ਅਫਰੀਕਾ ਦਾ ਉਹ ਗਰੀਬ ਦੇਸ਼, ਜਿਥੇ ਘਾਹ ਤੇ ਟਿੱਡੀਆਂ ਖਾ ਕੇ ਢਿੱਡ ਭਰਦੇ ਹਨ ਲੋਕ

Sunday, May 02, 2021 - 01:18 AM (IST)

ਅਨਟਾਨਨਰੀਵੋ-ਸਾਰੀ ਦੁਨੀਆ ਜਦ ਕੋਰੋਨਾ ਵਾਇਰਸ ਦੀ ਲਪੇਟ 'ਚ ਹੈ ਤਾਂ ਅਫਰੀਕੀ ਦੇਸ਼ ਮੈਡਾਗਾਸਕਾਰ 'ਚ ਲੋਕਾਂ 'ਤੇ ਸੋਕੇ ਦੀ ਦੋਹਰੀ ਮਾਰ ਪਈ ਹੈ। ਹਜ਼ਾਰਾਂ ਲੋਕ ਘਾਹ ਅਤੇ ਟਿੱਡੀਆਂ ਖਾ ਕੇ ਢਿੱਡ ਭਰਨ ਨੂੰ ਮਜ਼ਬੂਰ ਹਨ। ਲਗਾਤਾਰ ਸੋਕੇ ਅਤੇ ਤੂਫਾਨਾਂ ਕਾਰਣ ਫਸਲਾਂ ਤਬਾਹ ਹੋ ਚੁੱਕੀਆਂ ਹਨ ਜਿਸ ਨਾਲ ਲੋਕ ਭੁੱਖਮਰੀ ਦੀ ਕਗਾਰ 'ਤੇ ਹਨ। ਸੰਯੁਕਤ ਰਾਸ਼ਟਰ ਦੇ ਵਰਲਡ ਫੂਡ ਪ੍ਰੋਗਰਾਮ (ਡਬਲਯੂ.ਐੱਫ.ਪੀ.) ਦੇ ਸੀਨੀਅਰ ਡਾਇਰੈਕਟਰ ਅਮੇਰ ਦਾਊਦੀ ਨੇ ਚਿਤਾਵਨੀ ਦਿੱਤੀ ਹੈ ਕਿ ਮਲਾਗਸੀ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਖਤਰੇ 'ਚ ਹੈ।

ਇਹ ਵੀ ਪੜ੍ਹੋ-ਕੋਰੋਨਾ ਵਿਰੁੱਧ ਲੜਾਈ ਲਈ ਦੱਖਣੀ ਅਫਰੀਕਾ ਤੋਂ ਭੇਜੀ ਜਾ ਰਹੀ ਭਾਰਤ ਨੂੰ ਮਦਦ

ਖਾਸ ਕਰ ਕੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਕੁਪੋਸ਼ਣ ਚਿੰਤਾਜਨਕ ਪੱਧਰ 'ਤੇ ਪਹੁੰਚ ਗਿਆ ਹੈ।ਮੈਡਾਗਾਸਕਰ ਦਾ ਰਾਜਧਾਨੀ ਅਨਟਾਨਨਰੀਵੋ ਤੋਂ ਬੋਲਦੇ ਹੋਏ ਦਾਊਦੀ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਕਿ ਉਹ ਅਜਿਹੇ ਪਿੰਡਾਂ 'ਚ ਗਏ ਸਨ ਜਿਥੇ ਲੋਕ ਜ਼ਿਉਂਦਾ ਰਹਿਣ ਲਈ ਟਿੱਡੀਆਂ, ਕੈਕਟਸ, ਕੱਚੇ ਫਲ ਅਤੇ ਜੰਗਲੀ ਪੱਤੀਆਂ ਖਾਣ ਲਈ ਮਜ਼ਬੂਰ ਹਨ। ਦੱਖਣੀ ਮੈਡਾਗਾਸਕਰ 'ਚ ਸੋਕਾ ਪਿਆ ਹੈ ਅਤੇ ਖਾਣ ਦੇ ਸਰੋਤ ਨਹੀਂ ਹਨ।

ਇਹ ਵੀ ਪੜ੍ਹੋ-ਇੰਗਲੈਂਡ 'ਚ 1000 ਚੋਂ ਸਿਰਫ ਇਕ ਨੂੰ ਕੋਰੋਨਾ, ਇਕ ਹਫਤੇ 'ਚ 40 ਫੀਸਦੀ ਤੱਕ ਘੱਟ ਹੋਏ ਕੇਸ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਹ ਭਿਆਨਕ ਨਜ਼ਾਰੇ ਦੇਖੇ ਹਨ ਜਿਥੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ ਅਤੇ ਸਿਰਫ ਬੱਚੇ ਹੀ ਨਹੀਂ, ਉਨ੍ਹਾਂ ਦੀਆਂ ਮਾਵਾਂ ਅਤੇ ਪਰਿਵਾਰ ਤੇ ਪੂਰੇ ਪਿੰਡ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਇਥੇ ਅਕਾਲ ਦਾ ਡਰ ਹੈ ਅਤੇ ਦੁਨੀਆ 'ਚ ਪਹਿਲੇ ਅਜਿਹੇ ਹਾਲਾਤ ਉਨ੍ਹਾਂ ਨੇ ਕਦੇ ਨਹੀਂ ਦੇਖੇ।ਮੈਡਾਗਾਸਕਰ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ 'ਚੋਂ ਇਕ ਹੈ। ਇਥੇ ਸਿਹਤ ਰੁਜ਼ਗਾਰ ਤੋਂ ਲੈ ਕੇ ਗਰੀਬੀ ਅਤੇ ਜਲਵਾਯੂ ਪਰਿਵਰਤਨ ਦੀ ਮਾਰ ਤੱਕ ਕਈ ਸਮੱਸਿਆਵਾਂ ਹਨ ਜਿਨ੍ਹਾਂ ਦੇ ਚੱਲਦੇ ਇਥੇ ਦੇ ਕਰੋੜਾਂ ਲੋਕ ਤਬਾਹੀ ਦੇ ਸ਼ਿਕਾਰ ਹੋਏ ਹਨ।

ਇਹ ਵੀ ਪੜ੍ਹੋ-ਦੱਖਣੀ ਅਫਰੀਕਾ ਦੇ ਖੇਡ ਮੰਤਰੀ ਨੇ ਕ੍ਰਿਕੇਟ ਨੂੰ ਲੈ ਕੇ ਦਿੱਤਾ ਇਹ ਵੱਡਾ ਬਿਆਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News