ਪਾਕਿ ’ਚ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਦਾ ਗੋਲੀ ਮਾਰ ਕੇ ਕਤਲ

Saturday, Dec 11, 2021 - 05:09 PM (IST)

ਪਾਕਿ ’ਚ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਦਾ ਗੋਲੀ ਮਾਰ ਕੇ ਕਤਲ

ਗੁਰਦਾਸਪੁਰ/ਪੇਸ਼ਾਵਰ (ਬਿਊਰੋ)-ਪੇਸ਼ਾਵਰ ਦੀ ਅਦਾਲਤ ’ਚ ਅਣਖ ਦੀ ਖਾਤਰ ਅੱਜ ਇਕ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸਰਹੱਦ ਪਾਰ ਸੂਤਰਾਂ ਮੁਤਾਬਕ ਪੇਸ਼ਾਵਰ ਦੇ ਸੇਰੂ ਝਾਂਕੀ ਕਸਬੇ ਦੀ ਰਹਿਣ ਵਾਲੀ ਹਨੀਫਾ ਨਾਂ ਦੀ ਲੜਕੀ ਨੇ ਇਕ ਮਹੀਨਾ ਪਹਿਲਾਂ ਘਰੋਂ ਭੱਜ ਕੇ ਆਪਣੇ ਹੀ ਕਸਬੇ ਦੇ ਸਨੂ ਨਾਂ ਦੇ ਨੌਜਵਾਨ ਨਾਲ ਵਿਆਹ ਕਰਵਾ ਲਿਆ ਸੀ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ, ਜਿਸ ਕਾਰਨ ਸਨੂ ਹਨੀਫਾ ਨੂੰ ਅਦਾਲਤ ’ਚ ਬਿਆਨ ਕਰਵਾਉਣ ਲਈ ਲੈ ਕੇ ਆਇਆ।

ਇਹ ਵੀ ਪੜ੍ਹੋ : ਨਾਮੀਬੀਆ ’ਚ ਵਾਪਰਿਆ ਜ਼ਬਰਦਸਤ ਸੜਕ ਹਾਦਸਾ, 14 ਲੋਕਾਂ ਦੀ ਦਰਦਨਾਕ ਮੌਤ

ਹਨੀਫਾ ਦੇ ਭਰਾ ਅਤੇ ਪਿਤਾ, ਜੋ ਪਹਿਲਾਂ ਹੀ ਉੱਥੇ ਖੜ੍ਹੇ ਸਨ, ਨੇ ਅਦਾਲਤ ਦੇ ਕੰਪਲੈਕਸ ’ਚ ਹੀ ਹਨੀਫਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਦਕਿ ਉਸ ਦਾ ਪ੍ਰੇਮੀ ਸਨੂ ਵਾਲ-ਵਾਲ ਬਚ ਗਿਆ। ਹੱਤਿਆ ਤੋਂ ਬਾਅਦ ਮੁਲਜ਼ਮ ਅਦਾਲਤ ’ਚ ਖੜ੍ਹਾ ਹੋਇਆ ਅਤੇ ਜੱਜ ਦੇ ਸਾਹਮਣੇ ਕਿਹਾ ਕਿ ਉਸ ਨੇ ਕੋਈ ਜੁਰਮ ਨਹੀਂ ਕੀਤਾ ਹੈ। ਅਣਖ ਦੀ ਖਾਤਰ ਕਤਲ ਕਰਨਾ ਇਸਲਾਮ ’ਚ ਜਾਇਜ਼ ਹੈ। ਪੁਲਸ ਨੇ ਦੋਸ਼ੀ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ।
 


author

Manoj

Content Editor

Related News