ਆਕਸਫੋਰਡ ਦੀ ਕੋਰੋਨਾ ਵੈਕਸੀਨ ਦੀ ਜਾਂਚ ਲਈ ਭਾਰਤੀ ਨੌਜਵਾਨ ਵਾਲੰਟੀਅਰ ਤੌਰ ''ਤੇ ਆਇਆ ਅੱਗੇ

07/22/2020 6:44:41 PM

ਲੰਡਨ (ਬਿਊਰੋ): ਭਾਰਤੀ ਮੂਲ ਦੇ 42 ਸਾਲਾ ਦੀਪਕ ਪਾਲੀਵਾਲ ਨੇ ਕੋਰੋਨਾ ਵੈਕਸੀਨ ਦੇ ਲਈ ਆਪਣੀ ਜਾਨ ਜੋਖਮ ਵਿਚ ਪਾ ਦਿੱਤੀ। ਦੀਪਕ ਬ੍ਰਿਟੇਨ ਵਿਚ ਫਾਰਮਾ ਸਲਾਹਕਾਰ ਹਨ। ਆਕਸਫੋਰਡ ਯੂਨੀਵਰਸਿਟੀ ਦੀ ਕੋਵਿਡ-19 ਵੈਕਸੀਨ ਲਈ ਉਹਨਾਂ ਨੇ ਵਾਲੰਟੀਅਰ ਦੇ ਰੂਪ ਵਿਚ ਹਿੱਸਾ ਲਿਆ। ਸੰਭਾਵਿਤ ਖਤਰੇ ਦੀ ਪਰਵਾਹ ਕਿਤੇ ਬਿਨਾਂ ਦੀਪਕ ਕੋਵਿਡ-19 ਵੈਕਸੀਨ ਮੁਹਿੰਮ ਦਾ ਹਿੱਸਾ ਬਣੇ। 16 ਅਪ੍ਰੈਲ ਨੂੰ ਦੀਪਕ ChAdOx1 nCoV-19 ਵੈਕਸੀਨ ਦੇ ਟ੍ਰਾਇਲ ਲਈ 1000 ਵਾਲੰਟੀਅਰਾਂ ਦਾ ਹਿੱਸਾ ਬਣੇ।

ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਵਿਚ ਉਹਨਾਂ ਨੇ ਦੱਸਿਆ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣ ਕੇ ਖੁਸ਼ ਹਨ। ਨਾਲ ਹੀ ਉਹਨਾਂ ਦੀ ਪਤਨੀ ਪਰਲ ਡਿਸੂਜਾ ਨੂੰ ਵੀ ਆਪਣੇ ਪਤੀ 'ਤੇ ਮਾਣ ਹੈ। ਉਹਨਾਂ ਨੇ ਦੱਸਿਆ ਕਿ ਜਦੋਂ ਮੈਂ ਵਾਲੰਟੀਅਰ ਬਣਨ ਦਾ ਫੈਸਲਾ ਲਿਆ ਸੀ ਉਦੋਂ ਪਰਿਵਾਰ ਅਤੇ ਦੋਸਤ ਬਹੁਤ ਹੀ ਪਰੇਸ਼ਾਨ ਹੋ ਗਏ ਸਨ। ਮੇਰੀ ਪਤਨੀ ਸਮੇਤ ਪੂਰਾ ਪਰਿਵਾਰ ਮੇਰੇ ਇਸ ਫੈਸਲ 'ਤੇ ਬਹੁੰਤ ਚਿੰਤਤ ਸੀ। ਮੈਨੂੰ ਇਸ ਟ੍ਰਾਇਲ ਦਾ ਹਿੱਸਾ ਬਣਨ ਤੋਂ ਮਨਾ ਕੀਤਾ ਜਾ ਰਿਹਾ ਸੀ। ਦੀਪਕ ਨੇ ਕਿਹਾ ਕਿ ਮੈਂ ਆਪਣੀ ਜਾਨ ਜੋਖਮ ਵਿਚ ਪਾ ਕੇ ਵੀ ਦੁਨੀਆ ਨੂੰ ਇਸ ਮਹਾਮਾਰੀ ਤੋਂ ਬਚਾਉਣ ਵਿਚ ਯੋਗਦਾਨ ਦੇਣਾ ਚਾਹੁੰਦਾ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਵੱਲੋ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਨਵੀਂ ਵੀਜ਼ਾ ਨੀਤੀ ਦਾ ਐਲਾਨ

ਦੀਪਕ ਮੂਲ ਰੂਪ ਨਾਲ ਰਾਜਸਥਾਨ ਦੇ ਜੈਪੁਰ ਦੇ ਰਹਿਣ ਵਾਲੇ ਹਨ। ਉਹਨਾਂ ਨੇ ਦੱਸਿਆ ਕਿ ਇਸ ਮੁਹਿੰਮ ਦਾ ਹਿੱਸਾ ਬਣ ਕੇ ਮੈਂ ਵੀ ਥੋੜ੍ਹਾ ਚਿਤੰਤ ਸੀ ਕਿਉਂਕਿ ਇਹ ਵੈਕਸੀਨ ਸਿਰਫ ਜਾਨਵਰਾਂ 'ਤੇ ਟੈਸਟ ਕੀਤੀ ਗਈ ਸੀ। ਲੋਕਾਂ ਨੇ ਮੈਨੂੰ ਕਈ ਤਰ੍ਹਾਂ ਦੀ ਚੇਤਾਵਨੀਆਂ ਦਿੱਤੀਆਂ। ਉਹਨਾਂ ਨੇ ਦੱਸਿਆ ਕਿ ਲੋਕ ਕਹਿ ਰਹੇ ਸਨ ਕਿ ਵੈਕਸੀਨ ਦਾ ਅਸਰ ਮੇਰੀ ਜਣਨ ਸਮਰੱਥਾ 'ਤੇ ਪੈ ਸਕਦਾ ਹੈ। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਮੇਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਦੇ ਲਈ ਮੇਰੇ ਸਰੀਰ ਵਿਚ ਚਿੱਪ ਪਾਈ ਜਾ ਸਕਦੀ ਹੈ। ਦੀਪਕ ਨੇ ਕਿਹਾ ਕਿ ਕੁਝ ਜਾਣ-ਪਛਾਣ ਦੇ ਖੋਜੀਆਂ ਨੇ ਵੀ ਉਹਨਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਸੰਭਵ ਹੈ ਕਿ ਵੈਕਸੀਨ ਦੇ ਕਾਰਨ ਬਣੀ ਐਂਟੀਬੌਡੀਜ਼ ਦੇ ਕਾਰਨ ਕੋਰੋਨਾ ਨਾਲ ਪੀੜਤ ਹੋਣ ਦਾ ਖਤਰਾ ਹੋਰ ਵੱਧ ਜਾਵੇ। 

ਦੀਪਕ ਨੇ ਦੱਸਿਆ ਕਿ ਮੈਂ ਫੈਸਲਾ ਕਰ ਚੁੱਕਾ ਸੀ ਅਤੇ ਮਨੁੱਖ ਜਾਤੀ ਨੂੰ ਬਚਾਉਣ ਲਈ ਹੋ ਰਹੀ ਰਿਸਰਚ ਵਿਚ ਏਸ਼ੀਆਈ ਭਾਈਚਾਰੇ ਦੀ ਨੁਮਾਇੰਦਗੀ ਕਰਨਾ ਚਾਹੁੰਦਾ ਸੀ। 11 ਮਈ ਨੂੰ ਦੀਪਕ ਨੂੰ ਵੈਕਸੀਨ ਦਿੱਤੀ ਗਈ ਅਤੇ ਉਹ 3 ਘੰਟੇ ਬਾਅਦ ਘਰ ਆ ਗਏ। ਉਹਨਾਂ ਨੂੰ ਕਈ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਸੀ। ਉਹਨਾਂ ਨੇ ਸਟੱਡੀ ਵਿਜਿਟ ਵਿਚ ਸ਼ਾਮਲ ਹੋਣਾ ਸੀ। ਸੈਂਟਰ 'ਤੇ ਆਉਣ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਨਹੀਂ ਕਰਨੀ ਸੀ। ਦੀਪਕ ਉਦੋਂ ਤੋਂ ਕਈ ਵਾਰ ਫਾਲੋਅੱਪ ਵਿਜਿਟ ਦੇ ਲਈ ਜਾ ਚੁੱਕੇ ਹਨ। ਹੁਣ ਉਹਨਾਂ ਨੇ ਇਕ ਸਾਲ ਤੱਕ ਸ਼ੋਧ ਕਰਤਾਵਾਂ ਦੀ ਨਿਗਰਾਨੀ ਵਿਚ ਰਹਿਣਾ ਹੈ।


Vandana

Content Editor

Related News