ਲੰਡਨ 'ਚ ਪਾਕਿ ਵਿਦੇਸ਼ ਮੰਤਰੀ ਨੂੰ ਕੈਨੇਡੀਅਨ ਪੱਤਰਕਾਰ ਨੇ ਘੇਰਿਆ, ਵੀਡੀਓ

07/12/2019 12:28:58 PM

ਲੰਡਨ (ਭਾਸ਼ਾ)— ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਲੰਡਨ ਵਿਚ ਪੱਤਰਕਾਰ ਸੰਮੇਲਨ ਵਿਚ ਸ਼ਾਮਲ ਹੋਏ। ਇੱਥੇ ਇਕ ਕੈਨੇਡੀਅਨ ਪੱਤਰਕਾਰ ਨੇ ਸੰਬੋਧਨ ਦੌਰਾਨ ਕੁਰੈਸ਼ੀ ਨੂੰ ਅੱਧ ਵਿਚਾਲੇ ਹੀ ਰੋਕ ਦਿੱਤਾ। ਪੱਤਰਕਾਰ ਨੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਸ਼ਿਕਾਇਤਾਂ ਦੇ ਬਾਅਦ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਮੁਅੱਤਲ ਕਰ ਦਿੱਤਾ ਗਿਆ। ਕੁਰੈਸ਼ੀ ਵੀਰਵਾਰ ਨੂੰ ਇੱਥੇ 'ਮੀਡੀਆ ਦੀ ਆਜ਼ਾਦੀ ਦੀ ਰੱਖਿਆ ਕਰੋ' 'ਤੇ ਇਕ ਪੱਤਰਕਾਰ ਸੰਮੇਲਨ ਕਰ ਰਹੇ ਸਨ, ਉਸ ਸਮੇਂ ਇਹ ਘਟਨਾ ਵਾਪਰੀ। 

ਇਸ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਇਲੈਕਟ੍ਰੋਨਿਕ ਮੀਡੀਆ ਰੈਗੂਲੇਟਰੀ ਅਥਾਰਿਟੀ ਨੇ ਜੇਲ  ਵਿਚ ਬੰਦ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਇੰਟਰਵਿਊ ਦੇ ਪ੍ਰਸਾਰਣ ਲਈ ਤਿੰਨ ਨਿੱਜੀ ਟੀ.ਵੀ. ਚੈਨਲਾਂ ਦਾ ਟਰਾਂਸਮਿਸ਼ਨ ਰੱਦ ਕਰ ਦਿੱਤਾ ਸੀ। ਇਹ ਕਦਮ ਉਦੋਂ ਚੁਕਿਆ ਗਿਆ ਜਦੋਂ ਪਾਕਿਸਤਾਨ ਸਰਕਾਰ ਨੇ ਜੇਲ ਵਿਚ ਬੰਦ ਨੇਤਾਵਾਂ ਜਿਵੇਂ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਜ਼ਰਦਾਰੀ ਨੂੰ ਪ੍ਰੈੱਸ ਵਿਚ ਦਿੱਤੀ ਜਾ ਰਹੀ ਕਵਰੇਜ ਨੂੰ ਰੋਕਣ ਦਾ ਫੈਸਲਾ ਕੀਤਾ ਹੈ। 

 

ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ,''ਕੈਨੇਡਾ ਦੀ ਸੱਜੇ ਵਿੰਗ ਵਾਲੀ ਸਿਆਸੀ ਵੈਬਸਾਈਟ ਰੇਬੇਲ ਮੀਡੀਆ ਦੇ ਪੱਤਰਕਾਰ ਇਜ਼ਰਾ ਲੇਵੇਂਟ ਨੇ ਕੁਰੈਸ਼ੀ ਨੂੰ ਅੱਧ ਵਿਚਾਲੇ ਰੋਕਿਆ ਅਤੇ ਦੋਸ਼ ਲਗਾਇਆ ਕਿ ਪਾਕਿਸਤਾਨੀ ਸਰਕਾਰ ਦੀਆਂ ਸ਼ਿਕਾਇਤਾਂ ਕਾਰਨ ਉਨ੍ਹਾਂ ਦਾ ਟਵਿੱਟਰ ਅਕਾਊਂਟ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਨੇ ਟਵੀਟ ਕੀਤਾ,''ਟਵਿੱਟਰ ਨੇ ਮੇਰਾ ਪੂਰਾ ਅਕਾਊਂਟ ਬੰਦ ਨਹੀਂ ਕੀਤਾ ਸਗੋਂ ਇਕ ਟਵੀਟ ਹਟਾ ਦਿੱਤਾ ਜਿਸ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਪਾਕਿਸਤਾਨੀ ਕਾਨੂੰਨ ਦੀ ਉਲੰਘਣਾ ਕਰਦਾ ਹੈ। ਟਵਿੱਟਰ ਨੇ ਮੈਨੂੰ ਇਕ ਈ-ਮੇਲ ਵਿਚ ਇਹ ਕਿਹਾ। ਮੈਂ ਕੈਨੇਡਾ ਵਿਚ ਹਾਂ। ਟਵਿੱਟਰ ਅਮਰੀਕਾ ਵਿਚ ਹੈ ਪਰ ਪਾਕਿਸਤਾਨ ਨੇ ਸਾਨੂੰ ਸੈਂਸਰ ਕਰ ਦਿੱਤਾ।''

PunjabKesari

ਪਾਕਿਸਤਾਨੀ ਪੱਤਰਕਾਰ ਮੁਨਿਜ਼ਾ ਜਹਾਂਗੀਰ ਵੱਲੋਂ ਟਵਿੱਟਰ 'ਤੇ ਸਾਂਝੀ ਕੀਤੀ ਗਈ ਘਟਨਾ ਦੀ ਵੀਡੀਓ ਕਲਿਪ ਵਿਚ ਲੇਵੇਂਟ ਨੇ ਕਿਹਾ ਕਿ ਆਯੋਜਕਾਂ ਨੂੰ ਬੋਲਣ ਦੀ ਆਜ਼ਾਦੀ ਦੇ ਬਾਰੇ ਵਿਚ ਗੱਲਬਾਤ ਕਰਨ ਲਈ ਇਕ ਸਖਤ ਠੱਗ ਨੂੰ ਸੱਦਾ ਦੇਣ ਲਈ ਸ਼ਰਮ ਆਉਣੀ ਚਾਹੀਦੀ ਹੈ। ਇਨ੍ਹਾਂ ਦੋਸ਼ਾਂ 'ਤੇ ਕੁਰੈਸ਼ੀ ਨੇ ਕਿਹਾ,''ਪਹਿਲੀ ਗੱਲ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਭਾਵਨਾਵਾਂ ਦੀ ਕਦਰ ਹੋਵੇ ਤਾਂ ਆਪਣੀ ਭਾਸ਼ਾ ਨੂੰ ਦੇਖੋ। ਕੀ ਇਹ ਸਹੀ ਤਰੀਕਾ ਹੈ? ਤੁਹਾਨੂੰ ਸਵਾਲ ਪੁੱਛਣ ਦਾ ਅਧਿਕਾਰ ਹੈ।'' 

 

ਉਨ੍ਹਾਂ ਨੇ ਕਿਹਾ,''ਤੁਹਾਡੇ ਦੋਹਰੇ ਮਾਪਦੰਡ ਹਨ ਜਿਸ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ। ਕਈ ਵਾਰ ਤੁਸੀਂ ਖਾਸ ਏਜੰਡਾ ਚਲਾ ਰਹੇ ਹੁੰਦੇ ਹੋ।'' ਕੁਰੈਸ਼ੀ ਨੇ ਤਿੰਨੇ ਟੀ.ਵੀ. ਚੈਨਲਾਂ ਨੂੰ ਬੰਦ ਕਰਨ, ਪੱਤਰਕਾਰਾਂ ਦੀ ਗ੍ਰਿਫਤਾਰੀ ਅਤੇ ਸੈਂਸਰਸ਼ਿਪ ਦੇ ਵੱਧਦੇ ਸੰਕਟ 'ਤੇ ਕਿਹਾ ਕਿ ਪੱਤਰਕਾਰਾਂ ਦਾ ਮੂੰਹ ਬੰਦ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ।

 


Vandana

Content Editor

Related News