ਅਮਰੀਕਾ 'ਚ ਪਹਿਲੀ ਵਾਰ ਲਾਂਚ ਹੋਈ 'ਮੇਡ ਇਨ ਇੰਡੀਆ' ਸਾਈਕਲ, ਵਾਲਮਾਰਟ ਪਹੁੰਚੇ ਭਾਰਤੀ ਰਾਜਦੂਤ

Wednesday, Dec 13, 2023 - 11:28 AM (IST)

ਅਮਰੀਕਾ 'ਚ ਪਹਿਲੀ ਵਾਰ ਲਾਂਚ ਹੋਈ 'ਮੇਡ ਇਨ ਇੰਡੀਆ' ਸਾਈਕਲ, ਵਾਲਮਾਰਟ ਪਹੁੰਚੇ ਭਾਰਤੀ ਰਾਜਦੂਤ

ਇੰਟਰਨੈਸ਼ਨਲ ਡੈਸਕ (ਏ.ਐੱਨ.ਆਈ.) ਭਾਰਤ ਸਰਕਾਰ ਦੁਆਰਾ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ 'ਮੇਕ ਇਨ ਇੰਡੀਆ' ਵਰਗੇ ਯਤਨ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਦਾ ਅਸਰ ਹੁਣ ਭਾਰਤ ਸਮੇਤ ਪੂਰੀ ਦੁਨੀਆ 'ਚ ਦਿਖਾਈ ਦੇ ਰਿਹਾ ਹੈ। ਮੇਡ ਇਨ ਇੰਡੀਆ ਉਤਪਾਦਾਂ ਨੇ ਹੌਲੀ-ਹੌਲੀ ਅਮਰੀਕੀ ਬਾਜ਼ਾਰ ਵਿੱਚ ਚੀਨ ਵਿੱਚ ਬਣੀਆਂ ਵਸਤਾਂ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ 'ਚ ਮੰਗਲਵਾਰ ਨੂੰ ਪਹਿਲੀ ਵਾਰ ਭਾਰਤ 'ਚ ਬਣੀ ਸਾਈਕਲ ਨੂੰ ਅਮਰੀਕਾ ਦੇ ਵਾਲਮਾਰਟ ਸਟੋਰ 'ਚ ਲਾਂਚ ਕੀਤਾ ਗਿਆ। ਇਸ ਮੌਕੇ ਹਾਜ਼ਰ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਇਸ ਕੰਪਨੀ ਨੇ ਤਿਆਰ ਕੀਤਾ ਸਾਈਕਲ 

ਸੰਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕਿਹਾ, 'ਮੇਕ ਇਨ ਇੰਡੀਆ, ਮੇਕ ਫਾਰ ਦਿ ਵਰਲਡ! ਅਮਰੀਕਾ ਵਿੱਚ ਵਾਲਮਾਰਟ ਸਟੋਰਾਂ ਵਿੱਚ ਪਹਿਲੀ ਵਾਰ ਮੇਡ-ਇਨ-ਇੰਡੀਆ ਸਾਈਕਲਾਂ ਨੂੰ ਲਾਂਚ ਕਰਕੇ ਖੁਸ਼ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਾਈਕਲ ਭਾਰਤ ਦੇ ਲੁਧਿਆਣਾ ਸਥਿਤ ਹੀਰੋਸਾਈਕਲ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਾਲਮਾਰਟ ਨੇ ਐਲਾਨ ਕੀਤਾ ਸੀ ਕਿ ਭਾਰਤ ਵਿੱਚ ਬਣੀਆਂ ਸਾਈਕਲਾਂ ਪਹਿਲੀ ਵਾਰ ਅਮਰੀਕਾ ਵਿੱਚ ਉਸ ਦੇ ਕੁਝ ਸਟੋਰਾਂ ਤੱਕ ਪਹੁੰਚਣ ਜਾ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਮਸ਼ਹੂਰ Hero Ecotech Limited ਨੇ ਵਾਲਮਾਰਟ ਲਈ 'ਕਰੂਜ਼ਰ ਸਟਾਈਲ' ਬਾਈਕ ਤਿਆਰ ਕੀਤੀ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਬਣਾ ਰਿਹੈ ਨਵੇਂ ਇਮੀਗ੍ਰੇਸ਼ਨ ਨਿਯਮ, ਜਾਣੋ ਭਾਰਤੀ ਵਿਦਿਆਰਥੀਆਂ ਤੇ ਪੇਸ਼ੇਵਰਾਂ 'ਤੇ ਕੀ ਹੋਵੇਗਾ ਅਸਰ

ਕੰਪਨੀ ਦਾ ਇਹ ਟੀਚਾ

ਹੀਰੋ ਈਕੋਟੈਕ ਲਿਮਟਿਡ ਵਾਲਮਾਰਟ ਨਾਲ ਵਪਾਰਕ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਵਾਲੇ ਬਹੁਤ ਸਾਰੇ ਭਾਰਤੀ ਨਿਰਮਾਤਾਵਾਂ ਵਿੱਚੋਂ ਇੱਕ ਹੈ। ਇਸ ਨਾਲ ਕੰਪਨੀ ਨੂੰ 2027 ਤੱਕ ਭਾਰਤ ਤੋਂ ਸਲਾਨਾ 10 ਬਿਲੀਅਨ ਡਾਲਰ ਤੱਕ ਮਾਲ ਨਿਰਯਾਤ ਵਧਾਉਣ ਦੇ ਆਪਣੇ ਟੀਚੇ ਨੂੰ ਤੇਜ਼ ਕਰਨ ਵਿੱਚ ਮਦਦ ਮਿਲੇਗੀ। ਜਾਣਕਾਰੀ ਮੁਤਾਬਕ ਵਾਲਮਾਰਟ ਅਮਰੀਕਾ ਦੇ ਸਟੋਰਾਂ 'ਚ ਵਿਕਣ ਵਾਲੇ ਕਰੂਜ਼ਰ ਭਾਰਤ ਤੋਂ 90 ਫੀਸਦੀ ਤੋਂ ਜ਼ਿਆਦਾ ਕੱਚੇ ਮਾਲ ਨਾਲ ਬਣੇ ਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News