ਮਾਦੁਰੋ ਨੇ ਦਵਾਈ ਦੀ ਸਪਲਾਈ ਲਈ ਰੂਸ ਦਾ ਕੀਤਾ ਧੰਨਵਾਦ

02/22/2019 8:04:07 PM

ਮੈਕਸੀਕੋ ਸਿਟੀ (ਸਪੁਤਨਿਕ)- ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅਤੇ ਪੇਨ ਅਮਰੀਕੀ ਸਿਹਤ ਸੰਗਠਨ ਨੂੰ ਸੰਕਟ ਵਿਚ ਦਵਾਈਆਂ ਦੀ ਸਪਲਾਈ ਲਈ ਧੰਨਵਾਦ ਦਿੱਤਾ ਹੈ। ਮਾਦੁਰੋ ਨੇ ਵੀਰਵਾਰ ਨੂੰ ਟੀਵੀ ਚੈਨਲ ਪੇਰਿਸਕੋਪ 'ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹ ਪੇਨ ਅਮਰੀਕੀ ਸਿਹਤ ਸੰਗਠਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਦਵਾਈਆਂ ਦੀ ਸਪਲਾਈ ਲਈ ਭੁਗਤਾਨ ਕੀਤਾ ਹੈ।

ਅਸੀਂ ਆਪਣੇ ਸਾਰੇ ਫਰਜ਼ਾਂ ਨੂੰ ਪੂਰਾ ਕੀਤਾ ਹੈ। ਮਾਦੁਰੋ ਨੇ ਦੱਸਿਆ ਕਿ ਵੀਰਵਾਰ ਨੂੰ ਰੂਸ ਤੋਂ 7.5 ਟਨ ਦਵਾਈਆਂ ਵੈਨੇਜ਼ੁਏਲਾ ਪਹੁੰਚੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਨੂੰ ਇਸ ਤਰ੍ਹਾਂ ਨਾਲ ਵੰਡਿਆ ਜਾਵੇਗਾ ਕਿ ਵੈਨੇਜ਼ੁਏਲਾ ਦੀ ਸਪਲਾਈ ਪ੍ਰਣਾਲੀ ਨੂੰ ਵਿਕਸਿਤ ਕਰਨ ਵਿਚ ਮਦਦ ਮਿਲੇ। ਦੇਸ਼ ਵਿਚ ਵਿੱਤ ਅਤੇ ਅਰਥਵਿਵਸਥਾ ਦੇ ਮਾਮਲੇ ਵਿਚ ਅਮਰੀਕਾ ਦੀ ਸਮਰਾਜਵਾਦੀ ਸਰਕਾਰ ਦੀ ਨਾਕੇਬੰਦੀ ਅਤੇ ਸ਼ੋਸ਼ਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਵੈਨੇਜ਼ੁਏਲਾ ਨੂੰ ਚੀਨ, ਕਿਊਬਾ, ਭਾਰਤ, ਫਲਿਸਤੀਨ ਅਤੇ ਤੁਰਕੀ ਦਵਾਈਆਂ ਅਤੇ ਡਾਕਟਰੀ ਯੰਤਰਾਂ ਦੀ ਸਪਲਾਈ ਕਰਦੇ ਹਨ।


Sunny Mehra

Content Editor

Related News