨ ਵਿੱਚ ਕਿਹਾ, “ਭਾਰਤ ਦੇ ਕੌਂਸਲੇਟ ਜਨਰਲ ਅਤੇ ਸਿਆਟਲ ਸਿਟੀ ਨੇ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਸਥਾਪਿਤ ਕਰਨ ਲਈ ਢੁਕਵੀਂ ਥਾਂ ਦੀ ਪਛਾਣ ਕਰਨ ਲਈ ਮਿਲ ਕੇ ਕੰਮ ਕੀਤਾ ਅਤੇ ਮਸ਼ਹੂਰ ਸਿਆਟਲ ਸੈਂਟਰ ਦੇ ਇਸ ਸਥਾਨ ਨੂੰ ਉਚਿਤ ਮੰਨਿਆ ਗਿਆ। ਇੱਥੇ ਹਰ ਸਾਲ 1.2 ਕਰੋੜ ਤੋਂ ਵੱਧ ਸੈਲਾਨੀ ਆਉਂਦੇ ਹਨ।
ਇਹ ਵੀ ਪੜ੍ਹੋ: ਬੱਚੇ ਨੂੰ ਝੂਲੇ 'ਤੇ ਲੈ ਗਈ ਸੀ ਮਾਂ, ਪੈ ਗਿਆ ਦਿਲ ਦਾ ਦੌਰਾ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8