ਕੈਨੇਡਾ : ਰਿਚਮੰਡ ਹਿਲ 'ਚ ਤੋੜਿਆ ਗਿਆ ਮਹਾਤਮਾ ਗਾਂਧੀ ਦਾ 'ਬੁੱਤ', ਭਾਰਤੀ ਦੂਤਘਰ ਨੇ ਜਤਾਈ ਨਾਰਾਜ਼ਗੀ

07/14/2022 10:16:54 AM

ਟੋਰਾਂਟੋ (ਏਜੰਸੀ): ਕੈਨੇਡਾ ਦੀ ਰਾਜਧਾਨੀ ਟੋਰਾਂਟੋ ਵਿੱਚ ਰਾਸ਼ਟਰਪਤੀ ਮਹਾਤਮਾ ਗਾਂਧੀ ਦੇ ਬੁੱਤ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਰਿਚਮੰਡ ਹਿੱਲ ਸਥਿਤ ਇਕ ਹਿੰਦੂ ਮੰਦਰ ਦੀ ਹੈ। ਇੱਥੇ ਮਹਾਤਮਾ ਗਾਂਧੀ ਦਾ ਪੰਜ ਮੀਟਰ ਵੱਡਾ ਬੁੱਤ ਸਥਾਪਿਤ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ ਦੁਪਹਿਰ ਕਰੀਬ 12:30 ਵਜੇ ਵਾਪਰੀ।

ਕੈਨੇਡਾ ਦੇ ਟੋਰਾਂਟੋ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਨੇ ਵੀ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਕੌਂਸਲੇਟ ਜਨਰਲ ਨੇ ਟਵੀਟ ਕੀਤਾ ਕਿ ਰਿਚਮੰਡ ਹਿੱਲ ਦੇ ਵਿਸ਼ਨੂੰ ਮੰਦਰ 'ਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਢਾਹੇ ਜਾਣ ਨਾਲ ਅਸੀਂ ਦੁਖੀ ਹਾਂ। ਇਸ ਅਪਰਾਧਿਕ, ਘਿਨਾਉਣੇ ਕਾਰੇ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।

PunjabKesari

ਪੁਲਸ ਅਧਿਕਾਰੀ ਦਾ ਬਿਆਨ

ਸਥਾਨਕ ਮੀਡੀਆ ਨੇ ਦੱਸਿਆ ਕਿ ਯੌਰਕ ਖੇਤਰੀ ਪੁਲਸ ਦੇ ਅਨੁਸਾਰ ਯੌਂਗੇ ਸਟ੍ਰੀਟ ਅਤੇ ਗਾਰਡਨ ਐਵੇਨਿਊ ਖੇਤਰ ਵਿੱਚ ਵਿਸ਼ਨੂੰ ਮੰਦਰ ਵਿੱਚ ਮਹਾਤਮਾ ਗਾਂਧੀ ਦੇ ਪੰਜ ਮੀਟਰ ਉੱਚੇ ਬੁੱਤ ਦੀ ਭੰਨਤੋੜ ਕੀਤੀ ਗਈ। ਦੱਸਿਆ ਗਿਆ ਹੈ ਕਿ ਬੁੱਤ 'ਤੇ ਇਤਰਾਜ਼ਯੋਗ ਸ਼ਬਦ ਵੀ ਲਿਖੇ ਗਏ ਹਨ। ਪੁਲਸ ਨੇ ਕਿਹਾ ਕਿ ਉਹ ਇਸ ਨੂੰ "ਨਫ਼ਰਤ ਪੱਖਪਾਤ ਤੋਂ ਪ੍ਰੇਰਿਤ ਘਟਨਾ" ਮੰਨਦੇ ਹਨ।ਪੁਲਸ ਅਧਿਕਾਰੀ ਨੇ ਕਿਹਾ ਕਿ ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖ਼ਬਰ- ਸਿੰਗਾਪੁਰ 'ਚ 'ਅੱਤਵਾਦੀ ਹਮਲਾ' ਹੋਣ ਦਾ ਖਦਸ਼ਾ, ਸਰਕਾਰ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ

ਸਥਾਨਕ ਪੁਲਸ ਵੱਲੋਂ ਇਸ ਨੂੰ ਨਫ਼ਰਤੀ ਅਪਰਾਧ ਵੀ ਕਿਹਾ ਗਿਆ ਹੈ, ਜੋ ਕਿ ਗਲਤ ਭਾਵਨਾ ਨਾਲ ਕੀਤਾ ਗਿਆ ਸੀ। ਯੌਰਕ ਰੀਜਨਲ ਪੁਲਸ ਦੇ ਬੁਲਾਰੇ ਕਾਂਸਟੇਬਲ ਐਮੀ ਬੋਂਡਰੇਉ ਨੇ ਕਿਹਾ ਕਿ ਕਿਸੇ ਨੇ ਬੁੱਤ 'ਤੇ 'ਰੇਪਿਸਟ' ਅਤੇ 'ਖਾਲਿਸਤਾਨ' ਵਰਗੇ ਸ਼ਬਦ ਲਿਖ ਕੇ ਇਸ ਨੂੰ ਵਿਗਾੜ ਦਿੱਤਾ ਹੈ। ਯਾਰਕ ਪੁਲਸ ਨਫ਼ਰਤੀ ਅਪਰਾਧ ਨੂੰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਨਸਲ, ਕੌਮੀਅਤ, ਭਾਈਚਾਰੇ, ਭਾਸ਼ਾ ਜਾਂ ਲਿੰਗ ਦੇ ਆਧਾਰ 'ਤੇ ਕਿਸੇ ਨੂੰ ਵੀ ਨਿਸ਼ਾਨਾ ਬਣਾਉਣ ਵਾਲਿਆਂ ਨੂੰ ਕਾਨੂੰਨ ਤਹਿਤ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News