ਮੈਕਰੋਨ ਦੇ ਦਫਤਰ ਨੇ ਕਿਹਾ, ਟਰੰਪ ਦੀ ਨਰਾਜ਼ਗੀ ਗਲਤਫਹਿਮੀ ''ਤੇ ਆਧਾਰਿਤ
Sunday, Nov 11, 2018 - 03:15 AM (IST)

ਪੈਰਿਸ — ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦੀ ਯੂਰਪੀ ਫੌਜ ਦੇ ਬਾਰੇ 'ਚ ਕੀਤੀ ਗਈ ਟਿੱਪਣੀ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਰਾਜ਼ਗੀ ਤੋਂ ਪੈਦਾ ਹੋਏ ਵਿਵਾਦ ਦੀ ਸਥਿਤੀ ਨੂੰ ਸੁਲਝਾਉਣ ਦੇ ਯਤਨ ਦੇ ਤਹਿਤ ਸ਼ਨੀਵਾਰ ਨੂੰ ਆਖਿਆ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਦੀ ਗਲਤ ਵਿਆਖਿਆ ਕੀਤੀ ਗਈ ਹੈ।
ਪਹਿਲੇ ਵਿਸ਼ਵ ਯੁੱਧ ਨਾਲ ਜੁੜੇ ਪ੍ਰੋਗਰਾਮਾਂ ਲਈ ਸ਼ੁੱਕਰਵਾਰ ਦੀ ਰਾਤ ਪੈਰਿਸ ਪਹੁੰਚੇ ਟਰੰਪ ਨੇ ਮੈਕਰੋਨ ਦੀ ਟਿੱਪਣੀ ਨੂੰ 'ਬੇਹੱਦ ਅਪਮਾਨਜਨਕ' ਕਰਾਰ ਦਿੱਤਾ। ਮੈਕਰੋਨ ਨੇ ਇਸ ਹਫਤੇ ਦੇ ਸ਼ੁਰੂ ਤੋਂ ਚੀਨ ਅਤੇ ਰੂਸ ਨਾਲ ਅਮਰੀਕਾ ਨੂੰ ਵੀ ਰਾਸ਼ਟਰੀ ਸੁਰੱਖਿਆ ਲਈ ਖਤਰਾ ਕਰਾਰ ਦਿੱਤਾ ਸੀ। ਮੈਕਰੋਨ ਦੇ ਦਫਤਰ ਨੇ ਸ਼ਨੀਵਾਰ ਨੂੰ ਮੰਨਿਆ ਕਿ ਉਨ੍ਹਾਂ ਦੀ ਟਿੱਪਣੀ ਨਾਲ 'ਭਰਮ ਪੈਦਾ ਹੋ ਸਕਦਾ ਹੈ' ਪਰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਕਿਹਾ ਕਿ ਸਾਨੂੰ ਅਮਰੀਕਾ ਖਿਲਾਫ ਯੂਰਪੀ ਫੌਜ ਦੀ ਜ਼ਰੂਰਤ ਹੈ।
ਵੱਖ-ਵੱਖ ਅਖਬਾਰ ਸੰਗਠਨਾਂ ਨੇ ਯੂਰਪ 1 ਰੇਡੀਓ ਨੂੰ ਮੰਗਲਵਾਰ ਨੂੰ ਦਿੱਤੇ ਇਕ ਇੰਟਰਵਿਊ 'ਚ ਕੀਤੀ ਮੈਕਰੋਨ ਦੀ ਟਿੱਪਣੀ ਦਾ ਹਵਾਲਾ ਦਿੱਤਾ ਸੀ। ਮੈਕਰੋਨ ਨੇ ਕਿਹਾ ਕਿ ਅਸੀਂ ਆਪਣੇ ਸਾਇਬਰਸਪੇਸ 'ਚ ਸੇਂਧ ਦੇ ਯਤਨਾਂ ਅਤੇ ਸਾਡੀਆਂ ਲੋਕਤਾਂਤਰਿਕ ਜ਼ਿੰਦਗੀਆਂ 'ਚ ਦਖਲਅੰਦਾਜ਼ੀ ਦਾ ਸਾਹਮਣਾ ਕਰ ਰਹੇ ਹਨ। ਸਾਨੂੰ ਚੀਨ, ਰੂਸ ਅਤੇ ਇਥੋਂ ਤੱਕ ਕਿ ਅਮਰੀਕਾ ਤੋਂ ਖੁਦ ਨੂੰ ਬਚਾਉਣਾ ਹੋਵੇਗਾ।