ਮਹਾਂ ਸ਼ਿਵ ਸ਼ਕਤੀ ਮੰਦਰ ਬਰੇਸ਼ੀਆ ਵਿਖੇ ਵਿਸ਼ਾਲ ਭਗਵਤੀ ਜਾਗਰਣ 2 ਅਪ੍ਰੈਲ ਨੂੰ

Monday, Mar 28, 2022 - 05:27 PM (IST)

ਮਹਾਂ ਸ਼ਿਵ ਸ਼ਕਤੀ ਮੰਦਰ ਬਰੇਸ਼ੀਆ ਵਿਖੇ ਵਿਸ਼ਾਲ ਭਗਵਤੀ ਜਾਗਰਣ 2 ਅਪ੍ਰੈਲ ਨੂੰ

ਰੋਮ (ਕੈਂਥ)- ਮਹਾਂ ਸ਼ਿਵ ਸ਼ਕਤੀ ਮੰਦਰ ਬਰੇਸ਼ੀਆ ਵਿਖੇ ਵਿਸ਼ਾਲ ਭਗਵਤੀ ਜਾਗਰਣ 2 ਅਪ੍ਰੈਲ ਦਿਨ ਸ਼ਨੀਵਾਰ ਰਾਤ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਮੁੱਖ ਸੰਚਾਲਕ ਨੇ ਦੱਸਿਆ ਕਿ ਸ੍ਰੀ ਨਰੇਸ਼ ਕੁਮਾਰ ਮਿਸਤਰੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਮਾਤਾ ਰਾਣੀ ਦੇ ਨਰਾਤਿਆਂ ਮੌਕੇ 2 ਅਪ੍ਰੈਲ ਨੂੰ ਮਹਾਂ ਸ਼ਿਵ ਸ਼ਕਤੀ ਮੰਦਰ ਬ੍ਰੇਸ਼ੀਆ ਵਿਖੇ ਜਾਗਰਣ ਕਰਵਾਇਆ ਜਾ ਰਿਹਾ ਹੈ।

ਇਸ ਜਾਗਰਣ ਵਿਚ ਗੌਰਵ ਭਨੋਟ ਐਂਡ ਪਾਰਟੀ ਮਾਤਾ ਦੀਆਂ ਭੇਟਾਂ ਦਾ ਗੁਣਗਾਣ ਕਰਨਗੇ। ਇਸ ਮੌਕੇ ਲੰਗਰ ਅਤੁੱਟ ਵਰਤਾਇਆ ਜਾਵੇਗਾ। ਮੰਦਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਵੱਧ ਚੜ੍ਹ ਕੇ ਮਾਤਾ ਰਾਣੀ ਦੇ ਨਰਾਤਿਆਂ ਮੌਕੇ ਮੰਦਰ ਵਿਚ ਹੋ ਰਹੇ ਜਗਰਾਤੇ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।


author

cherry

Content Editor

Related News