ਅਲਬਾਮਾ ’ਚ ਪੁਲਸ ਅਧਿਕਾਰੀਆਂ ’ਤੇ ਫਾਇਰਿੰਗ ਨਾਲ ਮਚੀ ਹਫੜਾ-ਦਫੜੀ, 4 ਪੁਲਸ ਅਧਿਕਾਰੀ ਜ਼ਖਮੀ

05/18/2021 11:13:37 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਲਬਾਮਾ ’ਚ ਇੱਕ ਸਰਚ ਵਾਰੰਟ ’ਤੇ ਕਾਰਵਾਈ ਕਰਨ ਗਏ ਪੁਲਸ ਅਧਿਕਾਰੀਆਂ ਉੱਪਰ ਗੋਲੀਬਾਰੀ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਬਰਮਿੰਘਮ (ਅਲਬਾਮਾ) ’ਚ ਇਸ ਗੋਲੀਬਾਰੀ ਦੌਰਾਨ 4 ਅਧਿਕਾਰੀ ਜ਼ਖਮੀ ਹੋ ਗਏ, ਜਦਕਿ ਜਵਾਬੀ ਕਾਰਵਾਈ ’ਚ ਹਮਲਾਵਰ ਦੀ ਵੀ ਮੌਤ ਹੋ ਗਈ। ਬਰਮਿੰਘਮ ਪੁਲਸ ਵਿਭਾਗ ਦੇ ਅਨੁਸਾਰ ਇਹ ਘਟਨਾ 18ਵੀਂ ਸਟ੍ਰੀਟ ਐੱਸ ਦੇ 1000 ਬਲਾਕ ਵਿਖੇ ਵਾਪਰੀ ਹੈ, ਜਿਥੇ ਅਧਿਕਾਰੀ ਉਸੇ ਦਿਨ ਪਹਿਲਾਂ ਹੋਈ ਕਿਸੇ ਹੋਰ ਗੋਲੀਬਾਰੀ ਦੀ ਜਾਂਚ ਕਰ ਰਹੇ ਸਨ। ਇਸ ਦੌਰਾਨ ਅਧਿਕਾਰੀ ਇੱਕ ਇਮਾਰਤ ’ਚ ਸਰਚ ਵਾਰੰਟ ਦੀ ਕਾਰਵਾਈ ਕਰਨ ਜਾ ਰਹੇ ਸਨ, ਜਦੋਂ ਇੱਕ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਪੁਲਸ ਅਫਸਰ ਮੌਲਦੀਨ ਨੇ ਦੱਸਿਆ ਕਿ ਅਧਿਕਾਰੀਆਂ ਨੇ ਜਵਾਬੀ ਕਾਰਵਾਈ ਕਰਦਿਆਂ ਇਸ ਅਣਪਛਾਤੇ ਹਮਲਾਵਰ ਨੂੰ ਮਾਰ ਦਿੱਤਾ। ਅਧਿਕਾਰੀਆਂ ਅਨੁਸਾਰ ਇਸ ਘਟਨਾ ਦੀ ਜਾਂਚ ਜਾਰੀ ਹੈ ਅਤੇ ਇਸ ਨੂੰ ਅਲਬਾਮਾ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਸੌਂਪਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਅਧਿਕਾਰੀ ਉਸੇ ਦਿਨ ਸਵੇਰੇ ਛੇ ਵਜੇ ਵਾਪਰੀ ਇੱਕ ਗੋਲੀਬਾਰੀ ਦੀ ਘਟਨਾ, ਜਿਸ ’ਚ ਇੱਕ ਆਦਮੀ ਅਤੇ ਔਰਤ ਦੀ ਮੌਤ ਹੋ ਗਈ ਸੀ, ਦੇ ਸਬੰਧ ਵਿੱਚ ਕਾਰਵਾਈ ਕਰ ਰਹੇ ਸਨ।


Manoj

Content Editor

Related News