ਕੰਪਨੀ ਨੇ ''ਤੰਬਾਕੂ'' ਨਾਲ ਬਣਾਈ ਕੋਰੋਨਾ ਵੈਕਸੀਨ, ਮਨੁੱਖੀ ਟ੍ਰਾਇਲ ਲਈ ਦਿੱਤੀ ਅਰਜੀ

07/31/2020 6:29:24 PM

ਲੰਡਨ (ਬਿਊਰੋ): ਅਪ੍ਰੈਲ ਵਿਚ ਬ੍ਰਿਟਿਸ਼ ਅਮੇਰਿਕਨ ਟੋਬੈਕੋ ਨਾਮ ਦੀ ਕੰਪਨੀ ਦੀ ਸਹਾਇਕ ਕੰਪਨੀ ਕੇਂਟਕੀ ਬਾਇਓਪ੍ਰੋਸੈਸਿੰਗ ਨੇ ਕਿਹਾ ਸੀ ਕਿ ਉਹ ਇਕ ਪ੍ਰਯੋਗਾਤਮਕ ਕੋਵਿਡ-19 ਵੈਕਸੀਨ ਬਣਾ ਰਹੀ ਹੈ। ਇਹ ਵੈਕਸੀਨ ਤੰਬਾਕੂ ਨਾਲ ਬਣਾਈ ਜਾ ਰਹੀ ਸੀ। ਹੁਣ ਕੰਪਨੀ ਨੇ ਕਿਹਾ ਹੈ ਕਿ ਉਹ ਜਲਦੀ ਹੀ ਇਸ ਦਾ ਹਿਊਮਨ ਟ੍ਰਾਇਲ ਮਤਲਬ ਮਨੁੱਖੀ ਪਰੀਖਣ ਕਰਨ ਜਾ ਰਹੀ ਹੈ। 

PunjabKesari

ਲੰਡਨ ਵਿਚ ਸਥਿਤ ਲੱਕੀ ਸਟ੍ਰਾਇਕ ਸਿਗਰੇਟ ਬਣਾਉਣ ਵਾਲੀ ਇਸ ਕੰਪਨੀ ਦਾ ਦਾਅਵਾ ਹੈ ਕਿ ਉਹ ਤੰਬਾਕੂ ਦੀਆਂ ਪੱਤੀਆਂ ਤੋਂ ਕੱਢੇ ਗਏ ਪ੍ਰੋਟੀਨ ਨਾਲ ਵੈਕਸੀਨ ਤਿਆਰ ਕਰ ਚੁੱਕੀ ਹੈ। ਲੱਕੀ ਸਟ੍ਰਾਈਕ ਸਿਗਰੇਟ ਦੇ ਚੀਫ ਮਾਰਕੀਟਿੰਗ ਅਫਸਰ ਕਿੰਗਸਲੇ ਵ੍ਹੀਟਨ ਨੇ ਕਿਹਾ ਕਿ  ਕੰਪਨੀ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੂੰ ਮਨੁੱਖੀ ਟ੍ਰਾਇਲ ਦੀ ਇਜਾਜ਼ਤ ਦੀ ਅਰਜੀ ਦੇ ਚੁੱਕੀ ਹੈ, ਜੋ ਇਸ ਨੂੰ ਕਿਸੇ ਵੀ ਸਮੇ ਮਿਲ ਸਕਦੀ ਹੈ। ਵ੍ਹੀਟਨ ਨੇ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਸਾਨੂੰ ਮਨੁੱਖੀ ਟ੍ਰਾਇਲ ਦੇ ਲਈ ਇਜਾਜ਼ਤ ਮਿਲ ਜਾਵੇਗੀ। ਤਾਂ ਜੋ ਅਸੀਂ ਲੋਕਾਂ ਨੂੰ ਕੋਰੋਨਾਵਾਇਰਸ ਮਹਾਮਾਰੀ ਤੋਂ ਬਚਾ ਸਕੀਏ। ਸਾਡੀ ਵੈਕਸੀਨ ਨੇ ਪ੍ਰੀ-ਕਲੀਨਿਕਲ ਟ੍ਰਾਇਲ ਵਿਚ ਕੋਵਿਡ-19 ਦੇ ਵਿਰੁੱਧ ਚੰਗਾ ਹੁੰਗਾਰਾ ਦਿਖਾਇਆ ਹੈ। 

 

ਕੰਪਨੀ ਦਾ ਦਾਅਵਾ ਹੈ ਕਿ ਅਸੀਂ ਜਿਹੜੇ ਤਰੀਕੇ ਨਾਲ ਵੈਕਸੀਨ ਬਣਾ ਰਹੇ ਹਾਂ ਉਹ ਵੱਖਰਾ ਹੈ। ਅਸੀਂ ਤੰਬਾਕੂ ਦੇ ਪੌਦੇ ਤੋਂ ਪ੍ਰੋਟੀਨ ਕੱਢ ਕੇ ਉਸ ਨੂੰ ਕੋਵਿਡ-19 ਵੈਕਸੀਨ ਦੇ ਜੀਨੋਮ ਦੇ ਨਾਲ ਮਿਕਸ ਕਰਾਇਆ ਹੈ, ਜਿਸ ਨਾਲ ਸਾਡੀ ਵੈਕਸੀਨ ਤਿਆਰ ਹੋਈ ਹੈ। ਅਸੀਂ ਕੁਝ ਜੈਨੇਟਿਕ ਇੰਜੀਨੀਅਰਿੰਗ ਕੀਤੀ ਹੈ। ਕੰਪਨੀ ਦੇ ਮੁਤਾਬਕ ਰਵਾਇਤੀ ਢੰਗ ਦੀ ਤੁਲਨਾ ਵਿਚ ਇਸ ਵਿਧੀ ਨਾਲ ਵੈਕਸੀਨ ਬਣਾਉਣ ਵਿਚ ਸਮਾਂ ਘੱਟ ਲੱਗਦਾ ਹੈ। ਇਸ ਨਾਲ ਫਾਇਦਾ ਇਹ ਹੋਵੇਗਾ ਕਿ ਅਸੀਂ ਮਹੀਨਿਆਂ ਦੀ ਬਜਾਏ ਹਫਤਿਆਂ ਵਿਚ ਵੈਕਸੀਨ ਬਣਾ ਲੈਂਦੇ ਹਾਂ ਤਾਂ ਜੋ ਜਲਦੀ ਟ੍ਰਾਇਲਜ਼ ਹੋਣ ਅਤੇ ਵੈਕਸੀਨ ਲੋਕਾਂ ਤੱਕ ਪਹੁੰਚ ਸਕੇ।

PunjabKesari

ਪੂਰੀ ਦੁਨੀਆ ਵਿਚ ਤੰਬਾਕੂ ਉਤਪਾਦਕ ਇਸ ਸਮੇਂ ਕੋਰੋਨਾ ਵੈਕਸੀਨ ਬਣਾਉਣ ਦੀ ਦੌੜ ਵਿਚ ਸ਼ਾਮਲ ਹੋ ਚੁੱਕੇ ਹਨ। ਫਿਲਿਫ ਮੌਰਿਸ ਇੰਟਰਨੈਸ਼ਨਲ ਦੀ ਮੇਡੀਕਾਗੋ ਇਨਕਾਰਪੋਰੇਸ਼ਨ ਕੰਪਨੀ ਵੀ ਤੰਬਾਕੂ ਆਧਾਰਿਤ ਵੈਕਸੀਨ ਬਣਾਉਣ ਵਿਚ ਜੁਟੀ ਹੋਈ ਹੈ। ਕੰਪਨੀ ਦਾ ਦਾਅਵਾ ਹੈ ਕਿ ਉਹਨਾਂ ਦੀ ਦਵਾਈ ਅਗਲੇ ਸਾਲ ਦੇ ਪਹਿਲੇ 6 ਮਹੀਨਿਆਂ ਵਿਚ ਆ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦੀ ਚੀਫ ਵਿਗਿਆਨੀ ਸੌਮਯਾ ਸਵਾਮੀਨਾਥਨ ਨੇ ਕਿਹਾ ਹੈ ਕਿ ਇਸ ਸਮੇਂ ਦੁਨੀਆ ਵਿਚ 24 ਵੈਕਸੀਨ 'ਤੇ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ। ਜਦਕਿ ਇਹਨਾਂ ਦੀ ਸਫਲਤਾ ਦੀ ਦਰ ਹੁਣ ਤੱਕ 10 ਫੀਸਦੀ ਹੀ ਦਿਸ ਰਹੀ ਹੈ। ਸੌਮਯਾ ਨੇ ਕਿਹਾ ਕਿ ਤੰਬਾਕੂ ਨਾਲ ਵੈਕਸੀਨ ਬਣਾਉਣੀ ਸੁਣਨ ਵਿਚ ਅਜੀਬ ਲੱਗਦਾ ਹੈ। ਹੋ ਸਕਦਾ ਹੈ ਕਿ ਇਹ ਸਫਲ ਹੋ ਜਾਵੇ। ਇਹ ਵੀ ਹੋ ਸਕਦਾ ਹੈ ਕਿ ਇਸ ਦੇ ਕਾਰਨ ਸਰੀਰ ਵਿਚ ਹੋਰ ਤਰ੍ਹਾਂ ਦੇ ਮਾੜੇ ਪ੍ਰਭਾਵ ਪੈਣ ਕਿਉਂਕਿ ਸਿਗਰਟ ਪੀਣ ਨਾਲ ਤਾਂ ਕੋਵਿਡ-19 ਮਰੀਜ਼ਾਂ ਦੀਆਂ ਮੁਸ਼ਕਲਾਂ ਵੱਧ ਰਹੀਆਂ ਹਨ।


Vandana

Content Editor

Related News