ਯੂਕੇ ''ਚ ਕੁਝ ਸਕੂਲ ਅਤੇ ਦੁਕਾਨਾਂ ਸੋਮਵਾਰ ਤੋਂ ਦੁਬਾਰਾ ਖੁੱਲ੍ਹਣਗੇ

05/29/2020 3:45:23 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੁਸ਼ਟੀ ਕੀਤੀ ਹੈ ਕਿ ਸਕੂਲ ਅਤੇ ਕੁਝ ਕਾਰੋਬਾਰੀ ਦੁਕਾਨਾਂ ਸੋਮਵਾਰ ਤੋਂ ਦੁਆਰਾ ਖੋਲ੍ਹੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨੇ ਨਰਸਰੀਆਂ ਅਤੇ ਹੋਰ ਸ਼ੁਰੂਆਤੀ ਸਾਲਾਂ ਦੀਆਂ ਕਲਾਸਾਂ ਨੂੰ ਮੁੜ ਖੋਲ੍ਹਣ ਦੇ ਸਵਾਗਤ ਵਿੱਚ ਪਹਿਲੇ ਅਤੇ ਛੇਵੇਂ ਸਾਲ ਦੇ ਵਿਦਿਆਰਥੀਆਂ ਦੇ ਵਾਪਸ ਸਕੂਲ ਜਾਣ ਲਈ ਹਰੀ ਝੰਡੀ ਦਿੱਤੀ ਹੈ। ਜਾਨਸਨ ਨੇ ਕਿਹਾ ਕਿ ਸੈਕੰਡਰੀ ਸਕੂਲ ਵਿੱਚ 10 ਸਾਲ ਅਤੇ 12ਵੀਂ ਦੇ ਵਿਦਿਆਰਥੀਆਂ ਲਈ 15 ਜੂਨ ਤੋਂ ਫੇਸ-ਟੂ-ਫੇਸ ਸਮਾਂ ਦੇਣਾ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ 1 ਜੂਨ ਨੂੰ ਦੁਕਾਨਾਂ ਅਤੇ ਕਾਰਾਂ ਦੇ ਸ਼ੋਅਰੂਮ ਆਦਿ ਨੂੰ ਖੋਲ੍ਹਣ ਦਾ ਐਲਾਨ ਵੀ ਕੀਤਾ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਸਮੇਤ 4 ਵੱਡੇ ਦੇਸ਼ ਚੀਨ ਵਿਰੁੱਧ ਹੋਏ ਇੱਕਜੁੱਟ, ਦਿੱਤੀ ਇਹ ਚਿਤਾਵਨੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਖ਼ਾਸਕਰ ਛੋਟੇ ਬੱਚਿਆਂ ਦੇ ਵਾਇਰਸ ਤੋਂ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਇਸ ਲਈ ਪਹਿਲਾਂ ਉਹਨਾਂ ਲਈ ਸਕੂਲ ਸੁਰੂ ਕੀਤੇ ਜਾ ਰਹੇ ਹਨ, ਜਿਸ ਨਾਲ ਕਿ ਪੜ੍ਹਾਈ ਦਾ ਜ਼ਿਆਦਾ ਨੁਕਸਾਨ ਨਾ ਹੋਵੇ।ਇੱਥੇ ਦੱਸ ਦਈਏ ਕਿ ਬ੍ਰਿਟੇਨ ਵਿਚ ਕੋਰੋਨਾਵਾਇਰਸ ਦੇ 269,127 ਮਾਮਲੇ ਹਨ ਜਦਕਿ 37,837 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News