58 ਘੰਟੇ ਤੋਂ ਵੀ ਜ਼ਿਆਦਾ ਸਮਾਂ ਲਿਪਲਾਕ ''ਚ ਮਸਰੂਫ ਰਿਹਾ ਇਹ ਜੋੜਾ
Tuesday, Jul 02, 2019 - 08:17 PM (IST)

ਬੈਂਕਾਕ— ਦੁਨੀਆ 'ਚ ਲੋਕਾਂ ਨੇ ਅਜੀਬੋ-ਗਰੀਬ ਤੇ ਅਨੋਖੇ ਰਿਕਾਰਡ ਕਾਇਮ ਕੀਤੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਦੀ ਸਭ ਤੋਂ ਲੰਬੀ 'ਕਿਸ' ਦਾ ਰਿਕਾਰਡ ਥਾਈਲੈਂਡ ਦੇ ਇਕ ਕਪਲ ਦੇ ਨਾਂ ਦਰਜ ਹੈ। ਇਹ ਕਪਲ 58 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਲਿਪਲਾਕ 'ਚ ਮਸਰੂਫ ਰਿਹਾ। ਅਜਿਹਾ ਕਰਦਿਆਂ ਕਪਲ ਨੇ ਨਾ ਸਿਰਫ ਅਨੋਖਾ ਰਿਕਾਰਡ ਬਣਾਇਆ ਬਲਕਿ ਕਪਲ ਨੇ ਇਸ ਕਾਰਨਾਮੇ ਲਈ ਇਨਾਮ ਵੀ ਜਿੱਤਿਆ।
ਥਾਈਲੈਂਡ 'ਚ ਰਹਿਣ ਵਾਲੇ ਕਪਲ ਦਾ ਨਾਂ ਏਕਚਈ ਤੇ ਲਕਸਾਨਾ ਹੈ ਤੇ ਉਨ੍ਹਾਂ ਨੇ 10-15 ਮਿੰਟ ਨਹੀਂ ਬਲਕਿ ਪੂਰੇ 58 ਘੰਟੇ 35 ਮਿੰਟ ਤੇ 58 ਸਕਿੰਟ ਤੱਕ ਇਕ-ਦੂਜੇ ਨੂੰ 'ਕਿਸ' ਕਰਦੇ ਰਹੇ ਤੇ ਵਰਲਡ ਰਿਕਾਰਡ ਆਪਣੇ ਨਾਂ ਕਰ ਲਿਆ। ਕਪਲ ਨੇ ਵੈਲੇਂਟਾਈਨ ਡੇਅ ਕਿਸਸਾਥਨ 'ਚ ਹਿੱਸਾ ਲਿਆ ਸੀ ਤੇ ਇਸ ਨੂੰ ਜਿੱਤ ਲਿਆ। ਇਸ 'ਕਿਸ' ਨੂੰ ਦੁਨੀਆ ਦਾ ਸਭ ਤੋਂ ਲੰਬਾ 'ਕਿਸ' ਦੱਸਿਆ ਗਿਆ ਹੈ। ਕਪਲ ਦਾ ਨਾਂ ਇਸ ਲਈ ਵੀ ਰਿਕਾਰਡ 'ਚ ਸ਼ਾਮਲ ਹੈ ਕਿਉਂਕਿ ਉਨ੍ਹਾਂ ਨੇ ਟਾਇਲਟ ਜਾਂਦੇ ਵੇਲੇ ਵੀ 'ਕਿਸ' ਕਰਨਾ ਬੰਦ ਨਹੀਂ ਕੀਤਾ। ਇਸੇ ਕਾਰਨ ਇਸ ਨੂੰ ਅਨੋਖਾ ਰਿਕਾਰਡ ਕਿਹਾ ਗਿਆ ਹੈ। ਇਸ ਰਿਕਾਰਡ ਤੋਂ ਬਾਅਦ ਕਪਲ ਨੂੰ ਦੋ ਲੱਖ ਰੁਪਏ ਤੇ ਦੋ ਡਾਇਮੰਡ ਰਿੰਗਸ ਦਿੱਤੀਆਂ ਗਈਆਂ ਸਨ।