ਜਾਣੋ ਕੋਰੋਨਾ ਨਾਲ ਕਿਹੜੀ ਉਮਰ 'ਚ ਕਿੰਨਾ ਖਤਰਾ

03/26/2020 2:16:35 PM

ਲੰਡਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਅੰਕੜੇ ਲਗਾਤਾਰ ਵੱਧਦੇ ਜਾ ਰਹੇ ਹਨ। ਭਾਰਤ ਵਿਚ ਵੀ ਇਸ ਮਹਾਮਾਰੀ ਨਾਲ ਪੀੜਤਾਂ ਦੀ ਗਿਣਤੀ 600 ਦੇ ਪਾਰ ਹੋ ਚੁੱਕੀ ਹੈ ਜਦਕਿ ਪੂਰੀ ਦੁਨੀਆ ਵਿਚ 4 ਲੱਖ ਤੋਂ ਵਧੇਰੇ ਇਨਫੈਕਟਿਡ ਹਨ। ਹੁਣ ਤੱਕ ਆ ਰਹੀਆਂ ਰਿਪੋਰਟਾਂ ਦੇ ਮੁਤਾਬਕ ਕੋਰੋਨਾਵਾਇਰਸ ਦਾ ਖਤਰਾ ਬਜ਼ੁਰਗਾਂ ਵਿਚ ਜ਼ਿਆਦਾ ਹੁੰਦਾ ਹੈ ਕਿਉਂਕਿ ਉਹਨਾਂ ਦਾ ਇਮਿਊਨਟੀ ਸਿਸਟਮ ਕਮਜੋਰ ਹੁੰਦਾ ਹੈ ਪਰ ਵਿਸ਼ਵ ਸਿਹਤ ਸੰਗਠਨ ਨੇ ਨੌਜਵਾਨਾਂ ਲਈ ਵੀ ਚਿਤਾਵਨੀ ਜਾਰੀ ਕੀਤੀ ਹੈ।ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਕੋਰੋਨਾਵਾਇਰਸ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। 

ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ 'ਚ ਕੋਵਿਡ-19 ਨਾਲ 2 ਭਾਰਤੀਆਂ ਸਮੇਤ 3 ਲੋਕਾਂ ਦੀ ਮੌਤ

ਲੰਡਨ ਦੀ ਡਾਕਟਰ ਅਤੇ ਸਾਂਸਦ ਰੋਸੇਨਾ ਐਲਨ ਖਾਨ ਨੇ ਬੀ.ਬੀ.ਸੀ. ਨੂੰ ਦੱਸਿਆ ਕਿ ਇਹ ਬੀਮਾਰੀ ਸਿਰਫ ਬਜ਼ੁਰਗਾਂ ਅਤੇ ਪਹਿਲਾਂ ਤੋਂ ਬੀਮਾਰ ਲੋਕਾਂ ਤੱਕ ਸੀਮਤ ਨਹੀਂ ਹੈ। ਡਾਕਟਰ ਐਲਨ ਖਾਨ ਇੰਗਲੈਂਡ ਵਿਚ 18 ਸਾਲ ਦੇ ਨੌਜਵਾਨ ਦੀ ਕੋਰੋਨਾਵਾਇਰਸ ਨਾਲ ਹੋਈ ਮੌਤ ਦੇ ਬਾਅਦ ਮੀਡੀਆ ਨਾਲ ਗੱਲ ਕਰ ਰਹੀ ਸੀ। ਡਾਕਟਰ ਐਲਨ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ 30-40 ਸਾਲ ਦੇ ਸਭ ਤੋਂ ਸਿਹਤਮੰਦ ਲੋਕਾਂ ਦਾ ਵੀ ਇਲਾਜ ਕਰ ਚੁੱਕੀ ਹੈ ਜੋ ਹੁਣ ਆਈ.ਸੀ.ਯੂ. ਵਿਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ। 

PunjabKesari

ਵੱਖ-ਵੱਖ ਉਮਰ 'ਚ ਕੋਰੋਨਾ ਨਾਲ ਇੰਨਾ ਖਤਰਾ 
ਭਾਵੇਂਕਿ ਇਹ ਗੱਲ ਸੱਚ ਹੈ ਕਿ ਬਜ਼ੁਰਗਾਂ ਵਿਚ ਇਸ ਵਾਇਰਸ ਦਾ ਖਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇੰਪੀਰੀਅਲ ਕਾਲਜ ਲੰਡਨ ਦੇ ਸ਼ੋਧ ਕਰਤਾਵਾਂ ਦੇ ਮੁਤਾਬਕ ਹਸਪਤਾਲ ਵਿਚ ਭਰਤੀ ਹੋਣ ਵਾਲੇ ਜ਼ਿਆਦਾਤਰ ਮਰੀਜ਼ ਬਜ਼ੁਰਗ ਹੁੰਦੇ ਹਨ ਅਤੇ ਇਸ ਵਾਇਰਸ ਦੀ ਚਪੇਟ ਵਿਚ ਆਉਣ ਦੇ ਬਾਅਦ ਉਹਨਾਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। 50 ਸਾਲ ਤੋਂ ਘੱਟ ਉਮਰ ਦੇ 5 ਫੀਸਦੀ ਲੋਕਾਂ ਨੂੰ ਇਸ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਬਾਅਦ ਹਸਪਤਾਲ ਵਿਚ ਭਰਤੀ ਹੋਣ ਦੀ ਲੋੜ ਪੈਂਦੀ ਹੈ। 40 ਸਾਲ ਤੋਂ ਘੱਟ ਉਮਰ ਵਾਲੇ 5 ਫੀਸਦੀ ਲੋਕਾਂ ਨੂੰ ਹੀ ਹਸਪਤਾਲ ਵਿਚ ਜ਼ਿਆਦਾ ਦੇਖਭਾਲ ਦੀ ਲੋੜ ਪੈਂਦੀ ਹੈ। ਉੱਥੇ 60 ਸਾਲ ਦੇ 27 ਫੀਸਦੀ ਅਤੇ 70 ਸਾਲ ਦੇ 43 ਫੀਸਦੀ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਨ ਦੇ ਬਾਅਦ ਵਿਸ਼ੇਸ਼ ਦੇਖਭਾਲ ਦੀ ਲੋੜ ਪੈਂਦੀ ਹੈ। 

PunjabKesari

ਚੀਨ ਅਤੇ ਇਟਲੀ ਦੇ 71 ਫੀਸਦੀ ਮਾਮਲਿਆਂ ਵਿਚ 80 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਵਾਇਰਸ ਨਾਲ ਗੰਭੀਰ ਹਾਲਤ ਵਿਚ ਪਾਏ ਗਏ। ਉੱਥੇ ਸੀ.ਡੀ.ਸੀ. (Centers for Disease Control and Prevention) ਦੇ ਹਾਲ ਹੀ ਦੇ ਡਾਟਾ ਮੁਤਾਬਕ ਹਸਪਤਾਲ ਵਿਚ ਭਰਤੀ ਹੋਣ ਵਾਲੇ ਕੋਰੋਨਾਵਾਇਰਸ ਦੇ 53 ਫੀਸਦੀ ਮਰੀਜ਼ 55 ਸਾਲ ਦੇ ਕਰੀਬ ਸਨ। ਭਾਵੇਂਕਿ ਇਹ ਸਾਰੇ ਔਸਤ ਅੰਕੜੇ ਹਨ। ਘੱਟ ਹੀ ਸਹੀ ਪਰ ਨੌਜਵਾਨਾਂ ਵਿਚ ਵੀ ਹੁਣ ਇਸ ਦੇ ਗੰਭੀਰ ਮਾਮਲੇ ਦੇਖਣ ਨੂੰ ਮਿਲ ਰਹੇ ਹਨ ਜੋ ਅੱਗੇ ਚੱਲ ਕੇ ਖਤਰਨਾਕ ਹੋ ਸਕਦੇ ਹਨ। 

PunjabKesari

ਇਟਲੀ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 0.4 ਫੀਸਦੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਅਮਰੀਕਾ ਵਿਚ 40 ਸਾਲ ਦੀ ਉਮਰ ਦੇ ਕਰੀਬ ਲੋਕ ਇਸ ਵਾਇਰਸ ਨਾਲ ਗੰਭੀਰ ਰੂਪ ਨਾਲ ਇਨਫੈਕਟਿਡ ਪਾਏ ਗਏ। ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ੀਅਸ ਡਿਜੀਜ਼ ਦੇ ਨਿਦੇਸ਼ਕ ਐਨਥਨੀ ਫੌਸੀ ਦਾ ਕਹਿਣਾ ਹੈ,''ਭਾਵੇਂ ਇਸ ਵਾਇਰਸ ਨਾਲ ਮਰਨ ਵਾਲਿਆਂ ਵਿਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ  ਹੈ ਪਰ ਇਹ ਕੋਈ ਗਣਿਤ ਦਾ ਫਾਰਮੂਲਾ ਨਹੀਂ ਹੈ।'' ਫੌਸੀ ਦਾ ਕਹਿਣਾ ਹੈ ਕਿ ਨੌਜਵਾਨ ਵੀ ਹੁਣ ਆਸਾਨੀ ਨਾਲ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਕੇ ਗੰਭੀਰ ਰੂਪ ਨਾਲਬੀਮਾਰ ਪੈ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਮਜ਼ਾਕ ਉਡਾਉਂਦੇ ਪ੍ਰਿੰਸ ਵਿਲੀਅਮ ਦਾ ਵੀਡੀਓ ਵਾਇਰਲ

ਉੱਥੇ ਚਾਈਨਾ ਦੇ ਇਕ ਅਧਿਐਨ ਦੇ ਮੁਤਾਬਕ ਨੌਜਵਾਨਾਂ ਅਤੇ ਨਵਜੰਮਿਆਂ ਦੀ ਤੁਲਨਾ ਵਿਚ ਥੋੜ੍ਹੀ ਜ਼ਿਆਦਾ ਉਮਰ ਦੇ ਬੱਚਿਆਂ ਵਿਚ ਕੋਵਿਡ-19 ਘੱਟ ਖਤਰਨਾਕ ਹੁੰਦਾ ਹੈ। ਉੱਥੇ ਜਿਹੜੇ ਨੌਜਵਾਨਾਂ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਵੀ ਹੋਵੇ ਉਹ ਵੀ ਕੋਰੋਨਾਵਾਇਰਸ ਦੀ ਚਪੇਟ ਵਿਚ ਆਸਾਨੀ ਨਾਲ ਆ ਰਹੇ ਹਨ।ਯੂਕੇ ਵਿਚ ਕਰੀਬ 43 ਲੱਖ ਨੌਜਵਾਨ ਅਸਥਮਾ ਨਾਲ ਪੀੜਤ ਹਨ ਜਿਸ ਕਾਰਨ ਇਹਨਾਂ ਵਿਚ ਕੋਰੋਨਾਵਾਇਰਸ ਫੈਲਣ ਦਾ ਖਤਰਾ ਜ਼ਿਆਦਾ ਹੈ।
 


Vandana

Content Editor

Related News