ਝੂਠ ਬੋਲਣ ''ਤੇ ਆਪਣੇ ਹੀ ਬੇਟੇ ਨੂੰ ਦਿੱਤੀ ਅਜਿਹੀ ਸਜ਼ਾ ਕਿ ਰੂਹ ਕੰਬ ਜਾਵੇ (ਦੇਖੋ ਤਸਵੀਰਾਂ)

10/04/2015 8:54:38 PM

ਨਾਨਜਿੰਗ- ਮਾਂ ਲਈ ਬੱਚਾ ਉਸ ਦੀ ਜਾਨ ਤੋਂ ਵੱਧ ਕੇ ਹੁੰਦਾ ਹੈ ਪਰ ਚੀਨ ''ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ''ਚ ਮਾਂ ਨੇ ਗੋਦ ਲਏ 9 ਸਾਲ ਦੇ ਬੇਟੇ ਸ਼ਿਯੋਹੂ ਨੂੰ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਦੋਸ਼ੀ ਠਹਿਰਾਇਆ ਹੈ। ਜਾਣਕਾਰੀ ਮੁਤਾਬਕ ਨਾਨਜਿੰਗ ਸ਼ਹਿਰ ''ਚ ਰਹਿਣ ਵਾਲੀ ਲੀ ਝੋਂਗਕਿਨ ਨਾਂ ਦੀ ਇਕ ਔਰਤ ਨੇ ਆਪਣੇ ਗੋਦ ਲਏ 9 ਸਾਲ ਦਾ ਸ਼ਿਯੋਹੂ ਨੂੰ ਬਹੁਤ ਬੇਰਹਿਮੀ ਨਾਲ ਕਿਸਪਿੰਗ ਰੋਪ ਨਾਲ ਕੁੱਟਿਆ ਸੀ।
ਅਸਲ ''ਚ ਇਹ ਮਾਮਲਾ ਬੀਤੀ ਅਪ੍ਰੈਲ ਦਾ ਹੈ ਜਿਸ ''ਚ ਮਾਂ ਨੇ ਆਪਣੇ ਬੱਚੇ ਨੂੰ ਸਕੂਲ ਦੀ ਗ੍ਰੇਡਿੰਗ ਦੇ ਬਾਰੇ ''ਚ ਝੂਠ ਬੋਲਣ ''ਤੇ ਉਸ ਨੂੰ ਅਜਿਹੀ ਸਜ਼ਾ ਦਿੱਤੀ ਕਿ ਉਹ ਅੱਗੇ ਤੋਂ ਕਿਸੇ ਗੱਲ ਨੂੰ ਲੈ ਕੇ ਝੂਠ ਨਾ ਬੋਲੇ। ਕੋਰਟ ਨੇ ਉਸ ਦੀ ਇਸ ਹਰਕਤ ਦੇ ਲਈ ਸਿਰਫ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਲੀ ਕੋਰਟ ''ਚ ਰੋਂਦੇ ਹੋਏ ਵਾਰ-ਵਾਰ ਇਹ ਦੋਹਰਾ ਰਹੀ ਸੀ ਕਿ ਉਹ ਮੇਰਾ ਬੇਟਾ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਉਸ ਨੂੰ ਉਸ ਦੀ ਗਲਤ ਆਦਤ ਲਈ ਮਾਰਿਆ ਸੀ। ਉਸ ਨੂੰ ਦੁਖੀ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਲੀ ਦੇ ਜੇਲ ਜਾਣ ਤੋਂ ਬਾਅਦ ਸ਼ਿਯੋਹੂ ਫਿਰ ਤੋਂ ਆਪਣੇ ਬਾਓਲੋਜ਼ੀਕਲ ਮਾਤਾ-ਪਿਤਾ ਦੇ ਕੋਲ ਵਾਪਸ ਚੱਲਿਆ ਗਿਆ ਹੈ ਪਰ ਸ਼ਿਯੋਹੂ ਨੇ ਫਿਰ ਤੋਂ ਲੀ ਨੂੰ ਬੇਕਸੂਰ ਦੱਸਦੇ ਹੋਏ ਦੁਬਾਰਾ ਉਸ ਦੇ ਨਾਲ ਰਹਿਣ ਦੀ ਇੱਛਾ ਪ੍ਰਗਟ ਕੀਤੀ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News