ਘੱਟ ਕੈਲੋਰੀ ਵਾਲੀ ਖੁਰਾਕ ਨਾਲ ਬੱਚਿਆਂ ’ਚ ਤਣਾਅ ਵਧਣ ਦਾ ਖਦਸ਼ਾ

02/13/2020 12:29:36 AM

ਵਾਸ਼ਿੰਗਟਨ (ਏਜੰਸੀਆਂ)–ਮਾਇੰਡਫੁਲਨੈੱਸ (ਧਿਆਨ ਲਾਉਣਾ) ਆਧਾਰਿਤ ਥੈਰੇਪੀ ਦਾ ਇਸਤੇਮਾਲ ਕਰਨ ਨਾਲ ਬੱਚਿਆਂ ’ਚ ਤਣਾਅ, ਭੁੱਖ ਅਤੇ ਭਾਰ ਨੂੰ ਘੱਟ ਕਰਨ ’ਚ ਮਦਦ ਮਿਲੇਗੀ। ਇਹ ਹਾਲ ਹੀ ਦੀ ਖੋਜ ’ਚ ਖੁਲਾਸਾ ਕੀਤਾ ਗਿਆ ਹੈ। ਮੋਟਾਪੇ ਅਤੇ ਘਬਰਾਹਟ ਨਾਲ ਜੂਝ ਰਹੇ ਬੱਚਿਆਂ ਨੂੰ ਧਿਆਨ ਲਾਉਣ ਨਾਲ ਫਾਇਦਾ ਹੋ ਸਕਦਾ ਹੈ।
ਕੀ ਹੈ ਮਾਇੰਡਫੁਲਨੈੱਸ : ਮਾਇੰਡਫੁਲਨੈੱਸ ਇਕ ਮਨੋਵਿਗਿਆਨੀ ਤਕਨੀਕ ਹੈ, ਜਿਸ ’ਚ ਧਿਆਨ ਲਾਉਣ ਦੀ ਕਿਰਿਆ ਦੀ ਵਰਤੋਂ ਕਰ ਕੇ ਨਿੱਜੀ ਜਾਗਰੂਕਤਾ ਨੂੰ ਵਧਾਉਣ ਅਤੇ ਬੀਮਾਰੀਆਂ ਨਾਲ ਸਬੰਧਤ ਤਣਾਅ ਨੂੰ ਦੂਰ ਕਰਨ ਲਈ ਕੀਤਾ ਜਾਂਦਾ ਹੈ। ਅਜਿਹੇ ’ਚ ਦੋਵੇਂ ਖੁਰਾਕ ਅਤੇ ਮਾਇੰਡਫੁਲਨੈੱਸ ਦਾ ਇਲਾਜ ਇਸਤੇਮਾਲ ਕਰ ਕੇ ਮੋਟੇ ਬੱਚਿਆਂ ’ਚ ਭਾਰ ਘੱਟ ਕਰਨ ਦੀ ਪ੍ਰਕਿਰਿਆ ਨੂੰ ਬਿਹਤਰ ਕੀਤਾ ਜਾ ਸਕਦਾ ਹੈ।
ਕਈ ਬੀਮਾਰੀਆਂ ਦਾ ਕਾਰਣ ਬਣ ਸਕਦੈ ਮੋਟਾਪਾ
ਬਚਪਨ ’ਚ ਹੋਣ ਵਾਲਾ ਮੋਟਾਪਾ ਕਈ ਬੀਮਾਰੀਆਂ ਜਿਵੇਂ ਦਿਲ ਸਬੰਧੀ ਬੀਮਾਰੀਆਂ ਅਤੇ ਸ਼ੂਗਰ ਦਾ ਕਾਰਣ ਬਣ ਸਕਦਾ ਹੈ। ਇਸ ਤੋਂ ਇਲਾਵਾ ਬੱਚਿਆਂ ’ਚ ਤਣਾਅ ਅਤੇ ਘਬਰਾਹਟ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ। ਮਾਇੰਡਫੁਲਨੈੱਸ ਦਾ ਤਣਾਅ ਅਤੇ ਭਾਰ ਨਾਲ ਇੰਨਾ ਮਜ਼ਬੂਤ ਸਬੰਧ ਹੋਣ ਦੇ ਬਾਅਦ ਵੀ ਜ਼ਿਆਦਾਤਰ ਇਲਾਜ ’ਚ ਮਨੋਵਿਗਿਆਨੀ ਕਾਰਕਾਂ ਨੂੰ ਧਿਆਨ ’ਚ ਨਹੀਂ ਰੱਖਿਆ ਜਾਂਦਾ ਹੈ।
ਇੰਝ ਕੀਤੀ ਗਈ ਖੋਜ
ਰਸਾਲੇ ਇੰਡਕ੍ਰਾਈਨ ਕਨੈਕਸ਼ਨ ’ਚ ਪ੍ਰਕਾਸ਼ਿਤ ਖੋਜ ’ਚ ਦੇਖਿਆ ਗਿਆ ਕਿ ਮੋਟਾਪੇ ਤੋਂ ਪੀੜਤ, ਜਿਨ੍ਹਾਂ ਬੱਚਿਆਂ ਨੂੰ ਘੱਟ ਕੈਲੋਰੀ ਵਾਲੀ ਖੁਰਾਕ ਦੇ ਨਾਲ ਮਾਇੰਡਫੁਲਨੈੱਸ ਦੀ ਥੈਰੇਪੀ ਦਿੱਤੀ ਗਈ, ਦਾ ਭਾਰ, ਭੁੱਖ ਅਤੇ ਤਣਾਅ ਉਨ੍ਹਾਂ ਬੱਚਿਆਂ ਤੋਂ ਜ਼ਿਆਦਾ ਘਟਿਆ, ਜੋ ਸਿਰਫ ਘੱਟ ਕੈਲੋਰੀ ਵਾਲੀ ਖੁਰਾਕ ਲੈ ਰਹੇ ਸਨ।
ਖੋਜ ਦੇ ਨਤੀਜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਮਾਇੰਡਫੁਲਨੈੱਸ ’ਚ ਇੰਨੀ ਸਮਰੱਥਾ ਹੈ ਕਿ ਮੋਟੇ ਬੱਚਿਆਂ ਨੂੰ ਨਾ ਸਿਰਫ ਭਾਰ ਘੱਟ ਕਰਨ ’ਚ ਮਦਦ ਮਿਲੇਗੀ ਸਗੋਂ ਉਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਬ੍ਰੇਨ ਹੈਮਰੇਜ ਦੇ ਖਤਰੇ ਤੋਂ ਵੀ ਛੁਟਕਾਰਾ ਮਿਲੇਗਾ। ਪਹਿਲਾਂ ਕੀਤੀਆਂ ਗਈਆਂ ਕਈ ਖੋਜਾਂ ’ਚ ਦਰਸਾਇਆ ਗਿਆ ਹੈ ਕਿ ਤਣਾਅ ਅਤੇ ਜ਼ਿਆਦਾ ਖਾਣ ਦਰਮਿਆਨ ਮਜ਼ਬੂਤ ਸਬੰਧ ਹੈ। ਇਸ ਖੋਜ ’ਚ ਖੋਜਾਕਾਰ ਮਾਰਡੀਆ ਲੋਪੇਜ ਨੇ ਮਾਇੰਡਫੁਲਨੈੱਸ ਆਧਾਰਿਤ ਥੈਰੇਪੀ ਦਾ ਤਣਾਅ, ਭੁੱਖ ਅਤੇ ਭਾਰ ’ਤੇ ਪ੍ਰਭਾਵ ਦੇਖਿਆ।
ਉਨ੍ਹਾਂ ਕਿਹਾ ਕਿ ਸਾਡੀ ਖੋਜ ਤੋਂ ਪਤਾ ਲੱਗਾ ਹੈ ਕਿ ਸੀਮਤ ਖੁਰਾਕ ਲੈਣ ਨਾਲ ਬੱਚਿਆਂ ਦੀ ਘਬਰਾਹਟ ਅਤੇ ਚਿੰਤਾ ’ਚ ਵਾਧਾ ਹੋ ਸਕਦਾ ਹੈ ਪਰ ਸੀਮਤ ਆਹਾਰ ਦੇ ਨਾਲ ਮਾਇੰਡਫੁਲਨੈੱਸ ਦਾ ਅਭਿਆਸ ਕਰਨ ਨਾਲ ਤਣਾਅ ਅਤੇ ਭਾਰ ਘੱਟ ਕਰਨ ’ਚ ਮਦਦ ਮਿਲੇਗੀ।


Sunny Mehra

Content Editor

Related News