ਮਾਦੁਰੋ ਦੇ ਸਾਬਕਾ ਖੁਫੀਆ ਮੁਖੀ ''ਤੇ ਤਖਤਾਪਲਟ ਦੀ ਕੋਸ਼ਿਸ਼ ਦਾ ਦੋਸ਼

05/11/2019 2:55:28 PM

ਕਾਰਾਕਾਸ (ਏਜੰਸੀ)- ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਖੁਫੀਆ ਏਜੰਸੀ ਬੋਲੀਵਰੀਅਨ ਨੈਸ਼ਨਲ ਇੰਟੈਲੀਜੈਂਸ ਸਰਵਿਸ (ਸੇਬ੍ਰਿਨ) ਦੇ ਸਾਬਕਾ ਡਾਇਰੈਕਟਰ ਮੈਨੁਅਲ ਰਿਕਾਡਰ ਕ੍ਰਿਸਟੋਫਰ 'ਤੇ ਤਖਤਾਪਲਟ ਦੀ ਹਾਲੀਆ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਮਾਦੁਰੋ ਨੇ ਸ਼ੁੱਕਰਵਾਰ ਨੂੰ ਇਕ ਜਨਤਕ ਪ੍ਰੋਗਰਾਮ ਵਿਚ ਕਿਹਾ ਕਿ ਜਿਸ ਵਿਅਕਤੀ ਨੇ ਤਖਤਾਪਲਟ ਦੀ ਸਾਜ਼ਿਸ਼ ਕੀਤੀ, ਉਹ ਕਾਇਰ ਹੈ, ਦੇਸ਼ਧਰੋਹੀ ਹੈ। ਉਸ ਦਾ ਨਾਂ ਜਨਰਲ ਮੈਨੁਅਲ ਰਿਕਾਡਰ ਕ੍ਰਿਸਟੋਫਰ ਹੈ, ਦੋਸ਼ਧਰੋਹੀ ਅਤੇ ਕਾਇਰ। ਉਨ੍ਹਾਂ ਨੇ ਕਿਹਾ ਕਿ ਜਨਰਲ ਕ੍ਰਿਸਟੋਫਰ ਭੱਜ ਗਿਆ। ਤਖਤਾਪਲਟ ਦੀ ਸਾਜ਼ਸ਼ ਘੜਣ ਦੇ ਬਾਵਜੂਦ ਉਹ ਅਲਤਾਮਿਰਾ ਜਾਣ ਵਿਚ ਸਮਰਥ ਨਹੀਂ ਸੀ ਜਿਥੇ ਉਸ ਨੇ ਤਖਤਾਪਲਟ ਦਾ ਹੁਕਮ ਦਿੱਤਾ ਸੀ।

ਉਹ ਸਾਹਮਣੇ ਨਹੀਂ ਆਇਆ, ਉਸ ਨੇ ਆਪਣੇ ਫੌਜੀਆਂ ਨੂੰ ਇਕੱਲਾ ਛੱਡ ਦਿੱਤਾ। ਉਹ ਸਵੇਰੇ-ਸਵੇਰੇ ਭੱਜ ਗਿਆ ਅਤੇ ਅੱਜ ਤੱਕ ਉਹ ਭੱਜ ਹੀ ਰਿਹਾ ਹੈ।  ਮਾਦੁਰੋ ਨੇ ਦੱਸਿਆ ਕਿ ਜਾਂਚ ਵਿਚ ਪੁਸ਼ਟੀ ਹੋਈ ਹੈ ਕਿ ਜਨਰਲ ਕ੍ਰਿਸਟੋਫਰ ਨੂੰ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਨੇ ਨਿਯੁਕਤ ਕੀਤਾ ਸੀ। ਉਹ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਸੀ.ਆਈ.ਏ. ਵਿਚ ਕੰਮ ਕਰ ਰਹੇ ਸਨ ਅਤੇ ਇਕ ਘੁਸਪੈਠੀਏ ਦੇਸ਼ਧਰੋਹੀ ਵਜੋਂ ਕੰਮ ਕਰ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਉਸ ਦੇ ਖਿਲਾਫ ਛੇਤੀ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਖੁਦ ਰਆਸ਼ਟਰਪਤੀ ਜੁਆਨ ਗੁਆਇਦੋ ਦੀ ਅਗਵਾਈ ਵਾਲੇ ਵਿਰੋਧੀ ਧਿਰ ਨੇ ਬੀਤੀ 30 ਅਪ੍ਰੈਲ ਨੂੰ ਵੈਨੇਜ਼ੁਏਲਾ ਵਿਚ ਤਖਤਾਪਲਟ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਤਖ਼ਤਾਪਲਟ ਅਫਸਲ ਕੀਤੇ ਜਾਣ ਤੋਂ ਬਾਅਦ ਜਨਰਲ ਗੁਸਤਾਵੋ ਗੋਂਜਾਲੇਜ ਲੋਪੇਜ ਨੂੰ ਸੇਬਿਨ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ। ਜਨਰਲ ਲੋਪੇਜ ਅੰਤਰਿਕ ਸਬੰਧ, ਇਨਸਾਫ ਅਤੇ ਸ਼ਾਂਤੀ ਮੰਤਰੀ ਵੀ ਰਹੇ ਹਨ। ਇਸ ਸਾਲ ਉਨ੍ਹਾਂ ਨੇ ਮਾਦੁਰੋ ਦੇ ਸੁਰੱਖਿਆ ਅਤੇ ਖੁਫੀਆ ਸਲਾਹਕਾਰ ਦਾ ਵੀ ਅਹੁਦਾ ਸੰਭਾਲਿਆ ਹੈ।


Sunny Mehra

Content Editor

Related News