ਇਸ ਮਹਿਲਾ ਦੇ ਪੈਰਾਂ ਦੇ ਦੀਵਾਨੇ ਹਨ ਲੱਖਾਂ ਲੋਕ, ਮਹੀਨੇ ''ਚ ਕਮਾਉਂਦੀ ਹੈ 7 ਲੱਖ ਰੁਪਏ

Monday, Nov 05, 2018 - 01:59 PM (IST)

ਲੰਡਨ (ਏਜੰਸੀ)— ਇਹ ਦੁਨੀਆ ਅਜੀਬ ਕਿਸਮ ਦੇ ਲੋਕਾਂ ਨਾਲ ਭਰੀ ਹੋਈ ਹੈ। ਤੁਸੀਂ ਅੱਜ ਤੱਕ ਲੋਕਾਂ ਨੂੰ ਆਪਣੇ ਕੱਪੜੇ ਜਾਂ ਸਾਮਾਨ ਵੇਚਦਿਆਂ ਦੇਖਿਆ ਜਾਂ ਸੁਣਿਆ ਹੋਵੇਗਾ ਪਰ ਇਕ ਮਹਿਲਾ ਜੋ ਸਾਮਾਨ ਵੇਚ ਰਹੀ ਹੈ ਉਹ ਅਸਲ ਵਿਚ ਅਜੀਬ ਹੈ। ਇਕ ਮਹਿਲਾ ਆਪਣੇ ਕੱਪੜੇ ਨਹੀਂ ਸਗੋਂ ਵਰਤੀਆਂ ਹੋਈਆਂ ਜੁਰਾਬਾਂ ਅਤੇ ਜੁੱਤੀਆਂ ਵੇਚ ਕੇ ਪੈਸੇ ਕਮਾ ਰਹੀ ਹੈ। ਲੰਡਨ ਦੀ ਇਕ 33 ਸਾਲਾ ਮਹਿਲਾ ਆਪਣੇ ਖੂਬਸੂਰਤ ਪੈਰਾਂ ਕਾਰਨ ਹਰ ਸਾਲ ਲੱਖਾਂ ਰੁਪਏ ਕਮਾਉਂਦੀ ਹੈ। ਇਸ ਲਈ ਉਹ ਆਪਣੀਆਂ ਵਰਤੀਆਂ ਗਈਆਂ ਜੁਰਾਬਾਂ ਅਤੇ ਜੁੱਤੀਆਂ ਦੀ ਆਨਲਾਈਨ ਨੀਲਾਮੀ ਕਰਦੀ ਹੈ। ਸੁਣਨ ਵਿਚ ਭਾਵੇਂ ਇਹ ਅਜੀਬ ਲੱਗਦਾ ਹੈ ਪਰ ਇਹ ਸੱਚ ਹੈ। 

PunjabKesari

ਰੌਕਸੀ ਸਾਈਕਸ ਨੇ ਆਪਣੀ ਕਮਾਈ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਉਹ ਆਪਣੇ ਖੂਬਸੂਰਤ ਪੈਰਾਂ ਦੀ ਬਦੌਲਤ ਸਾਲ ਵਿਚ ਕਰੀਬ 1 ਲੱਖ ਪੌਂਡ ਕਮਾ ਲੈਂਦੀ ਹੈ । ਭਾਰਤੀ ਰੁਪਈਆਂ ਮੁਤਾਬਕ ਕਰੀਬ 73 ਲੱਖ ਰੁਪਏ ਹਨ। ਰੌਕਸੀ ਨੇ ਦੱਸਿਆ ਕਿ ਪਹਿਲਾਂ ਮੈਂ ਸਿਰਫ ਆਪਣੇ ਪੈਰਾਂ ਦੀਆਂ ਤਸਵੀਰਾਂ ਦਿਖਾਉਂਦੀ ਸੀ ਪਰ ਲੋਕਾਂ ਵਿਚ ਉਤਸੁਕਤਾ ਮੈਨੂੰ ਦੇਖਣ ਦੀ ਸੀ। ਫਿਰ ਮੈਂ ਹੋਰ ਵੈਬਸਾਈਟਾਂ ਦੇ ਮਾਧਿਅਮ ਨਾਲ ਆਪਣੇ ਕਾਰੋਬਾਰ ਦਾ ਵਿਸਥਾਰ ਕਰਨਾ ਸ਼ੁਰੂ ਕੀਤਾ ਅਤੇ ਪਹਿਲੇ ਹੀ ਮਹੀਨੇ ਵਿਚ ਮੈਂ 2000 ਪੌਂਡ ਦੀ ਕਮਾਈ ਕੀਤੀ। 

PunjabKesari

ਰੌਕਸੀ ਦੀਆਂ ਵਰਤੀਆਂ ਹੋਈਆਂ ਜੁਰਾਬਾਂ ਖਰੀਦਣ ਵਾਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਸ ਦੇ ਪਿੱਛੇ ਦਾ ਕਾਰਨ ਹੈ ਉਸ ਦੇ ਖੂਬਸੂਰਤ ਪੈਰ। ਇਸ ਅਜੀਬੋ ਗਰੀਬ ਬਿਜ਼ਨੈੱਸ ਦਾ ਆਈਡੀਆ ਉਸ ਨੂੰ ਉਦੋਂ ਆਇਆ ਜਦੋਂ ਉਸ ਦੇ ਦੋਸਤਾਂ ਨੇ ਉਸ ਦੇ ਪੈਰਾਂ ਦੀ ਤਾਰੀਫ ਕੀਤੀ। ਇਸ ਮਗਰੋਂ ਉਸ ਨੇ ਇਕ ਇੰਸਟਾਗ੍ਰਾਮ ਪੇਜ ਬਣਾਇਆ। ਇਸ ਪੇਜ ਵਿਚ ਉਹ ਸਿਰਫ ਆਪਣੇ ਪੈਰਾਂ ਦੀਆਂ ਤਸਵੀਰਾਂ ਪੋਸਟ ਕਰਦੀ ਸੀ। ਦੇਖਦੇ ਹੀ ਦੇਖਦੇ ਪੇਜ ਲੋਕਾਂ ਵਿਚ ਮਸ਼ਹੂਰ ਹੋ ਗਿਆ। ਆਪਣੀ ਲੋਕਪ੍ਰਿਅਤਾ ਦਾ ਫਾਇਦਾ ਉਠਾ ਕੇ ਰੌਕਸੀ ਨੇ ਆਪਣੀਆਂ ਵਰਤੀਆਂ ਹੋਈਆਂ ਜੁਰਾਬਾਂ ਅਤੇ ਜੁੱਤੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। 

PunjabKesari

ਰੌਕਸੀ ਇਕ ਜੋੜੇ ਜੁਰਾਬਾਂ 20 ਪੌਂਡ (ਕਰੀਬ 1800 ਰੁਪਏ) ਅਤੇ ਇਕ ਜੋੜੀ ਜੁੱਤੀ 200 ਪੌਂਡ (ਕਰੀਬ 18,000 ਰੁਪਏ) ਵਿਚ ਵੇਚਦੀ। ਰੌਕਸੀ ਦਾ ਬਿਜ਼ਨੈੱਸ ਹੁਣ ਇੰਨਾ ਵੱਧ ਗਿਆ ਹੈ ਕਿ ਉਹ ਇਸ ਨਾਲ ਇਕ ਮਹੀਨੇ ਵਿਚ 7 ਲੱਖ ਰੁਪਏ ਤੋਂ ਜ਼ਿਆਦਾ ਕਮਾ ਲੈਂਦੀ ਹੈ। ਪ੍ਰਾਪਰਟੀ ਇਨਵੈਸਟਰ ਰਹੀ ਰੌਕਸੀ ਨੂੰ ਇਹ ਬਿਜ਼ਨੈੱਸ ਕਰਦਿਆਂ 4 ਸਾਲ ਹੋ ਗਏ ਹਨ। ਰੌਕਸੀ ਦਾ ਕਹਿਣਾ ਹੈ ਕਿ ਉਹ ਇਹ ਬਿਜ਼ਨੈੱਸ ਕਰਨਾ ਬੰਦ ਨਹੀਂ ਕਰੇਗੀ। 


Vandana

Content Editor

Related News