ਲੰਡਨ ਦੀਆਂ ਸੜਕਾਂ ''ਤੇ ਹਾਦਸਿਆਂ ''ਚ ਪਿਛਲੇ ਸਾਲ ਗਈ ਇੰਨੇ ਲੋਕਾਂ ਦੀ ਜਾਨ

Sunday, Oct 04, 2020 - 12:44 PM (IST)

ਲੰਡਨ ਦੀਆਂ ਸੜਕਾਂ ''ਤੇ ਹਾਦਸਿਆਂ ''ਚ ਪਿਛਲੇ ਸਾਲ ਗਈ ਇੰਨੇ ਲੋਕਾਂ ਦੀ ਜਾਨ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਲੰਡਨ ਵਿਸ਼ਵ ਦੇ ਰੁਝੇਵੇਂ ਭਰੇ ਸ਼ਹਿਰਾਂ ਵਿੱਚੋਂ ਇੱਕ ਹੈ। ਜਿਸ ਕਰਕੇ ਇਸ ਦੀਆਂ ਸ਼ੜਕਾਂ ਵੀ ਦਮ ਨਹੀਂ ਲੈਂਦੀਆਂ। ਜਿਸ ਦੇ ਸਿੱਟੇ ਵਜੋਂ ਕਈ ਲੋਕ ਆਪਣੀ ਜਾਨ ਗੁਆਉਂਦੇ ਹਨ। ਟਰਾਂਸਪੋਰਟ ਫਾਰ ਲੰਡਨ ਮੁਤਾਬਕ, ਲੰਡਨ ਦੀਆਂ ਸੜਕਾਂ ਨੂੰ ਸੁਰੱਖਿਅਤ ਕਰਨ ਲਈ ਬਹੁਤ ਹੀ ਜ਼ਰੂਰੀ ਕਦਮ ਉਠਾਉਣ ਦੀ ਜ਼ਰੂਰਤ ਹੈ ਕਿਉਂਕਿ ਨਵੇਂ ਅੰਕੜਿਆਂ ਤੋਂ ਇਹ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਬਹੁਤ ਸਾਰੇ ਪੈਦਲ ਯਾਤਰੀ, ਸਾਈਕਲ ਸਵਾਰ ਅਤੇ ਵਾਹਨ ਚਾਲਕ ਹਾਦਸਾਗ੍ਰਸਤ ਹੋਏ ਸਨ। 

ਪ੍ਰਾਪਤ ਅੰਕੜਿਆਂ ਮੁਤਾਬਕ, ਸਾਲ 2019 ਵਿਚ ਲੰਡਨ ਦੀਆਂ ਸੜਕਾਂ 'ਤੇ ਕੁੱਲ 125 ਲੋਕ ਮਾਰੇ ਗਏ ਸਨ। ਉਨ੍ਹਾਂ ਵਿਚੋਂ 68 ਪੈਦਲ ਯਾਤਰੀ ਸਨ। ਜਿਨ੍ਹਾਂ ਵਿਚੋਂ 44 ਦੀ ਕਾਰਾਂ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਸਾਲ 2019 ਵਿਚ ਸਾਈਕਲ ਚਲਾਉਂਦੇ ਸਮੇਂ ਵੀ ਪੰਜ ਲੋਕਾਂ ਦੀ ਮੌਤ ਹੋ ਗਈ ਸੀ। 2019 ਵਿੱਚ ਰਾਜਧਾਨੀ ਦੀਆਂ ਸੜਕਾਂ 'ਤੇ ਮਾਰੇ ਗਏ 125 ਲੋਕਾਂ ਦੇ ਨਾਲ-ਨਾਲ  3,780 ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਹਨ। ਇਹ ਅੰਕੜੇ ਟ੍ਰਾਂਸਪੋਰਟ ਫਾਰ ਲੰਡਨ (ਟੀ.ਐਫ.ਐਲ.) ਨੇ ਸੜਕਾਂ ਨੂੰ ਜਿਆਦਾ ਸੁਰੱਖਿਅਤ ਕਰਨ ਲਈ ਅਤੇ ਰਾਜਧਾਨੀ ਦੀਆਂ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਜਾਰੀ ਕੀਤੇ ਹਨ।


author

Vandana

Content Editor

Related News